One and a : ਹਰਿਆਣਾ ਦੇ ਹਿਸਾਰ ਜ਼ਿਲੇ ‘ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਡੇਢ ਸਾਲ ਦੀ ਲੜਕੀ ਦਾ ਤਾਊ ਨੇ ਗਲਾ ਦਬਾ ਕੇ ਕਤਲ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਤਾਊ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦੋਂ ਪੁਲਿਸ ਨੇ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਉਹ ਆਪਣੇ ਇਲਾਜ ਲਈ ਬੱਚੀ ਦੇ ਪਿਤਾ ਤੋਂ ਪੈਸੇ ਮੰਗਦਾ ਸੀ ਪਰ ਉਸਨੇ ਪੈਸੇ ਨਹੀਂ ਦਿੱਤੇ। ਉਸ ਨੇ ਇਸੇ ਦੁਸ਼ਮਣੀ ‘ਚ ਕਤਲ ਕਰ ਦਿੱਤਾ। ਇਸ ਮਾਮਲੇ ‘ਚ ਪੁਲਿਸ ਨੇ ਮੁਲਜ਼ਮ ਤਾਊ ਸੁਧੀਰ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੇ ਮ੍ਰਿਤਕ ਲੜਕੀ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਦੀ ਮੁਰਦਾ ਘਰ ‘ਚ ਭੇਜ ਦਿੱਤਾ ਹੈ ਅਤੇ ਪੋਸਟ ਮਾਰਟਮ ਤੋਂ ਬਾਅਦ ਲਾਸ਼ ਰਿਸ਼ਤੇਦਾਰਾਂ ਹਵਾਲੇ ਕਰ ਦਿੱਤੀ ਜਾਵੇਗੀ। ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਤਿੰਨ ਡਾਕਟਰਾਂ ਦੇ ਮੈਡੀਕਲ ਬੋਰਡ ਨੇ ਕੀਤਾ ਹੈ। ਡਾਕਟਰਾਂ ਨੇ ਦੱਸਿਆ ਕਿ ਲੜਕੀ ਦਾ ਟ੍ਰੇਕੀਆ, ਭਾਵ ਗਲੇ ਦਾ ਇਕ ਹਿੱਸਾ ਹੈ, ਨੂੰ ਜਾਂਚ ਲਈ ਐਗਰੋਹਾ ਮੈਡੀਕਲ ਕਾਲਜ ਦੀ ਲੈਬ ‘ਚ ਭੇਜਿਆ ਗਿਆ ਹੈ। ਇਸ ਸਮੇਂ ਦੌਰਾਨ ਸਿਵਲ ਹਸਪਤਾਲ ਦੇ ਏਐਸਪੀ ਉਪਾਸਨਾ ਸਿੰਘ ਵੀ ਪਹੁੰਚੇ ਅਤੇ ਮ੍ਰਿਤਕ ਦੇ ਪਿਤਾ ਰਣਧੀਰ ਤੋਂ ਘਟਨਾ ਦੀ ਜਾਣਕਾਰੀ ਲਈ। ਉਸੇ ਸਮੇਂ ਲੜਕੀ ਦੀ ਮਾਂ ਰੇਨੂੰ ਨੇ ਦੱਸਿਆ ਕਿ ਸਵੇਰੇ 11 ਵਜੇ ਦੇ ਕਰੀਬ ਉਹ ਰਸੋਈ ‘ਚ ਰਾਧਿਕਾ ਲਈ ਦੁੱਧ ਗਰਮ ਕਰ ਰਹੀ ਸੀ। ਇਸ ਦੌਰਾਨ ਰਾਧਿਕਾ ਦਾ ਤਾਊ ਸੁਧੀਰ ਘਰ ‘ਚ ਬਣੇ ਟਾਇਲਟ ਦੀ ਛੱਤ ਰਾਹੀਂ ਅੰਦਰ ਦੇ ਕਮਰੇ ‘ਚ ਦਾਖਲ ਹੋਇਆ ਤੇ ਕਮਰੇ ‘ਚ ਵੜ ਕੇ ਅੰਦਰ ਤੋਂ ਕੁੰਡੀ ਲਗਾ ਲਈ। ਰੇਨੂੰ ਦਾ ਦੋਸ਼ ਹੈ ਕਿ ਸੁਧੀਰ ਨੇ ਕਮਰੇ ‘ਚ ਸੌਂ ਰਹੀ ਉਸ ਦੀ ਡੇਢ ਸਾਲ ਦੀ ਲੜਕੀ ਰਾਧਿਕਾ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।
ਜਦੋਂ ਮਾਂ ਨੂੰ ਇਸ ਗੱਲ ਦਾ ਸ਼ੱਕ ਹੋਇਆ ਤਾਂ ਉਹ ਦਰਵਾਜ਼ੇ ਖੜਕਾਉਂਦੀ ਰਹੀ ਪਰ ਸੁਧੀਰ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਲਗਭਗ 10 ਮਿੰਟ ਬਾਅਦ ਜਦੋਂ ਮੁਲਜ਼ਮ ਸੁਧੀਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਰਾਧਿਕਾ ਬੇਹੋਸ਼ ਪਈ ਸੀ ਅਤੇ ਉਸ ਦੇ ਗਲੇ ਤੇ ਨਿਸ਼ਾਨ ਸਨ। ਜਨਮ ਤੋਂ ਹੀ ਬੱਚੀ ਦੇ ਕੰਨ ਨਹੀਂ ਸਨ, ਇਸ ਲਈਉਸ ਨੂੰ ਬਹੁਤ ਸਾਰੇ ਹਸਪਤਾਲਾਂ ਵਿੱਚ ਦਿਖਾਇਆ ਗਿਆ ਸੀ ਪਰ ਇਲਾਜ ਨਹੀਂ ਮਿਲ ਰਿਹਾ ਸੀ।