ਲੰਡਨ : ਬ੍ਰਿਟੇਨ ਦੀ ਸਾਂਸਦ ਨੁਸਰਤ ਗ਼ਨੀ ਨੇ ਆਪਣਏ ਦੋਸ਼ਾਂ ਨਾਲ ਦੇਸ਼ ਦੀ ਸਿਆਸਤ ਵਿੱਚ ਇੱਕ ਭੂਚਾਲ ਜਿਹਾ ਲਿਆ ਦਿੱਤਾ ਹੈ। ਦਰਅਸਲ ਪਾਕਿਸਤਾਨੀ ਮੂਲ ਦੀ ਬ੍ਰਿਟਿਸ਼ ਸੰਸਦ ਮੈਂਬਰ ਨੇ ਐਤਵਾਰ ਨੂੰ ਦੋਸ਼ ਲਾਇਆ ਕਿ ਉਸ ਨੂੰ ਮੁਸਲਿਮ ਹੋਣ ਕਰਕੇ ਫਰਵਰੀ 2020 ਵਿੱਚ ਬੋਰਿਸ ਜਾਨਸਨ ਦੀ ਕੈਬਨਿਟ ਤੋਂ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ।
49 ਸਾਲਾਂ ਨੁਸਰਤ ਗ਼ਨੀ ਨੂੰ ਸਾਬਕਾ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੀ ਸਰਕਾਰ ਵਿੱਚ 2018 ਵਿੱਚ ਟਰਾਂਸਪੋਰਟ ਵਿਭਾਗ ਵਿੱਚ ਬ੍ਰਿਟੇਨ ਦੀ ਜੂਨੀਅਰ ਮੰਤਰੀ ਨਿਯੁਕਤ ਕੀਤਾ ਗਿਆ ਸੀ। ਫਰਵਰੀ 2020 ਵਿੱਚ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਸਰਕਾਰ ਵੱਲੋਂ ਮੰਤਰੀ ਮੰਡਲ ਵਿੱਚ ਫੇਰਬਦਲ ਦੌਰਾਨ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਹਟਾ ਦਿੱਤਾ ਗਿਆ।
ਗ਼ਨੀ ਨੇ ਇੱਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਕੈਬਨਿਟ ਫੇਰਬਦਲ ਤੋਂ ਬਾਅਦ ਵ੍ਹਿਪਸ ਨਾਲ ਬੈਠਕ ‘ਚ ਮੈਂ ਪੁੱਛਿਆ ਕਿ ਮੈਨੂੰ ਮੰਤਰੀ ਮੰਡਲ ਤੋਂ ਕਿਸ ਹਟਾਉਣ ਪਿੱਛੇ ਕੀ ਸੋਚ ਸੀ। ਡਾਊਨਿੰਗ ਸਟ੍ਰੀਟ ਵਿੱਚ ਹੋਈ ਇਸ ਮੀਟਿੰਗ ਦੌਰਾਨ ਮੈਨੂੰ ਦੱਸਿਆ ਗਿਆ ਕਿ ਮੇਰੇ ਮੁਸਲਿਮ ਹੋਣ ਦਾ ਮੁੱਦਾ ਉਠਾਇਆ ਗਿਆ ਸੀ। ਇੱਕ ਮੁਸਲਿਮ ਮਹਿਲਾ ਮੰਤਰੀ ਨਾਲ ਉਨ੍ਹਾਂ ਦੇ ਸਾਥੀ ਕੈਬਨਿਟ ਮੰਤਰੀਆਂ ਨੂੰ ਸਹਿਜ ਮਹਿਸੂਸ ਨਹੀਂ ਹੋ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਉਨ੍ਹਾਂ ਅੱਗੇ ਕਿਹਾ ਕਿ ਇਸ ਗੱਲ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਗਈ ਕਿ ਮੈਂ ਪਾਰਟੀ ਪ੍ਰਤੀ ਵਫ਼ਾਦਾਰ ਨਹੀਂ ਹਾਂ ਕਿਉਂਕਿ ਮੈਂ ਇਸਲਾਮ ਨਾਲ ਨਫ਼ਰਤ ਸਬੰਧੀ ਦੋਸ਼ਾਂ ਖ਼ਿਲਾਫ ਪਾਰਟੀ ਦਾ ਬਚਾਅ ਕਰਨ ਲਈ ਢੁਕਵੇਂ ਕਦਮ ਨਹੀਂ ਚੁੱਕੇ।
ਜਦਕਿ ਕੰਜ਼ਰਵੇਟਿਵ ਪਾਰਟੀ ਦੇ ਚੀਫ ਵ੍ਹਿਪ ਮਾਰਕ ਸਪੈਂਸਰ ਨੇ ਟਵਿੱਟਰ ‘ਤੇ ਇੱਕ ਬਿਆਨ ਵਿੱਚ ਗ਼ਨੀ ਦੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਿਜ ਕੀਤਾ ਹੈ। ਕੈਬਨਿਟ ਮੰਤਰੀ ਨਦੀ ਜ਼ਹਾਵੀ ਨੇ ਕਿਹਾ ਹੈ ਕਿ ਗ਼ਨੀ ਵੱਲੋਂ ਲਾਏ ਗਏ ਦੋਸ਼ਾਂ ਦੀ ਜਾਂਚ ਹੋਣੀ ਚਾਹੀਦੀ ਹੈ।