National Security Guard : ਪਠਾਨਕੋਟ : ਪਾਕਿਸਤਾਨੀ ਸਰਹੱਦ ਨਾਲ ਲੱਗਦੇ ਪੰਜਾਬ ਦਾ ਪਠਾਨਕੋਟ ਜਿਲ੍ਹਾ ਬਹੁਤ ਹੀ ਸੰਵੇਦਨਸ਼ੀਲ ਖੇਤਰ ਹੈ। ਏਅਰਫੋਰਸ ਸਟੇਸ਼ਨ ਤੋਂ ਬਾਅਦ ਹੁਣ ਇਥੇ ਨੈਸ਼ਨਲ ਸਕਿਓਰਿਟੀ ਗਾਰਡ ਦਾ ਰੀਜਨਲ ਸੈਂਟਰ ਬਣੇਗਾ। ਪ੍ਰਸ਼ਾਸਨ ਨੇ ਪਠਾਨਕੋਟ ਦੇ ਮੀਰਥਲ ਤੇ ਮਨਵਾਲ ‘ਚ ਸਹੀ ਜਗ੍ਹਾ ਦੀ ਚੋਣ ਕਰ ਲਈ ਹੈ। ਹੁਣ ਪ੍ਰਸ਼ਾਸਨ ਇਨ੍ਹਾਂ ਦੋਵਾਂ ਥਾਵਾਂ ‘ਚੋਂ ਕਿਸੇ ਇੱਕ ‘ਤੇ ਸਹਿਮਤੀ ਬਣਾ ਕੇ ਰਿਪੋਰਟ ਗ੍ਰਹਿ ਮੰਤਰਾਲੇ ਨੂੰ ਭੇਜੇਗਾ ਤੇ ਅਗਲੇ ਹਫਤੇ ਤੱਕ ਇਨ੍ਹਾਂ ਦੋਵਾਂ ‘ਚੋਂ ਕਿਸੇ ਇੱਕ ਥਾਂ ਦੀ ਚੋਣ ਕਰਕੇ ਰਿਪੋਰਟ ਭੇਜ ਦਿੱਤੀ ਜਾਵੇਗੀ। NSG ਸੈਂਟਰ ਲਈ 100 ਏਕੜ ਜ਼ਮੀਨ ਲੱਭਣ ਦੀ ਜ਼ਿੰਮੇਵਾਰੀ ਪਠਾਨਕੋਟ ਐੱਸ. ਡੀ. ਐੱਮ. ਗੁਰਸਿਮਰਨ ਸਿੰਘ ਢਿੱਲੋਂ ਨੂੰ ਦੇ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਪਠਾਨਕੋਟ ਏਅਰਪੋਰਟ ਨਾਲ ਲੱਗਦੇ ਕਿਸੇ ਇਲਾਕੇ ‘ਚ NSG ਸੈਂਟਰ ਲਈ ਜ਼ਮੀਨ ਲੱਭਣ ਦੀ ਗੱਲ ਕੀਤੀ ਜਾ ਰਹੀ ਸੀ ਪਰ ਜ਼ਮੀਨ ਨਾ ਮਿਲਣ ਕਾਰਨ ਹੁਣ ਮੀਰਥਲ ਤੇ ਮਨਵਾਲ ‘ਚੋਂ ਕਿਸੇ ਇੱਕ ਦੀ ਚੋਣ ਕੀਤੀ ਜਾਣੀ ਹੈ।
ਪਹਿਲਾ ਏਅਰਫੋਰਸ ਏਰੀਆ ਦੇ ਨੇੜੇ-ਤੇੜੇ ਜ਼ਮੀਨ ਲੱਭਣ ਦੀ ਕੋਸ਼ਿਸ਼ ਕੀਤੀ ਗਈ। ਡੇਰਹੀਵਾਲ ‘ਚ 300 ਏਕੜ ਜ਼ਮੀਨ ਹੈ ਪਰ ਇਥੇ ਜ਼ਮੀਨ ‘ਚ ਕਈ ਟੁਕੜੇ ਫੋਰੈਸਟ ਰਿਜ਼ਰਵ ਹਨ। ਗ੍ਰਹਿ ਮੰਤਰਾਲੇ ਨੂੰ 2016 ‘ਚ ਪਠਾਨਕੋਟ ਏਅਰਬਸ ‘ਤੇ ਹੋਏ ਅ4ਤਵਾਦੀ ਹਮਲੇ ਤੋਂ ਬਾਅਦ ਪਠਾਨਕੋਟ ‘ਚ ਐੱਨ. ਐੱਸ. ਜੀ. ਸੈਂਟਰ ਦੀ ਲੋੜ ਮਹਿਸੂਸ ਹੋਈ ਸੀ। ਉਸ ਸਮੇਂ ਦਿੱਲੀ ਤੋਂ SNG ਕਮਾਂਡੋ ਨੂੰ ਪਠਾਨਕੋਟ ਲਿਆਂਦਾ ਗਿਆ ਸੀ। ਏਅਰਬੇਸ, ਮਿਲਟਰੀ ਸਟੇਸ਼ਨ ਸਮੇਤ ਭਾਰਤ-ਪਾਕਿ ਸਰਹੱਦ ਦਾ ਵੱਡਾ ਦਾਇਰਾ ਹੋਣ ਕਾਰਨ ਪਠਾਨਕੋਟ ਸੁਰੱਖਿਆ ਦੇ ਨਜ਼ਰੀਏ ਤੋਂ ਕਾਫੀ ਮਹੱਤਵੂਪਰਨ ਹੈ। ਹਿਮਾਚਲ ਤੇ ਜੰਮੂ-ਕਸ਼ਮੀਰ ਦੀਆਂ ਸਰਹੱਦਾਂ ਨਾਲ ਲੱਗਾ ਹੋਣ ਕਾਰਨ ਪਠਾਨਕੋਟ ‘ਚ NSG ਸੈਂਟਰ ਹੋਣਾ ਜ਼ਰੂਰੀ ਹੈ।
ਦੇਸ਼ ‘ਚ ਮੁੰਬਈ, ਕੋਲਕਾਤਾ, ਹੈਦਰਾਬਾਦ, ਚੇਨਈ ਤੇ ਦਿੱਲੀ ‘ਚ NSG ਸੈਂਟਰ ਹੈ ਜੇਕਰ ਪਠਾਨਕੋਟ ‘ਚ ਸੈਂਟਰ ਬਣਨ ਦੀ ਯੋਜਨਾ ਸਿਰੇ ਚੜ੍ਹਦੀ ਹੈ ਤਾਂ ਇਹ ਦੇਸ਼ ਦਾ 6ਵਾਂ ਰਿਜਨਲ ਸੈਂਟਰ ਹੋਵੇਗਾ। ਗ੍ਰਹਿ ਮੰਤਰਾਲੇ ਦੇ ਜ਼ਮੀਨ ਲੱਭਣ ਦੇ ਡਿਮਾਂਟ ਨੋਟਿਸ ਤੋਂ ਬਾਅਦ ਪਠਾਨਕੋਟ ਨਗਰ ਨਿਗਮ ਦੇ ਸੁਸਤੀ ਦਿਖਾਏ ਜਾਣ ‘ਤੇ ਕਿਆਸ ਲਗਾਏ ਜਾ ਰਹੇ ਸਨ ਕਿ ਇਹ ਕੇਂਦਰ ਪਠਾਨਕੋਟ ਦੀ ਬਜਾਏ ਅੰਮ੍ਰਿਤਸਰ ‘ਚ ਬਣਾਇਆ ਜਾਵੇਗਾ। ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਐੱਨ. ਐੱਸ. ਜੀ. ਸੈਂਟਰ ਪਠਾਨਕੋਟ ‘ਚ ਹੀ ਬਣਾਏ ਜਾਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਤਿੰਨ ਸੂਬਿਆਂ ਦੇ ਮੇਲ ਦੇ ਨਾਲ-ਨਾਲ ਪਾਕਿਸਤਾਨ ਦੀ ਸਰਹੱਦ ਨਾਲ ਲੱਗਣ ਵਾਲਾ ਪਠਾਨਕੋਟ ਬਹੁਤ ਹੀ ਸੰਵੇਦਨਸ਼ੀਲ ਖੇਤਰ ਹੈ। ਇਸ ਲਈ NSG ਸੈਂਟਰ ਕਿਸੇ ਦੂਜੀ ਥਾਂ ‘ਤੇ ਸ਼ਿਫਟ ਨਹੀਂ ਕੀਤਾ ਜਾਣਾ ਚਾਹੀਦਾ। ਸੰਨੀ ਦਿਓਲ ਇਸ ਮਾਮਲੇ ‘ਚ ਗ੍ਰਹਿ ਮੰਤਰੀ ਨੂੰ ਵੀ ਮਿਲ ਚੁੱਕੇ ਹਨ।