ਪੰਜਾਬ ਸਰਕਾਰ ਵੱਲੋਂ ਅੱਜ ਧਾਰਕਲਾਂ ਤਹਿਸੀਲ ਦੇ ਚਮਰੌੜ ਪੱਤਣ (ਮਿੰਨੀ ਗੋਆ) ਵਿਖੇ ਪਰਵਾਸੀ ਪੰਜਾਬੀ ਭਾਰਤੀਆਂ ਨਾਲ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਮਿੰਨੀ ਗੋਆ ਵਿੱਚ NRIs ਮਿਲਣੀ ਸਮਾਗਮ ਸ਼ੁਰੂ ਹੋ ਗਿਆ ਹੈ। ਇਸ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੀ ਸ਼ਿਰਕਤ ਕਰਨਗੇ।
ਇਸ ਸਮਾਗਮ ਵਿੱਚ ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਅੰਮ੍ਰਿਤਸਰ ਸਮੇਤ ਵੱਖ-ਵੱਖ ਸ਼ਹਿਰਾਂ ਤੋਂ NRIs ਪੁੱਜੇ ਹੋਏ ਹਨ। ਪਰਵਾਸੀ ਭਾਰਤੀਆਂ ਦੀਆਂ ਜ਼ਿਲ੍ਹਾ ਪੱਧਰੀ ਸਮੱਸਿਆਵਾਂ ਨੋਟ ਕੀਤੀਆਂ ਜਾ ਰਹੀਆਂ ਹਨ। ਪਰਵਾਸੀ ਭਾਰਤੀਆਂ ਨੇ ਅੰਮ੍ਰਿਤਸਰ ਤੋਂ ਕੈਨੇਡਾ ਸਿੱਧੀ ਉਡਾਣ ਦਾ ਮੁੱਦਾ ਵੀ ਉਠਾਇਆ। ਪਰਵਾਸੀ ਭਾਰਤੀਆਂ ਨੇ ਜ਼ਮੀਨ ਜਾਇਦਾਦ, ਪੈਸੇ ਦੇ ਲੈਣ-ਦੇਣ, ਵਿਕਾਸ ਕਾਰਜਾਂ ਵਰਗੇ ਮੁੱਦੇ ਲਿਆਂਦੇ ਹਨ।
ਇਹ ਵੀ ਪੜ੍ਹੋ : ਹਿਮਾਚਲ ‘ਚ ਮੁੜ ਸ਼ੁਰੂ ਹੋਈ ਮੀਂਹ ਤੇ ਬਰਫਬਾਰੀ, ਮੌਸਮ ਰਹੇਗਾ ਖ਼ਰਾਬ, ਸੈਲਾਨੀਆਂ ਲਈ ਐਡਵਾਇਜ਼ਰੀ ਜਾਰੀ
ਸਮਾਗਮ ਵਿੱਚ ਹਰੇਕ ਜ਼ਿਲ੍ਹੇ ਵਿੱਚੋਂ 250 ਪਰਵਾਸੀ ਭਾਰਤੀਆਂ ਨੂੰ ਸੱਦਾ ਦਿੱਤਾ ਗਿਆ ਸੀ। ਹਾਲਾਂਕਿ ਹੁਣ ਤੱਕ ਚਾਰ ਜ਼ਿਲ੍ਹਿਆਂ ਤੋਂ 70 ਦੇ ਕਰੀਬ ਪ੍ਰਵਾਸੀ ਭਾਰਤੀ ਸਮਾਗਮ ਵਿੱਚ ਪਹੁੰਚ ਚੁੱਕੇ ਹਨ। ਇਸ ਪ੍ਰੋਗਰਾਮ ਦਾ ਮੁੱਖ ਮੰਤਵ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਦਾ ਹੱਲ ਕਰਨਾ ਹੈ।
ਵੀਡੀਓ ਲਈ ਕਲਿੱਕ ਕਰੋ –