ਪੰਜਾਬ ਸਰਹੱਦ ਰਾਹੀਂ ਭਾਰਤੀ ਸਰਹੱਦ ‘ਤੇ ਪਾਕਿਸਤਾਨੀ ਡਰੋਨਾਂ ਦੀ ਆਵਾਜਾਈ ਜਾਰੀ ਹੈ। ਪੰਜਾਬ ਪੁਲਿਸ ਅਤੇ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਇੱਕ ਪਾਕਿਸਤਾਨੀ ਡਰੋਨ ਜ਼ਬਤ ਕੀਤਾ ਹੈ। ਜਿਸ ਤੋਂ ਬਾਅਦ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਫਿਲਹਾਲ ਡਰੋਨ ਨੂੰ ਜ਼ਬਤ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ BSF ਨੇ ਇਹ ਸਫਲਤਾ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਤਰਨਤਾਰਨ ਦੇ ਪਿੰਡ ਰਾਜੋਕੇ ਦੇ ਬੀਰ ਰਾਜਾ ਤੇਜਾ ਸਿੰਘ ਤੋਂ ਬਰਾਮਦ ਕੀਤੀ ਹੈ। BSF ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ DJI Mavic 3 ਕਲਾਸਿਕ ਡਰੋਨ ਹੈ, ਜਿਸ ਨੂੰ ਪਾਕਿਸਤਾਨੀ ਤਸਕਰ ਕੁਝ ਮਹੀਨਿਆਂ ਤੋਂ ਇਸਤੇਮਾਲ ਕਰ ਰਹੇ ਹਨ। ਇਸ ਡਰੋਨ ਦੀ ਮਦਦ ਨਾਲ 1 ਕਿਲੋ ਜਾਂ ਇਸ ਤੋਂ ਘੱਟ ਭਾਰ ਦੀਆਂ ਛੋਟੀਆਂ ਖੇਪਾਂ ਨੂੰ ਸਰਹੱਦ ਪਾਰੋਂ ਲਿਜਾਇਆ ਜਾਂਦਾ ਹੈ।
ਇਹ ਵੀ ਪੜ੍ਹੋ : ਨੀਰਜ ਚੋਪੜਾ ਨੇ ਫੇਰ ਕੀਤਾ ਦੇਸ਼ ਦਾ ਨਾਂ ਰੌਸ਼ਨ, ਡਾਇਮੰਡ ਲੀਗ ਦੇ ਫਾਈਨਲ ‘ਚ ਜਿੱਤਿਆ ਚਾਂਦੀ ਤਮਗਾ
ਇਨ੍ਹਾਂ DJI ਮੈਵਿਕ ਡਰੋਨਾਂ ਦੀ ਬਰਾਮਦਗੀ ਤੋਂ ਬਾਅਦ ਸਰਹੱਦ ‘ਤੇ ਜਾਸੂਸੀ ਦਾ ਖ਼ਤਰਾ ਵੀ ਮੰਡਰਾ ਰਿਹਾ ਹੈ। BSF ਅਨੁਸਾਰ ਇਹ ਡਰੋਨ ਨਾ ਸਿਰਫ ਭਾਰਤੀ ਸਰਹੱਦ ‘ਤੇ ਛੋਟੀਆਂ-ਛੋਟੀਆਂ ਖੇਪਾਂ ਪਹੁੰਚਾਉਂਦੇ ਹਨ, ਸਗੋਂ ਇਸ ਦੇ ਨਾਲ ਹੀ ਉੱਚ ਗੁਣਵੱਤਾ ਵਾਲੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਡਰੋਨ ਉਡਾਉਣ ਵਾਲੇ ਵਿਅਕਤੀ ਤੱਕ ਪਹੁੰਚਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: