ਪਾਕਿਸਤਾਨ ਕ੍ਰਿਕਟ ‘ਚ ਮੈਚ ਫਿਕਸਿੰਗ ਕੋਈ ਨਵੀਂ ਗੱਲ ਨਹੀਂ ਹੈ। ਇਤਿਹਾਸ ਗਵਾਹ ਹੈ ਕਿ ਇਸ ਦੇ ਕਈ ਖਿਡਾਰੀ ਇਸ ਦਲਦਲ ਵਿਚ ਫਸ ਗਏ ਹਨ। ਹੁਣ ਖਬਰ ਹੈ ਕਿ ਇਕ ਹੋਰ ਤਜਰਬੇਕਾਰ ਖਿਡਾਰੀ ਮੈਚ ਫਿਕਸਿੰਗ ਦਾ ਦੋਸ਼ੀ ਪਾਇਆ ਗਿਆ ਹੈ, ਜਿਸ ‘ਤੇ ਪਾਕਿਸਤਾਨ ਕ੍ਰਿਕਟ ਬੋਰਡ ਨੇ ਉਸ ‘ਤੇ 2 ਸਾਲ ਦੀ ਪਾਬੰਦੀ ਲਗਾ ਦਿੱਤੀ ਹੈ। ਪੀਸੀਬੀ ਨੇ ਇਹ ਸਜ਼ਾ ਆਫ ਸਪਿਨਰ ਆਸਿਫ ਅਫਰੀਦੀ ਨੂੰ ਭ੍ਰਿਸ਼ਟਾਚਾਰ ਵਿਰੋਧੀ ਜ਼ਾਬਤੇ ਦੀ ਉਲੰਘਣਾ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਦਿੱਤੀ ਹੈ।
ਇਸ 36 ਸਾਲਾਂ ਖਿਡਾਰੀ ‘ਤੇ ਇਹ ਪਾਬੰਦੀ 22 ਸਤੰਬਰ 2022 ਤੋਂ ਸ਼ੁਰੂ ਮੰਨੀ ਜਾਵੇਗੀ ਜਦੋਂ ਪਾਕਿਸਤਾਨ ਕ੍ਰਿਕਟ ਬੋਰਡ ਨੇ ਉਸ ‘ਤੇ ਅਸਥਾਈ ਪਾਬੰਦੀ ਲਗਾਈ ਸੀ। ਆਸਿਫ ਨੂੰ ਆਸਟ੍ਰੇਲੀਆ ਖਿਲਾਫ ਘਰੇਲੂ ਟੀ-20 ਸੀਰੀਜ਼ ਲਈ ਪਾਕਿਸਤਾਨ ਦੀ ਟੀਮ ‘ਚ ਚੁਣਿਆ ਗਿਆ ਸੀ ਪਰ ਰਾਸ਼ਟਰੀ ਟੀਮ ਲਈ ਕੋਈ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ। ਮੈਚ ਫਿਕਸਿੰਗ ਦੇ ਦੋਸ਼ੀ ਇਸ ਖਿਡਾਰੀ ‘ਤੇ 12 ਸਤੰਬਰ 2024 ਤੱਕ ਪਾਬੰਦੀ ਲਗਾਈ ਗਈ ਹੈ। ਪੀਸੀਬੀ ਦਾ ਕਹਿਣਾ ਹੈ ਕਿ ਹੁਣ ਇਹ ਖਿਡਾਰੀ ਅਗਲੇ ਦੋ ਸਾਲਾਂ ਤੱਕ ਨਾ ਤਾਂ ਕੋਈ ਘਰੇਲੂ ਕ੍ਰਿਕਟ ਖੇਡਦਾ ਨਜ਼ਰ ਆਵੇਗਾ ਅਤੇ ਨਾ ਹੀ ਪੀਐੱਸਐੱਲ ਅਤੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ।
ਆਸਿਫ ਅਫਰੀਦੀ ਨੇ ਪਿਛਲੇ ਸਾਲ ਕਸ਼ਮੀਰ ਪ੍ਰੀਮੀਅਰ ਲੀਗ ਵਿੱਚ ਰਾਵਲਕੋਟ ਹਾਕਸ ਲਈ ਖੇਡਦੇ ਹੋਏ ਮੈਚ ਫਿਕਸਿੰਗ ਨੂੰ ਅੰਜਾਮ ਦਿੱਤਾ ਸੀ। ਅਫਰੀਦੀ ਦੇ ਕ੍ਰਿਕਟ ਕਰੀਅਰ ਦੀ ਗੱਲ ਕਰੀਏ ਤਾਂ ਉਸ ਨੇ ਆਪਣੀ ਆਫ ਸਪਿਨ ਗੇਂਦਬਾਜ਼ੀ ਨਾਲ 35 ਪਹਿਲੇ ਦਰਜੇ ਦੇ ਮੈਚਾਂ ‘ਚ 118 ਸ਼ਿਕਾਰ ਕੀਤੇ ਹਨ। ਆਸਿਫ ਦੇ ਨਾਂ ਲਿਸਟ ਏ ‘ਚ 59 ਵਿਕਟਾਂ ਹਨ, ਜਦਕਿ ਟੀ-20 ‘ਚ ਇਹ ਖਿਡਾਰੀ ਹੁਣ ਤੱਕ 63 ਵਿਕਟਾਂ ਲੈ ਚੁੱਕਾ ਹੈ। ਉਹ PSL ਵਿੱਚ ਮੁਲਤਾਨ ਸੁਲਤਾਨ ਲਈ ਖੇਡ ਚੁੱਕਾ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਅਨੋਖਾ ਵਿਆਹ, ਸ਼ਮਸ਼ਾਨਘਾਟ ‘ਚ ਵੱਜੇ ਵਾਜੇ, ਪੂਰੀਆਂ ਰਸਮਾਂ ਨਾਲ ਇਥੋਂ ਉੱਠੀ ਡੋਲੀ
ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੇ ਕਈ ਖਿਡਾਰੀ ਮੈਚ ਫਿਕਸਿੰਗ ਵਿਚ ਫਸ ਚੁੱਕੇ ਹਨ। ਸਲੀਮ ਮਲਿਕ ਤੋਂ ਲੈ ਕੇ ਅਤਾ ਉਰ ਰਹਿਮਾਨ, ਜਿਨ੍ਹਾਂ ‘ਤੇ ਉਮਰ ਭਰ ਲਈ ਬੈਨ ਲੱਗਾ, ਦੂਜੇ ਪਾਸੇ ਸਾਲ 2010 ਵਿੱਚ ਪਾਕਿਸਤਾਨੀ ਟੀਮ ਦੇ ਤਤਕਾਲੀ ਕਪਤਾਨ ਸਲਮਾਨ ਬੱਟ, ਤੇਜ਼ ਗੇਂਦਬਾਜ਼ ਮੁਹੰਮਦ ਆਸਿਫ਼, ਮੁਹੰਮਦ ਆਮਿਰ ਨੇ ਇੰਗਲੈਂਡ ਜਾ ਕੇ ਮੈਚ ਸਪਾਟ ਫਿਕਸਿੰਗ ਵਰਗੀਆਂ ਘਿਨਾਉਣੀਆਂ ਹਰਕਤਾਂ ਕੀਤੀਆਂ ਸਨ।
ਵੀਡੀਓ ਲਈ ਕਲਿੱਕ ਕਰੋ -: