ਦਰਅਸਲ, ਨੋਕੀਆ ਇੱਕ ਨਵਾਂ ਸਫ਼ਰ ਸ਼ੁਰੂ ਕਰ ਰਿਹਾ ਹੈ। ਕੰਪਨੀ ਆਪਣੀ ਬ੍ਰਾਂਡਿੰਗ ‘ਚ ਕੁਝ ਬਦਲਾਅ ਕਰ ਰਹੀ ਹੈ। ਆਪਣੇ ਕਾਰੋਬਾਰੀ ਮਾਡਲ ਨੂੰ ਬਦਲ ਰਹੀ ਹੈ। ਨੋਕੀਆ ਨੇ ਕੰਪਨੀ ਦੀ ਚੱਲ ਰਹੀ ਲਾਗਤ ਨੂੰ ਘੱਟ ਕਰਨ ਲਈ ਕੁਝ ਮਹੱਤਵਪੂਰਨ ਬਦਲਾਅ ਕੀਤੇ ਹਨ। ਕੁਝ ਦਿਨ ਪਹਿਲਾਂ ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ 2024 ਵਿੱਚ ਨੋਕੀਆ ਦੁਨੀਆ ਭਰ ਵਿੱਚ ਆਪਣੇ 10,000 ਸਟਾਫ ਦੀ ਛਾਂਟੀ ਕਰ ਸਕਦਾ ਹੈ। ਇਸ ਦੇ ਪਿੱਛੇ ਨੋਕੀਆ ਦਾ ਉਦੇਸ਼ ਆਪਣੀ ਕੰਪਨੀ ਦੇ ਖਰਚਿਆਂ ਨੂੰ ਘੱਟ ਕਰਨਾ ਹੈ। ਹੁਣ ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈ, ਜਿਸ ਮੁਤਾਬਕ ਨੋਕੀਆ ਕੰਪਨੀ 2024 ‘ਚ 2-4 ਨਹੀਂ ਸਗੋਂ ਕੁੱਲ 17 ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਰਿਪੋਰਟ ਮੁਤਾਬਕ ਨੋਕੀਆ 2024 ‘ਚ ਹੋਣ ਵਾਲੀ ਮੋਬਾਇਲ ਵਰਲਡ ਕਾਂਗਰਸ ‘ਚ ਆਪਣੇ ਕੁਝ ਨਵੇਂ ਸਮਾਰਟਫੋਨ ਪੇਸ਼ ਕਰ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ –
“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”
ਇਸ ਲਈ ਅਜਿਹਾ ਲੱਗਦਾ ਹੈ ਕਿ ਇਸ ਵਾਰ ਨੋਕੀਆ ਫੋਨਾਂ ‘ਚ ਕੁਝ ਵੱਡੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ, ਕਿਉਂਕਿ ਕੰਪਨੀ ਆਪਣੇ ਫੋਨਾਂ ਨੂੰ ਬਿਨਾਂ HMD ਦੇ ਲਾਂਚ ਕਰੇਗੀ। ਅਜਿਹੇ ‘ਚ ਇਸ ਵਾਰ ਲਾਂਚ ਹੋਏ ਨੋਕੀਆ ਫੋਨ ਦੀ ਬ੍ਰਾਂਡਿੰਗ ਵੱਖਰੀ ਤਰ੍ਹਾਂ ਦੀ ਹੋ ਸਕਦੀ ਹੈ। ਇਸ ਤੋਂ ਇਲਾਵਾ ਨੋਕੀਆ ਦੇ ਸਪੈਸੀਫਿਕੇਸ਼ਨ ਜਾਂ ਫੀਚਰਸ ‘ਚ ਵੀ ਕੁਝ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਹਾਲਾਂਕਿ ਕੰਪਨੀ ਨੇ ਆਪਣੇ ਆਉਣ ਵਾਲੇ ਫੋਨ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਨੋਕੀਆ ਨੇ ਭਾਰਤ ਵਿੱਚ ਆਪਣਾ ਮੁੱਖ ਅਧਿਕਾਰੀ ਯਾਨੀ ਨਵਾਂ ਨੋਕੀਆ ਇੰਡੀਆ ਹੈੱਡ ਵੀ ਨਿਯੁਕਤ ਕੀਤਾ ਹੈ।