Nihang arrested for : ਬੀਤੀ ਰਾਤ ਦਿੱਲੀ ਪੁਲਿਸ ਨੇ ਸਿੰਘੂ ਬਾਰਡਰ ‘ਤੇ ਪੁਲਿਸ ਮੁਲਾਜ਼ਮਾਂ ‘ਤੇ ਕਥਿਤ ਤੌਰ ‘ਤੇ ਹਮਲਾ ਕਰਨ ਦੇ ਦੋਸ਼ ਵਿੱਚ ਇੱਕ ਮੁਜ਼ਾਹਰਾਕਾਰੀ (ਨਿਹੰਗ) ਨੂੰ ਮੁਕਰਬਾ ਚੌਕ ਸਟੇਸ਼ਨ ਨੇੜਿਓਂ ਗ੍ਰਿਫਤਾਰ ਕੀਤਾ ਹੈ। ਦੋਸ਼ੀ ਨੇ ਪਹਿਲਾਂ ਸਿੰਘੂ ਬਾਰਡਰ ‘ਤੇ ਆਪਣੀ ਤਲਵਾਰ ਨਾਲ ਪੁਲਿਸ ਮੁਲਾਜ਼ਮਾਂ ‘ਤੇ ਹਮਲਾ ਕੀਤਾ ਅਤੇ ਇੱਕ ਪੁਲਿਸ ਮੁਲਾਜ਼ਮ ਦੀ ਕਾਰ ਵੀ ਖੋਹ ਲਈ।
ਸਮਾਏਪੁਰ ਬਡਾਲੀ ਦੇ ਸਟੇਸ਼ਨ ਹਾਊਸ ਅਫਸਰ, ਅਸ਼ੀਸ਼ ਦੂਬੇ ਨੇ ਮੁਕਰਬਾ ਚੌਕ ਤੱਕ (ਸਿੰਘੂ ਤੋਂ ਲਗਭਗ 10 ਕਿਲੋਮੀਟਰ ਦੀ ਦੂਰੀ ‘ਤੇ) ਉਸ ਦਾ ਪਿੱਛਾ ਕੀਤਾ। ਮੁਲਜ਼ਮ ਨੇ ਉਕਤ ਪੁਲਿਸ ਮੁਲਾਜ਼ਮ ‘ਤੇ ਹਮਲਾ ਕਰ ਦਿੱਤਾ। ਹਾਲਾਂਕਿ, ਬਾਅਦ ਵਿੱਚ ਉਸਨੂੰ ਹੋਰ ਪੁਲਿਸ ਮੁਲਾਜ਼ਮਾਂ ਨੇ ਦਬੋਚ ਲਿਆ ਅਤੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਮੁਲਜ਼ਮ ਦੀ ਪਛਾਣ ਹਰਪ੍ਰੀਤ ਸਿੰਘ ਪੰਜਾਬ ਵਜੋਂ ਹੋਈ ਹੈ। ਹਰਪ੍ਰੀਤ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਅਤੇ ਚੋਰੀ ਦਾ ਕੇਸ ਦਰਜ ਹੈ। ਉਸ ਤੋਂ ਹੋਰ ਪੁੱਛਗਿੱਛ ਜਾਰੀ ਹੈ।
ਕਾਰ ਦੇ ਮਾਲਕ ਦੀ ਪਛਾਣ ਸੀਟੀ ਵਿਜੇ ਡੀਏਪੀ ਵਜੋਂ ਤਾਇਨਾਤ ਦੇ ਤੌਰ ‘ਤੇ ਹੋਈ ਹੈ ਜਿਸ ਨੇ ਆਪਣੀ ਕਾਰ ਕ੍ਰਿਸ਼ਨ ਢਾਬੇ ਨੇੜੇ ਖੜੀ ਕੀਤੀ ਸੀ। ਇੱਕ ਸਰਦਾਰ ਉਥੇ ਆਇਆ ਅਤੇ ਉਸ ਨੂੰ ਤਲਵਾਰ ਦਿਖਾਈ ਅਤੇ ਉਸ ਦੀ ਕਾਰ ਖੋਹ ਲਈ ਅਤੇ ਉਥੋਂ ਭੱਜ ਗਿਆ। ਕਾਰ ਖਾਮਪੁਰ ਜੀਟੀ ਰੋਡ ਨੇੜੇ ਬਰਾਮਦ ਹੋਈ। ਕਾਰ ਦੇ ਅੰਦਰ ਕੋਈ ਵੀ ਨਹੀਂ ਮਿਲਿਆ। ਉਸ ਖਿਲਾਫ ਕੇਸ ਐਫਆਈਆਰ ਨੰ. 74.U/S392/394/397 ਦਰਜ ਕੀਤਾ ਗਿਆ ਹੈ ਅਤੇ ਦੋਸ਼ੀ ਨੂੰ ਦੀ ਪਛਾਣ ਹਰਪ੍ਰੀਤ ਪੁੱਤਰ ਕਰਮ ਸਿੰਘ ਉਮਰ 36 ਸਾਲ, ਮਕਾਨ ਨੰ. 365, ਨੇੜੇ ਖੇੜਾ ਕਲਾਂ ਮੰਦਰ, ਅੰਬਾਲਾ ਵਜੋਂ ਹੋਈ ਹੈ।