ODD Even system : ਚੰਡੀਗੜ੍ਹ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ, ਜੋਕਿ ਇਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਇਸ ਦੇ ਫੈਲਾਅ ਨੂੰ ਰੋਕਣ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਨਵੀਆਂ ਹਿਦਾਇਤਾਂ ਜਾਰੀ ਕੀਤੀਆਂ ਹਨ, ਜਿਸ ਅਧੀਨ ਅੱਜ 8 ਅਗਸਤ ਤੋਂ 14 ਅਗਸਤ ਤੱਕ ਔਡ-ਈਵਨ ਸਿਸਟਮ ਮੁਤਾਬਕ 11 ਮਾਰਕੀਟਾਂ ਖੋਲ੍ਹੀਆਂ ਜਾਣਗੀਆਂ। ਇਸ ਦੇ ਨਾਲ ਹੀ ਸੈਕਟਰ-43 ਵਿਚ ਸਥਿਤ ਸਕੂਟਰ ਰਿਪੇਅਰ ਮਾਰਕੀਟ ਅਗਲੇ ਹੁਕਮਾਂ ਤੱਕ 9 ਅਗਸਤ ਤੋਂ ਹਰ ਐਤਵਾਰ ਨੂੰ ਬੰਦ ਰਹੇਗੀ।
ਇਨ੍ਹਾਂ ਵਿਚ ਜਿਹੜੀਆਂ ਮਾਰਕੀਟਾਂ ਔਡ-ਈਵਨ ਸਿਸਟਮ ਹੇਠ ਖੋਲ੍ਹੀਆਂ ਜਾਣਗੀਆਂ, ਉਨ੍ਹਾਂ ਵਿਚ ਸੈਕਟਰ-41 ਦੀ ਕ੍ਰਿਸ਼ਣਾ ਮਾਰੀਕਟ, ਪੰਜਾਬ ਨੈਸ਼ਨਲ ਬੈਂਕ ਦੇ ਨੇੜੇ ਵਾਲੀ ਮਾਰਕੀਟ/ ਬਿਹਾਰੀ ਗਾਰਮੈਂਟ, ਬੁੜੈਲ ਚੌਕ, ਸੈਕਟਰ-22 ਦੀ ਸ਼ਾਸਤਰੀ ਮਾਰਕੀਟ, ਸੈਕਟਰ-15 ’ਚ ਪਟੇਲ ਮਾਰਕੀਟ, ਸੈਕਟਰ-8 ’ਚ ਇੰਟਰਨੈਸ਼ਨਲ ਮਾਰਕੀਟ, ਸੈਕਟਰ-20 ’ਚ ਆਜ਼ਾਦ ਮਾਰਕੀਟ, ਪੈਲੇਸ ਮਾਰਕੀਟ, ਸੈਕਟਰ-21 ’ਚ ਬੂਥ ਮਾਰਕੀਟ, ਸੈਕਟਰ-19 ’ਚ ਪਾਲਿਕਾ ਬਾਜ਼ਾਰ, ਸਦਰ ਮਾਰਕੀਟ ਤੇ ਸੈਕਟਰ-27 ’ਚ ਜਨਤਾ ਮਾਰਕੀਟ ਸ਼ਾਮਲ ਹਨ।
ਇਸ ਤੋਂ ਇਲਾਵਾ ਚੰਡੀਗੜ੍ਹ ਦੀਆਂ ਸੈਕਟਰ-22 ਵਿਚ ਸਥਿਤ ਮੋਬਾਈਲ ਮਾਰਕੀਟ ਨੂੰ 8 ਅਗਸਤ ਤੋਂ 14 ਅਗਸਤ ਤੱਕ ਬੰਦ ਰਖਿਆ ਜਾਵੇਗਾ ਜਿਨ੍ਹਾਂ ਵਿਚ SCO 1010-11 ਰਾਧਾ ਮਾਰਕੀਟ, SCO 1030-31 ਅਟਾਰੀ ਮਾਰਕੀਟ, SCO 1004- ਸਵੀਟੀ ਮਾਰਕੀਟ ਤੇ SCO 1003-04 ਸ਼ਾਮਲ ਹਨ।