ਨਵਾਂਸ਼ਹਿਰ ਦੇ ਪਿੰਡ ਮਾਣਕੂ ਮਾਜਰਾ ਦੇ ਇੰਦਰਜੀਤ ਸਿੰਘ ਪੁੱਤਰ ਜਸਵੰਤ ਸਿੰਘ ਨੇ 15 ਦਿਨਾਂ ‘ਚ 2 ਵਿਸ਼ਵ ਰਿਕਾਰਡ ਆਪਣੇ ਨਾਂ ਕਰ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਕਰੀਬ ਇਕ ਮਹੀਨਾ ਪਹਿਲਾਂ ਇੰਦਰਜੀਤ ਸਿੰਘ ਨੇ ਪੁਸ਼ਅਪ ‘ਚ ਇੰਡੀਆ ਬੁੱਕ ਆਫ ਦਾ ਰਿਕਾਰਡ ਆਪਣੇ ਨਾਂ ਕੀਤਾ ਸੀ। ਤਾਜ਼ਾ ਮਾਮਲਿਆਂ ‘ਚ ਇੰਦਰਜੀਤ ਸਿੰਘ ਨੇ 30 ਸੈਕੰਡ ‘ਚ 28 ਰੋਪ ਪੁੱਲਅਪ ਤੇ 30 ਸਕਿੰਟ ‘ਚ ਡਬਲ ਫਿੰਗਰ 28 ਪੁੱਲਅਪ ਚ ਲਗਾ ਕੇ ਮੀਲ ਪੱਥਰ ਸਥਾਪਿਤ ਕਰ ਦਿੱਤਾ ਹੈ।
ਵਿਸ਼ਵ ਰਿਕਾਰਡ ਵਿਜੇਤਾ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਗੋਡਿਆਂ ‘ਚ ਆਰਮੀ ਦੀ ਭਰਤੀ ਵੇਲੇ ਦੋ ਇੰਜਰੀਆਂ ਹੋ ਗਈਆਂ ਸਨ। ਜਿਸ ਕਾਰਨ ਉਹ ਭਰਤੀ ਵਿੱਚ ਦੌੜ ਵੀ ਨਹੀਂ ਲਗਾ ਸਕਿਆ ਸੀ, ਤੇ ਬੀਏ ਵੀ ਪਾਸ ਨਹੀਂ ਕਰ ਸਕਿਆ ਸੀ। ਇਸ ਦੇ ਬਾਵਜੂਦ ਮੈ ਆਪਣਾ ਹੌਸਲਾ ਨਹੀਂ ਛੱਡਿਆ ਤੇ ਪ੍ਰਤੀਯੋਗਿਤਾਵਾਂ ਵਿੱਚ ਹਿੱਸਾ ਲੈ ਕੇ ਆਖਿਰਕਾਰ ਦੋ ਵਿਸਵ ਰਿਕਾਡਰ ਤੇ ਇੱਕ ਇੰਡੀਆ ਬੁੱਕ ਦਾ ਰਿਕਾਰਡ ਆਪਣੇ ਨਾ ਕਰ ਲਿਆ। ਇੰਦਰਜੀਤ ਸਿੰਘ ਇਸ ਜਿੱਤ ਦੇ ਨਾਲ ਉਨਾਂ ਦੇ ਪਿੰਡ ਤੇ ਸਾਡੇ ਇਲਾਕੇ ਤੇ ਜ਼ਲ੍ਹਿੇ ਦਾ ਨਾਮ ਪੂਰੇ ਦੇਸ਼ ਵਿੱਚ ਰੋਸ਼ਨ ਹੋਇਆ ਹੈ।
ਇਹ ਵੀ ਪੜ੍ਹੋ : ਕਾਰ ਰਾਹੀਂ ਭਾਰਤ ਪਹੁੰਚਿਆ ਜਰਮਨ ਰੈਸਟੋਰੈਂਟ ਮਾਲਕ, ਡੇਢ ਮਹੀਨੇ ‘ਚ 10 ਹਜ਼ਾਰ ਕਿਲੋਮੀਟਰ ਦਾ ਕੀਤਾ ਸਫਰ
ਇੰਦਰਜੀਤ ਦੇ ਵਰਲਡ ਰਿਕਾਰਡ ਸਬੰਧੀ ਉਨ੍ਹਾਂ ਨੂੰ ਅਧਿਕਾਰਿਤ ਮੇਲ ‘ਤੇ ਪੱਤਰ ਚਾਰ ਰਾਹੀਂ ਵਿਸ਼ਵ ਰਿਕਾਰਡ ਦੇ ਵਧਾਈ ਪੱਤਰ ਪ੍ਰਾਪਤ ਹੋ ਗਏ ਹਨ। ਵਿਸ਼ਵ ਰਿਕਾਰਡ ਜੇਤੂ ਇੰਦਰਜੀਤ ਸਿੰਘ ਨੂੰ ਸਨਮਾਨਿਤ ਕਰਨ ਦੇ ਲਈ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਵਿਸ਼ੇਸ਼ ਰੂਪ ਵਿੱਚ ਉਨ੍ਹਾਂ ਦੇ ਨਿਵਾਸ ਸਥਾਨ ਤੇ ਪਹੁੰਚੇ। ਜਿੱਥੇ ਨੌਜਵਾਨ ਨੂੰ ਰਾਣਾ ਵੱਲੋਂ ਵਾਦੇ ਮੁਤਾਬਕ ਦੇਸੀ ਘਿਓ ਆਦਿ ਭੇਂਟ ਕੀਤਾ ਗਿਆ। ਰਾਣਾ ਨੇ ਇਸ ਮੌਕੇ ਗੱਲਬਾਤ ਕਰਦਿਆਂ ਪੰਜਾਬ ਦੇ ਨੌਜਵਾਨਾਂ ਨੂੰ ਸੂਬੇ ਵਿੱਚ ਸਰਕਾਰੀ ਨੌਕਰੀਆਂ ਦੇਣ ਦਾ ਮੁੱਦਾ ਉਭਾਰਿਆ।
ਵੀਡੀਓ ਲਈ ਕਲਿੱਕ ਕਰੋ : –