One year of : ਚੰਡੀਗੜ੍ਹ : ਕੋਵਿਡ -19 ਸੰਕਟ ਦੇ ਦੌਰਾਨ ਭਾਰੀ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਆਉਣ ਵਾਲਾ ਸਾਲ 2020 ਨੂੰ ਪੰਜਾਬ ਦੇ ਟਰਾਂਸਪੋਰਟ ਵਿਭਾਗ ਵਿੱਚ ਡਿਜੀਟਲ ਤਬਦੀਲੀ ਦੇ ਸਾਲ ਵਜੋਂ ਯਾਦ ਕੀਤਾ ਜਾਵੇਗਾ। ਹੁਣ, ਲੋਕ ਆਨਲਾਈਨ ਪ੍ਰਣਾਲੀ ਰਾਹੀਂ ਪ੍ਰਮੁੱਖ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ ਕਿਉਂਕਿ ਵਿਭਾਗ ਨੇ ਇਨ੍ਹਾਂ ਜਨਤਕ ਸੇਵਾਵਾਂ ਨੂੰ ਡਿਜੀਟਲਾਈਜਡ ਕੀਤਾ ਹੈ। ਪੰਜਾਬ ਸਰਕਾਰ ਦੀ ਡਿਜੀਟਲ ਪਹਿਲਕਦਮੀ ਤਹਿਤ ਬਿਨੈਕਾਰ ਨਾ ਸਿਰਫ ਡਿਜੀਟਲ ਡਰਾਈਵਿੰਗ ਲਾਇਸੈਂਸਾਂ ਲਈ ਘਰ ਬੈਠ ਕੇ ਆਪਣੇ ਦਸਤਾਵੇਜ਼ ਆਨਲਾਈਨ ਜਮ੍ਹਾ ਕਰ ਸਕਦੇ ਹਨ ਬਲਕਿ ਰਾਜ ਨੇ ਨਿੱਜੀ ਵਾਹਨਾਂ ਦੇ ਤਬਾਦਲੇ ਲਈ ਐਨਓਸੀ ਦੀ ਸ਼ਰਤ ਵੀ ਖ਼ਤਮ ਕਰ ਦਿੱਤੀ ਹੈ। ਮੁਸ਼ਕਲ ਰਹਿਤ ਸੇਵਾਵਾਂ ਦੇ ਵੱਲ ਇੱਕ ਹੋਰ ਵੱਡੇ ਕਦਮ ਵਿੱਚ, ਪੰਜਾਬ ਟ੍ਰਾਂਸਪੋਰਟ ਵਿਭਾਗ ਨੇ ਆਮ ਲੋਕਾਂ ਲਈ ਆਪਣੇ ਵਾਹਨਾਂ ਦੀ ਫੈਨਸੀ ਨੰਬਰ ਪ੍ਰਾਪਤ ਕਰਨ ਲਈ ਈ-ਆਕਸ਼ਨ ਦੀ ਸਹੂਲਤ ਵੀ ਸ਼ੁਰੂ ਕੀਤੀ ਹੈ। ਵੇਰਵਿਆਂ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਨਵੇਂ ਬਿਨੈਕਾਰਾਂ ਨੂੰ ਡਿਜੀਟਲ ਲਾਇਸੈਂਸ ਮੁਹੱਈਆ ਕਰਵਾ ਰਿਹਾ ਸੀ ਜਦੋਂ ਕਿ ਜਿਨ੍ਹਾਂ ਕੋਲ ਪੁਰਾਣੇ ਲਾਇਸੈਂਸ (ਮੈਨੂਅਲ ਡਰਾਈਵਿੰਗ ਲਾਇਸੈਂਸ) ਸਨ ਉਹ ਵੀ ਆਪਣੇ ਦਸਤਾਵੇਜ਼ਾਂ ਨੂੰ ਡਿਜੀਟਲ ਵਿਚ ਅਪਗ੍ਰੇਡ ਕਰ ਸਕਦੇ ਹਨ। ਪਹਿਲਾਂ ਬਿਨੈਕਾਰਾਂ ਨੂੰ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਲਈ ਲੋੜੀਂਦੇ ਦਸਤਾਵੇਜ਼ ਜਮ੍ਹਾ ਕਰਵਾਉਣ ਲਈ ਕਈ ਵਾਰ ਸਬੰਧਤ ਰਜਿਸਟਰਿੰਗ ਅਥਾਰਟੀ ਦਾ ਦੌਰਾ ਕਰਨਾ ਪੈਂਦਾ ਸੀ ਪਰ ਹੁਣ ਪ੍ਰਕਿਰਿਆ ਨੂੰ ਸਰਲ ਬਣਾਉਣ ਨਾਲ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਬਿਨੈਕਾਰ ਡਰਾਈਵਿੰਗ ਲਾਇਸੈਂਸਾਂ ਲਈ ਵੈਬਸਾਈਟ www.punjabtransport.org ਦੁਆਰਾ ਅਰਜ਼ੀ ਦੇ ਸਕਦੇ ਹਨ।
ਇੱਕ ਹੋਰ ਮਹੱਤਵਪੂਰਨ ਕਦਮ ਵਿਚ, ਵਿਭਾਗ ਨੇ ਰਾਖਵੇਂ ਨੰਬਰ (ਫੈਂਸੀ ਨੰਬਰ) ਪ੍ਰਾਪਤ ਕਰਨ ਲਈ ਉਪਭੋਗਤਾ ਅਨੁਕੂਲ ਈ-ਆਕਸ਼ਨ ਨੀਤੀ ਤਿਆਰ ਕੀਤੀ ਹੈ। ਬੁਲਾਰੇ ਨੇ ਅੱਗੇ ਕਿਹਾ ਕਿ ਇਸ ਨੀਤੀ ਤਹਿਤ ਲੋਕਾਂ ਨੂੰ ਸਬੰਧਤ ਰਜਿਸਟਰਡ ਅਥਾਰਟੀ ਦੇ ਦਫਤਰ ਜਾਣ ਦੀ ਜ਼ਰੂਰਤ ਨਹੀਂ ਹੈ ਅਤੇ ਉਹ ਆਨਲਾਈਨ ਰਾਹੀਂ ਫੈਂਸੀ ਨੰਬਰਾਂ ਦੀ ਪ੍ਰਕਿਰਿਆ ਵਿਚ ਸ਼ਾਮਲ ਹੋ ਸਕਦੇ ਹਨ। ਈ-ਆਕਸ਼ਨ ਵੈੱਬ ਐਪਲੀਕੇਸ਼ਨ ‘ਵਾਹਨ ‘ ’ਰਾਹੀਂ ਚਲਾਈ ਜਾ ਰਹੀ ਹੈ। ਬੁਲਾਰੇ ਨੇ ਕਿਹਾ ਕਿ ਬਿਨੈਕਾਰ ਨੂੰ ਈ-ਆਕਸ਼ਨ ਵਿਚ ਸ਼ਾਮਲ ਹੋਣ ਲਈ 1000 ਪਏ ਦੀ ਵਾਪਸ ਨਾ ਹੋਣ ਯੋਗ ਫੀਸ ਜਮ੍ਹਾ ਕਰਵਾਉਣੀ ਪਵੇਗੀ। ਸਾਰੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਕੀਤੀ ਜਾ ਰਹੀ ਹੈ ਅਤੇ ਵਾਹਨ ਵੈਬ ਪੋਰਟਲ ਉੱਤੇ ਨਿਲਾਮੀ ਅਪਲੋਡ ਕਰਨ ਦੇ ਨਤੀਜੇ ਤੋਂ ਇਲਾਵਾ ਸਫਲ ਬਿਨੈਕਾਰਾਂ ਨੂੰ ਐਸ ਐਮ ਐਸ ਜਾਂ ਈਮੇਲ ਰਾਹੀਂ ਜਾਣੂ ਕਰਵਾਉਣ।
ਵਿਭਾਗ ਨੇ ਟਰਾਂਸਪੋਰਟ ਗੱਡੀਆਂ ਦੇ ਤਬਦੀਲ ਕਰਨ ਲਈ ਐਨਓਸੀ ਦੀ ਸ਼ਰਤ ਵੀ ਹਟਾ ਦਿੱਤੀ ਹੈ। ਇਹ ਸਾਰੀ ਪ੍ਰਕਿਰਿਆ ਹੁਣ ਇਕ ਆਨਲਾਈ ਪ੍ਰਣਾਲੀ ਭਾਵ ਵਾਹਨ ਦੁਆਰਾ ਕੀਤੀ ਗਈ ਹੈ ਅਤੇ ਵਾਹਨਾਂ ਨਾਲ ਜੁੜੀ ਸਾਰੀ ਜਾਣਕਾਰੀ ਜਿਵੇਂ ਟੈਕਸ, ਫੀਸ ਅਤੇ ਤੰਦਰੁਸਤੀ ਆਦਿ ਰਜਿਸਟ੍ਰੇਸ਼ਨ ਅਥਾਰਟੀ ਨੂੰ ਉਪਲਬਧ ਹਨ ਇਸ ਲਈ ਹੁਣ ਰਾਜ ਵਿਚ ਰਜਿਸਟਰਡ ਗੈਰ-ਆਵਾਜਾਈ (ਨਿੱਜੀ) ਵਾਹਨਾਂ ਦੇ ਤਬਾਦਲੇ ਲਈ ਪੰਜਾਬ ਦੇ ਮਾਲਕਾਂ ਨੂੰ ਐਨ.ਓ.ਸੀ. ਜਾਰੀ ਕਰਨ ਲਈ ਦਫ਼ਤਰਾਂ ਵਿਚ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਬੁਲਾਰੇ ਨੇ ਅੱਗੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਨੇ ਪਹਿਲਾਂ ਹੀ ਪੰਜਾਬ ਰੋਡਵੇਜ਼ ਅਤੇ ਪਨਬਸ ਦੀਆਂ ਪੁਰਾਣੀਆਂ ਬੱਸਾਂ ਨੂੰ ਵੇਚਣ ਲਈ ਈ-ਆਕਸ਼ਨ ਦੀ ਸ਼ੁਰੂਆਤ ਕੀਤੀ ਸੀ, ਜੋ ਕਿ ਅੰਮ੍ਰਿਤਸਰ -2 ਅਤੇ ਫਿਰੋਜ਼ਪੁਰ ਡਿਪੂਆਂ ਤੋਂ ਸ਼ੁਰੂ ਕੀਤੀ ਗਈ ਸੀ। ਬੁਲਾਰੇ ਨੇ ਕਿਹਾ ਕਿ 2020 ਦੌਰਾਨ ਵਾਹਨਾਂ ‘ਤੇ ਹਾਈ ਸਿਕਿਓਰਿਟੀ ਨੰਬਰ ਪਲੇਟਾਂ ਦੀ ਸਥਾਪਨਾ ਜ਼ੋਰਾਂ ‘ਤੇ ਸੀ, ਵਾਹਨਾਂ ਦੇ ਮਾਲਕ ਇਸ ਮਕਸਦ ਲਈ www.punjabhsrp.in ਰਾਹੀਂ ਆਨ ਲਾਈਨ ਬੁਕਿੰਗ ਪ੍ਰਾਪਤ ਕਰ ਸਕਦੇ ਹਨ।