neeru bajwa new post for baby :ਪੰਜਾਬੀ ਸਿਨੇਮਾ ਦੀ ਹਸੀਨ ਐਕਟ੍ਰੈਸ ਨੀਰੂ ਬਾਜਵਾ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੀ ਹੈ।ਉਹ ਆਪਣੀਆਂ ਵੀਡਿਉਜ਼ ਦੇ ਇਲਾਵਾ ਸਮਾਜਿਕ ਭਲਾਈ ਨਾਲ ਜੁੜੇ ਸੰਦੇਸ਼ ਵੀ ਸਾਂਝੇ ਕਰਦੀ ਰਹਿੰਦੀ ਹੈ।ਇਸ ਵਾਰ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਟ ਉੱਪਰ ਇੱਕ ਬੇੱਹੱਦ ਖਾਸ ਪੋਸਟ ਸਾਂਝੀ ਕੀਤੀ ਹੈ।ਅਤੇ ਜੋ ਕਿ ਤੇਜ਼ੀ ਨਾਲ ਸ਼ੋਸਲ ਮੀਡੀਆ ਤੇ ਵਾਇਰਲ ਵੀ ਹੋ ਰਹੀ ਹੈ।ਇਸ ਪੋਸਟ ‘ਚ ਨੀਰੂ ਬਾਜਵਾ ਨੇ ਦੱਸਿਆ ਹੈ ਕਿ ਹਾਰਪਰ ਨਾਂ ਦੀ ਇਹ ਬੱਚੀ Spinal Muscular Atrophy Type-1 ਬਿਮਾਰੀ ਨਾਲ ਪੀੜਤ ਹੈ। ਦਰਅਸਲ, ਤਸਵੀਰ ‘ਚ ਨਜ਼ਰ ਆਉਣ ਵਾਲੀ ਇਹ ਖ਼ੂਬਸੁਰਤ ਨੰਨ੍ਹੀ ਬੱਚੀ “S.M.A”ਯਾਨੀਕਿ Spinal Muscular Atrophy Type-1 ਵਰਗੀ ਬੀਮਾਰੀ ਨਾਲ ਜੂਝ ਰਹੀ ਹੈ। ਹਾਰਪਰ ਨਾਂ ਦੀ ਇਹ ਬੱਚੀ S.M.A ਦੀ ਪਹਿਲੀ ਸਟੇਜ ‘ਤੇ ਹੈ। S.M.A ਇੰਨੀਂ ਭਿਆਨਕ ਬਿਮਾਰੀ ਹੈ ਕਿ ਬੱਚੇ ਨੂੰ ਫੀਡ ਲੈਣ ‘ਚ ਵੀ ਕਾਫ਼ੀ ਤਕਲੀਫ ਹੁੰਦੀ ਹੈ। ਇਸ ਬਿਮਾਰੀ ਦਾ ਇਲਾਜ ਸੋਖਾ ਤੇ ਸਸਤਾ ਨਹੀਂ ਇਸ ਲਈ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਆਰੀਅਨ ਤੋਂ ਬਾਅਦ ਮੁੜ ਇਸ ਬੱਚੀ ਦੇ ਇਲਾਜ ਲਈ ਅੱਗੇ ਆਈ ਹੈ। ਇਸ ਬੱਚੇ ਲਈ ਬਹੁਤ ਸਾਰੇ ਫੰਡ ਦੀ ਜ਼ਰੂਰਤ ਹੈ, ਜਿਸ ਕਰਕੇ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਮਦਦ ਕਰਨ ਲਈ ਕਿਹਾ ਹੈ।
ਇਨ੍ਹਾਂ ਹੀ ਨਹੀਂ ਨੀਰੂ ਬਾਜਵਾ ਨੇ ਆਪਣੇ ਪ੍ਰਸ਼ੰਸਕਾਂ ਤੋਂ ਇਲਾਵਾ ਵੀ ਕਲਾਕਾਰਾਂ ਨੂੰ ਮਦਦ ਦੀ ਅਪੀਲ ਕੀਤੀ ਹੈ ਅਤੇ ਇਸ ਬੱਚੀ ਲਈ ਆਨਲਾਈਨ ਡੋਨੇਸ਼ਨ ਦੇਣ ਦੀ ਬੇਨਤੀ ਕੀਤੀ ਹੈ। ਲੋਕਾਂ ਦੀ ਮਦਦ ਮਿਲੀ ਤਾਂ ਆਰੀਅਨ ਵਾਂਗ ਹੁਣ ਹਾਰਪਰ ਦੇ ਠੀਕ ਹੋਣ ਦੀ ਆਸ ਬੱਝ ਸਕਦੀ ਹੈ।
ਦੱਸ ਦਈਏ ਇਸ ਤੋਂ ਪਹਿਲਾਂ ਨੀਰੂ ਬਾਜਵਾ ਆਰੀਅਨ ਦਿਓਲ ਨਾਂ ਦੇ ਬੱਚੇ ਲਈ ਫੰਡ ਇਕੱਠਾ ਕਰ ਚੁੱਕੀ ਹੈ। ਇਹ ਬੱਚਾ ਵੀ Spinal Muscular Atrophy Type-1 ਨਾਲ ਪੀੜਤ ਸੀ, ਜਿਸ ਦੇ ਇਲਾਜ ਲਈ ਫੰਡ ਇਕੱਠਾ ਕੀਤਾ ਗਿਆ ਸੀ। ਉਸ ਦੇ ਇਲਾਜ ਲਈ ਕਈ ਫ਼ਿਲਮ ਜਗਤ ਦੇ ਕਈ ਸਿਤਾਰਿਆਂ ਨੇ ਫੰਡ ਦਿੱਤਾ ਸੀ ਅਤੇ ਨਾਲ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਬੱਚੇ ਦੀਆਂ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਕੇ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਸੀ।