NHIA offers discount : ਜੇਕਰ ਤੁਹਾਡੀ ਗੱਡੀ ‘ਤੇ ਫਾਸਟੈਗ ਨਹੀਂ ਲੱਗਾ ਹੈ ਤੇ ਤੁਸੀਂ ਦੁੱਗਣਾ ਟੈਕਸ ਦੇਣ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਪ੍ਰੀ-ਪੇਡ ਟਚ ਐਂਡ ਗੋ ਕਾਰਡ (ਪ੍ਰੀ-ਪੇਡ ਟਚ ਐਂਡ ਗੋ ਕਾਰਡ ਸਰਵਿਸ) ਦਾ ਇਸਤੇਮਾਲ ਕਰਨਾ ਹੋਵੇਗਾ। ਸਰਕਾਰ 1 ਜਨਵਰੀ ਤੋਂ ਨੈਸ਼ਨਲ ਹਾਈਵੇ ਦੇ ਟੋਲ ਪਲਾਜ਼ਾ ਦੀ ਸਾਰੀ ਕੈਸ਼ ਲੋਨ ਨੂੰ ਫਾਸਟੈਗ ਲੇਨ ‘ਚ ਬਦਲਣ ਜਾ ਰਹੀ ਹੈ। ਇਸ ਲਈ ਜ਼ਰੂਰੀ ਹੈ ਕਿ ਕਿਸੇ ਵੀ ਟੋਲ ਪਲਾਜ਼ਾ ‘ਤੇ ਕੈਸ਼ ਪੇਮੈਂਟ ਨਹੀਂ ਹੋਵੇਗਾ। ਬਿਨਾਂ ਫਾਸਟੈਗ ਵਾਲੇ ਵਾਹਨ ਟੋਲ ਤੋਂ ਨਹੀਂ ਨਿਕਲ ਸਕਣਗੇ ਪਰ ਹੁਣ NHIA ਨੇ ਇਸ ਸਖਤੀ ‘ਚ ਥੋੜ੍ਹੀ ਛੋਟ ਦਿੱਤੀ ਹੈ। ਅਜਿਹੀਆਂ ਗੱਡੀਆਂ ਲਈ ਟੋਲ ਪਲਾਜ਼ਾ ‘ਤੇ ਇਕ ਸਪੈਸ਼ਲ ਹਾਈਬ੍ਰਿਡ ਲੇਨ ਹੋਵੇਗੀ। ਐੱਨ. ਐੱਚ. ਏ. ਆਈ. ਪ੍ਰੀ-ਪੇਡ ਟਚ ਐਂਡ ਗੋ ਕਾਰਡ ਲਾਗੂ ਕਰਨ ਜਾ ਰਿਹਾ ਹੈ। ਇਸ ਨਾਲ ਸਾਰੇ ਟੋਲ ਪਲਾਜ਼ਾ ‘ਤੇ ਭੀੜ ਭਾੜ ਖਤਮ ਹੋਵੇਗੀ ਅਤੇ ਜਿਨ੍ਹਾਂ ਨੇ ਹੁਣ ਤੱਕ ਫਾਸਟੈਗ ਹੋਵੇਗੀ ਅਤੇ ਜਿਨ੍ਹਾਂ ਨੇ ਹੁਣ ਤੱਕ ਫਾਸਟੈਗ ਨਹੀਂ ਲਗਵਾਇਆ ਹੈ ਉਹ ਵੀ ਟੋਲ ਪਲਾਜ਼ਾ ਤੋਂ ਬਿਨਾਂ ਰੁਕੇ ਆਰਾਮ ਨਾਲ ਨਿਕਲ ਸਕਣਗੇ।
ਇਥੇ ਇਹ ਵੀ ਦੱਸਣਯੋਗ ਹੈ ਕਿ ਸਰਕਾਰ ਨੇ ਸਾਰੇ ਤਰ੍ਹਾਂ ਦੀਆਂ ਗੱਡੀਆਂ ‘ਤੇ ਫਾਸਟੈਗ ਜ਼ਰੂਰੀ ਕਰ ਦਿੱਤਾ ਸੀ। ਫਾਸਟੈਗ ਨਹੀਂ ਲਗਵਾਉਣ ਵਾਲਿਆਂ ਤੋਂ ਦੁੱਗਣੀ ਟੋਲ ਲੈਣ ਦੀ ਵੀ ਯੋਜਨਾ ਸੀ ਪਰ ਹੁਣ ਜਿਨ੍ਹਾਂ ਵਾਹਨਾਂ ‘ਤੇ ਫਾਸਟੈਗ ਨਹੀਂ ਹੈ, ਉਹ ਟੋਲ ਪਲਾਜ਼ਾ ‘ਤੇ ਪੁਆਇੰਟ ਆਫ ਸੇਲਸ ਤੋਂ ਇਨ੍ਹਾਂ ਪ੍ਰੀ-ਪੇਡ ਕਾਰਡ ਨੂੰ ਖਰੀਦ ਸਕਦੇ ਹਨ। ਜੇਕਰ ਉਹ ਫਾਸਟੈਗ ਦੇ ਬਜਾਏ ਇਨ੍ਹਾਂ ਕਾਰਡਾਂ ਦਾ ਇਸਤੇਮਾਲ ਕਰਦੇ ਹਨ ਤਾਂ ਉਨ੍ਹਾਂ ਤੋਂ ਦੁੱਗਣੀ ਰਕਮ ਨਹੀਂ ਲਈ ਜਾਵੇਗੀ। ਇਥੋਂ ਤੱਕ ਕਿ ਫਾਸਟੈਗ ਧਾਰਕ ਵੀ ਇਨ੍ਹਾਂ ਕਾਰਡਾਂ ਦਾ ਇਸਤੇਮਾਲ ਕਰ ਸਕਦੇ ਹਨ। ਜੇਕਰ ਉਨ੍ਹਾਂ ਦਾ ਫਾਸਟੈਗ ਬਲੈਕਲਿਸਟਿਡ ਜਾਂ ਫੇਲ ਹੋ ਜਾਂਦਾ ਹੈ ਜਾਂ ਉਹ ਉਸ ਨੂੰ ਰਿਚਾਰਜ ਕਰਨਾ ਭੁੱਲ ਜਾਂਦੇ ਹਨ। ਪ੍ਰੀ ਪੇਡ ਕਾਰਡ ਦੀ ਖਰੀਦ ਤੇ ਰਿਚਾਰਜ ਲਈ ਹਰੇਕ ਰਾਸ਼ਟਰੀ ਰਾਜ ਮਾਰਗ ਦੇ ਟੋਲ ਪਲਾਜ਼ਾ ‘ਤੇ ਦੋ ਪੀ. ਓ. ਐੱਸ. ਬਣਾਏ ਜਾਣਗੇ। ਪ੍ਰੀ ਪੇਡ ਕਾਰਡ ਖਰੀਦਣ ਤੋਂ ਬਾਅਦ ਗਾਹਕ ਇਸ ਨੂੰ ਨੈਟ ਬੈਂਕਿੰਗ ਜਾਂ ਪੀ. ਓ. ਐੱਸ. ‘ਤੇ ਵੀ ਰਿਚਾਰਜ ਕਰ ਸਦੇ ਹਨ।
ਫਾਸਟੈਗ ਲੱਗੇ ਵਾਹਨ ਜਿਵੇਂ ਹੀ ਟੋਲ ਪਲਾਜ਼ਾ ਨੂੰ ਪਾਰ ਕਰਨਗੇ, ਉਂਝ ਹੀ ਫਾਸਟੈਗ ਅਕਾਊਂਟ ਤੋਂ ਪੈਸੇ ਕੱਟਣ ਦੀ ਜਾਣਕਾਰੀ ਤੁਹਾਨੂੰ ਰਜਿਸਟਰਡ ਮੋਬਾਈਲ ਨੰਬਰ ‘ਤੇ SMS ਰਾਹੀਂ ਮਿਲ ਜਾਵੇਗੀ। ਫਾਸਟੈਗ ਅਕਾਊਂਟ ‘ਚ ਪੈਸ ਖਤਮ ਹੋਣ ‘ਤੇ ਇਸ ਨੂੰ ਫਿਰ ਤੋਂ ਰਿਚਾਰਜ ਕਰਨਾ ਹੁੰਦਾ ਹੈ। ਫਾਸਟੈਗ ਦੀ ਵੈਲਿਡਿਟੀ 5 ਸਾਲ ਤੱਕ ਹੋਵੇਗੀ। 5 ਸਾਲ ਤੋਂ ਬਾਅਦ ਫਿਰ ਤੋਂ ਨਵਾਂ ਫਾਸਟੈਗ ਲਗਾਉਣਾ ਹੋਵੇਗਾ।
ਇਹ ਵੀ ਪੜ੍ਹੋ : ਸਿੰਘਾਂ ਦਾ ‘ਦਿੱਲੀ ਕੂਚ’ ਦਾ ਪੂਰਾ ਇਤਿਹਾਸ, ਵੇਖੋ ਕਿੰਨੀ ਵਾਰ ਕਦੋਂ-ਕਦੋਂ ਫ਼ਤਹਿ ਕੀਤੀ ਦਿੱਲੀ !