New cases confirmed : ਪੰਜਾਬ ‘ਚ ਸੋਮਵਾਰ ਨੂੰ 224 ਨਵੇਂ ਕੋਵਿਡ ਮਰੀਜ਼ਾਂ ਦੀ ਪੁਸ਼ਟੀ ਹੋਈ ਅਤੇ 10 ਮਰੀਜ਼ਾਂ ਦੀ ਮੌਤ ਹੋ ਗਈ। ਨਾਲ ਹੀ ਰਾਹਤ ਭਰੀ ਗੱਲ ਇਹ ਰਹੀ ਕਿ 217 ਮਰੀਜ਼ਾਂ ਨੂੰ ਹਸਪਤਾਲ ਤੋਂ ਡਿਸਚਾਰਜ ਵੀ ਕੀਤਾ ਗਿਆ ਹੈ। ਸੋਮਵਾਰ ਨੂੰ ਪੰਜਾਬ ਵਿਚ 26, ਲੁਧਿਆਣਾ ਵਿਚ 40, ਜਲੰਧਰ ਵਿਚ 40, ਪਟਿਆਲੇ ਵਿਚ 24, ਐਸ ਏ ਐਸ ਨਗਰ ਵਿਚ 19, ਅੰਮ੍ਰਿਤਸਰ ਵਿਚ 18, ਗੁਰਦਾਸਪੁਰ ਵਿਚ 12, ਬਠਿੰਡਾ ਵਿਚ ਤਿੰਨ, ਹੁਸ਼ਿਆਰਪੁਰ ਵਿਚ ਤਿੰਨ, ਕਪੂਰਥਲਾ ਵਿਚ ਸੱਤ, ਸੰਗਰੂਰ ਵਿਚ ਤਿੰਨ, ਰੋਪੜ, ਮਾਨਸਾ ਵਿਚ ਪੰਜ ਇਕ, ਫਾਜ਼ਿਲਕਾ ਵਿਚ ਤਿੰਨ, ਪਠਾਨਕੋਟ ਵਿਚ ਦੋ, ਮੋਗਾ ਵਿਚ ਪੰਜ, ਫਰੀਦਕੋਟ ਵਿਚ ਤਿੰਨ, ਐਸ ਬੀ ਐਸ ਨਗਰ ਵਿਚ 26 ਕੋਰੋਨਾ ਦੇ ਮਰੀਜ਼ ਸਾਹਮਣੇ ਆਏ।
ਪੰਜਾਬ ਵਿਚ ਕੋਵਿਡ -19 ਮਹਾਂਮਾਰੀ ਤੋਂ ਉਭਰਨ ਤੋਂ ਬਾਅਦ ਹੁਣ ਸਰਕਾਰੀ ਕੰਮ ਨੂੰ ਮੁੜ ਲੀਹ ‘ਤੇ ਲਿਆਉਣ ਦੀ ਕਵਾਇਦ ਸ਼ੁਰੂ ਕੀਤੀ ਗਈ ਹੈ। ਕੋਵਿਡ ਨਾਲ ਨਜਿੱਠਣ ਲਈ ਫਰੰਟ ਲਾਈਨ ‘ਤੇ ਤਾਇਨਾਤ ਪੁਲਿਸ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਹੁਣ ਰਾਜ ਪੁਲਿਸ ਅਤੇ ਸਬੰਧਤ ਵਿਭਾਗਾਂ ਨੇ ਦਫ਼ਤਰਾਂ ‘ਚ ਕੰਮ ‘ਤੇ ਵਾਪਸ ਪਰਤਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।
ਨਿਰਦੇਸ਼ ਵਿੱਚ ਕਿਹਾ ਗਿਆ ਹੈ ਕਿ ਜੇਕਰ ਭਵਿੱਖ ਵਿੱਚ ਕੋਵਿਡ ਕਾਰਨ ਕੋਈ ਚਿੰਤਾਜਨਕ ਸਥਿਤੀ ਪੈਦਾ ਹੋ ਜਾਂਦੀ ਹੈ ਤਾਂ ਨਵੀਂ ਹਦਾਇਤਾਂ ਜਾਰੀ ਕਰਕੇ ਕਰਮਚਾਰੀਆਂ ਅਤੇ ਅਧਿਕਾਰੀਆਂ ਤੋਂ ਨਵੇਂ ਨਿਰਦੇਸ਼ ਲਏ ਜਾ ਸਕਦੇ ਹਨ। ਦੂਜੇ ਪਾਸੇ ਰਾਜ ਦੀ ਪੁਲਿਸ ਨੇ ਸਿਹਤ ਵਿਭਾਗ ਨਾਲ ਤਾਲਮੇਲ ਕਰਦਿਆਂ ਵੱਖ-ਵੱਖ ਜ਼ਿਲ੍ਹਿਆਂ ਵਿਚ ਕੋਵਿਡ ਦੀ ਸਥਿਤੀ ਵਿਚ ਸੁਧਾਰ ਦੇ ਮੱਦੇਨਜ਼ਰ ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ‘ਤੇ ਜਾਣ ਦੀ ਹਦਾਇਤ ਵੀ ਜਾਰੀ ਕਰ ਦਿੱਤੀ ਹੈ ਤਾਂ ਜੋ ਕੋਰੋਨਾ ਦੀ ਵਧਦੀ ਲਾਗ ਨੂੰ ਛੇਤੀ ਹੀ ਕੰਟਰੋਲ ਕੀਤਾ ਜਾ ਸਕੇ।