More young people are becoming : ਚੰਡੀਗੜ੍ਹ : ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੇ ਮਾਮਲਿਆਂ ਵੱਡੀ ਗਿਣਤੀ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਇਸ ਦੌਰਾਨ ਪੀਜੀਆਈ ਚੰਡੀਗੜ੍ਹ ਨੇ ਚਿਤਾਵਨੀ ਦਿੱਤੀ ਹੈ ਕਿ ਵੱਡੀ ਗਿਣਤੀ ’ਚ ਨੌਜਵਾਨ ਇਸ ਵਾਇਰਸ ਦਾ ਸ਼ਿਕਾਰ ਹੋ ਰਹੇ ਹਨ। ਨੌਜਵਾਨਾਂ ਵਿਚ ਕੋਰੋਨਾ ਦੀ ਇਨਫੈਕਸ਼ਨ ਵਧਣ ਦਾ ਮੁੱਖ ਕਾਰਨ ਪੀਜੀਆਈ ਨੇ ਦੱਸਿਆ ਹੈ ਕਿ ਫਿਜ਼ੀਕਲ ਡਿਸਟੈਂਸਿੰਗ ਦੀ ਪਾਲਣਾ, ਮਾਸਕ ਪਹਿਨਣਾ ਅਤੇ ਆਪਣੀ ਬਾਡੀ ਦੀ ਇਮਿਊਨ ਪਾਵਰ ਵੱਲ ਧਿਆਨ ਨਾ ਦੇਣਾ। ਅਨਲਾਕ ਕਾਰਨ ਸ਼ਹਿਰ ਵਿਚ ਹੁਣ ਆਫਿਸ, ਬਾਜ਼ਾਰ ਅਤੇ ਕਾਰੋਬਾਰ ਸ਼ੁਰੂ ਹੋ ਚੁੱਕਾ ਹੈ, ਜਿਸ ਕਾਰਨ ਹੁਣ ਕਮਿਊਨਿਟੀ ਸਪ੍ਰੈਡਿੰਗ ਕਾਰਨ ਤੇਜ਼ੀ ਨਾਲ ਨੌਜਵਾਨਾਂ ਵਿਚ ਇਹ ਇਨਫੈਕਸ਼ਨ ਫੈਲ ਰਹੀ ਹੈ।
ਪੀਜੀਆਈ ਦੇ ਡਾਇਰੈਕਟਰ ਪ੍ਰੋ. ਜਗਤ ਰਾਮ ਨੇ ਕਿਹਾ ਕਿ ਨਾ ਸਿਰਫ ਨੌਜਵਾਨਾਂ ਨੂ, ਸਗੋਂ ਸਾਰੇ ਲੋਕਾਂ ਨੂੰ ਫਿਜ਼ੀਕਲ ਡਿਸਟੈਂਸਿੰਗ ਦੀ ਪਾਲਣਾ, ਮੂੰਹ ’ਤੇ ਮਾਸਕ ਪਹਿਨਣਾ ਅਤੇ ਪੌਸ਼ਟਿਕ ਖਾਣ-ਪੀਣ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਨਿਯਮਾਂ ਨਾਲ ਹੀ ਲੋਕ ਵਾਇਰਸ ਦੀ ਲਪੋਟ ਵਿਚ ਆਉਣ ਤੋਂ ਬੱਚ ਸਕਦੇ ਹਨ।
ਦੱਸਣਯੋਗ ਹੈ ਕਿ ਚੰਡੀਗੜ੍ਹ ਵਿਚ ਹੁਣ ਤੱਕ ਕੋਰੋਨਾ ਦੇ 2776 ਮਾਮਲੇ ਸਾਹਮਣੇ ਆ ਚੁੱਕੇ ਹਨ। ਡਾਕਟਰਾਂ ਦੀ ਮੰਨੀਏ ਤਾਂ ਇਨ੍ਹਾਂ ਵਿਚੋਂ 60 ਫੀਸਦੀ ਮਰੀਜ਼ ਨੌਜਵਾਨ ਹਨ। ਇਸ ਤੋਂ ਇਲਾਵਾ 40 ਫੀਸਦੀ ਲੋਕਾਂ ਵਿਚੋਂ 15 ਫੀਸਦੀ ਬੱਚੇ ਅਤੇ 15 ਫੀਸਦੀ ਬੱਚੇ ਅਤੇ 50 ਤੋਂ ਵੱਧ ਉਮਰ ਦੇ 25 ਫੀਸਦੀ ਲੋਕ ਇਸ ਇਨਫੈਕਸ਼ਨ ਦੀ ਲਪੇਟ ਵਿਚ ਆਏ ਹਨ। ਪੀਜੀਆਈ ਡਾਇਰੈਕਟਰ ਪ੍ਰੋ. ਜਗਤ ਰਾਮ ਨੇ ਦੱਸਿਆ ਕਿ ਨੌਜਵਾਨਾਂ ਵਿਚ ਬਿਨਾਂ ਲੱਛਣ ਦੇ ਕੋਰੋਨਾ ਇਨਫੈਕਸ਼ਨ ਸਾਹਮਣੇ ਆ ਰਹੀ ਹੈ। ਅਜਿਹੇ ਵਿਚ ਨੌਜਵਾਨਾਂ ਨੂੰ ਆਪਣੀ ਸਿਹਤ ਦਾ ਖਾਸ ਖਿਆਲ ਰਖਣ ਦੀ ਲੋੜ ਹੈ। ਦੱਸਣਯੋਗ ਹੈ ਕਿ ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਵਿ ਪਿਛਲੇ 22 ਦਿਨਾਂ ਵਿਚ 564 ਨੌਜਵਾਨ ਚੰਡੀਗੜ੍ਹ ਸ਼ਹਿਰ ਵਿਚ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।