opposes continuous increase : ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਜੋ ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ ਅਤੇ ਚੰਡੀਗੜ੍ਹ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੇ ਸੂਬਾ ਪ੍ਰਧਾਨ ਵੀ ਹਨ ਨੇ ਪ੍ਰੈੱਸ ਬਿਆਨ ਰਾਹੀਂ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਪਿਛਲੇ ਛੇ ਦਿਨਾਂ ਤੋਂ ਨਿਰੰਤਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਰਹੀ ਹੈ ਜੋ ਕਿ ਗਰੀਬ ਕਿਸਾਨਾਂ,ਟਰੱਕ ਬੱਸ ਉਪਰੇਟਰ,ਮਜ਼ਦੂਰਾਂ ਅਤੇ ਖਾਸ ਕਰ ਦੋ ਪਹੀਆ ਵਾਹਨਾਂ ਵਾਸਤੇ ਬਹੁਤ ਹੀ ਵੱਡਾ ਚਿੰਤਾ ਦਾ ਵਿਸ਼ਾ ਹੈ ਇਸ ਤੋਂ ਇਹ ਮਹਿਸੂਸ ਹੋ ਰਿਹਾ ਹੈ ਕਿ ਮੋਦੀ ਸਰਕਾਰ ਨੂੰ ਕੋਰੋਨਾਵਾਇਰਸ ਤੋਂ ਵੀ ਵੱਧ ਖਤਰਨਾਕ ਵਾਇਰਸ ਟੈਕਸ ਵਾਇਰਸ ਚਿੰਬੜ ਗਿਐ ਜਿਹੜੀ ਗਰੀਬ ਜਨਤਾ ਕੋਰੋਨਾਵਾਇਰਸ ਤੋਂ ਬਚ ਗਈ ਉਹ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਨਾਲ ਮਹਿੰਗਾਈ ਦੀ ਮਾਰ ਨਾਲ ਜ਼ਰੂਰ ਖਤਮ ਹੋ ਜਾਵੇਗੀ।
ਬਡਹੇੜੀ ਨੇ ਆਖਿਆ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਨਾਲ ਸਾਰੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਹੁੰਦਾ ਹੈ ਖਾਸ ਕਰਕੇ ਡੀਜ਼ਲ ਦੀਆਂ ਕੀਮਤਾਂ ਟਰੱਕਾਂ ਦੇ ਕਿਰਾਏ ਵਿੱਚ ਵਾਧਾ ਹੁੰਦਾ ਹੈ ਕਿਉਂਕਿ ਢੋਆ ਢੁਆਈ ਦੀਆਂ ਦਰਾਂ ਵਿੱਚ ਵਾਧਾ ਹੋਣ ਕਾਰਨ ਵਪਾਰੀਆਂ ਦਾ ਖਰੀਦਦਾਰੀ ਤੇ ਖਰਚਾ ਵਧਣ ਨਾਲ ਉਹ ਵਿਕਰੀ ਦਰਾਂ ਵਿੱਚ ਵਾਧਾ ਕਰਦੇ ਹਨ ਜਿਸ ਦਾ ਅਸਰ ਗਰੀਬ ਲੋਕਾਂ ਕਿਸਾਨਾਂ ਅਤੇ ਮਜ਼ਦੂਰਾਂ ਤੇ ਪੈਂਦਾ ਹੈ ।ਦੋ ਪਹੀਆ ਵਾਹਨਾਂ ਜੋ ਪੈਟਰੋਲ ਨਾਲ ਚਲਦੇ ਹਨ ਉਨ੍ਹਾਂ ਦਾ ਵੀ ਅਸਰ ਗਰੀਬਾਂ ਤੇ ਪੈਂਦਾ ਹੈ।ਬਡਹੇੜੀ ਨੇ ਆਖਿਆ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਹੈਰਾਨੀ ਵਾਲੀ ਗੱਲ ਵੀ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਘਟ ਰਹੀਆਂ ਹਨ ਉਸ ਦੇ ਉਲਟ ਕੇਂਦਰੀ ਸਰਕਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕਿਓਂ ਵਧਾ ਰਹੀ ਹੈ? ਬਡਹੇੜੀ ਵਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਜੋ ਗਰੀਬ ਤੇ ਮੱਧਮ ਵਰਗ ਇਸ ਦੀ ਮਾਰ ਤੋਂ ਬਚ ਸਕੇ।