ਪਟਿਆਲਾ ਵਿੱਚ ਬੀਤੇ 2 ਦਿਨ ਪਹਿਲਾਂ ਸਵੇਰੇ ਸੈਰ ਕਰਦੇ ਸਾਬਕਾ ਬੈਂਕ ਮੈਨੇਜਰ ਬਲਬੀਰ ਸਿੰਘ ਚਾਹਲ ਦਾ ਕਿਸੇ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਅੱਜ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਬੈਂਕ ਮੈਨੇਜਰ ਦਾ ਕਤਲ ਉਸੇ ਦੀ ਦੂਜੀ ਪਤਨੀ ਹਰਪ੍ਰੀਤ ਕੌਰ ਨੇ ਆਪਣੇ ਆਸ਼ਕ ਨਾਲ ਰਲ ਕੇ ਕੀਤਾ ਸੀ। ਪੁਲਿਸ ਨੇ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਤਾ ਲੱਗਾ ਹੈ ਕਿ ਇਹ ਕਤਲ ਜਾਇਜਾਦ ਹੜੱਪਣ ਖਾਤਰ ਕੀਤਾ ਗਿਆ ਸੀ।
SSP ਨੇ ਦੱਸਿਆ ਕਿ ਥਾਣਾ ਸਿਵਲ ਲਾਇਨ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਢਿਲੋਂ ਤੇ CIA ਮੁਖੀ ਇੰਸਪੈਕਟਰ ਸ਼ਮਿੰਦਰ ਸਿੰਘ ਦੀਆਂ ਟੀਮਾਂ ਵਲੋਂ ਜਾਂਚ ਕੀਤੀ ਗਈ। ਜਿਸ ‘ਚ ਸਾਹਮਣੇ ਆਇਆ ਕਿ ਮ੍ਰਿਤਕ ਬਲਬੀਰ ਸਿੰਘ ਦਾ 2005 ਵਿਚ ਹਰਪ੍ਰੀਤ ਕੌਰ ਨਾਲ ਦੂਸਰਾ ਵਿਆਹ ਹੋਇਆ ਸੀ। ਹਰਪ੍ਰੀਤ ਕੌਰ ਦੀ ਜਿੰਮ ਵਿਚ ਗੁਰਤੇਜ ਸਿੰਘ ਨਾਲ ਪਿਛਲੇ ਸਾਲ ਮੁਲਾਕਾਤ ਹੋਈ ਸੀ, ਦੋਹਾਂ ਦੀ ਆਪਸੀ ਨੇੜਤਾ ਵਧ ਗਈ। ਇਨ੍ਹਾਂ ਦੀ ਬਲਬੀਰ ਸਿੰਘ ਦੀ ਜਾਇਦਾਦ ਤੇ ਬੀਮਾ ਰਾਸ਼ੀ ’ਤੇ ਨਜ਼ਰ ਸੀ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਮਨਾਇਆ ਗਿਆ ਦਾਨ ਉਤਸਵ, ਕੱਪੜੇ-ਕਿਤਾਬਾਂ ਤੇ ਦਵਾਈਆਂ ਤੇ ਹੋਰ ਘਰੇਲੂ ਸਮਾਨ ਵੰਡਿਆ
ਹਰਪ੍ਰੀਤ ਕੌਰ ਨੇ ਗੁਰਤੇਜ ਨਾਲ ਮਿਲ ਕੇ ਸਾਜਿਸ਼ ਰਚੀ ਗਈ। ਗੁਰਤੇਜ ਵਲੋਂ ਆਪਣੇ ਸਾਥੀ ਅਜੇ ਤੇ ਅਰਸ਼ੀ ਨਾਲ ਮਿਲ ਕੇ ਬਲਬੀਰ ਸਿੰਘ ਦੀ ਰੇਕੀ ਕੀਤੀ ਗਈ। ਮੌਕਾ ਦੇਖਦਿਆਂ 20 ਅਕਤੂਬਰ ਨੂੰ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਕਤਲ ਹੋਏ ਸੇਵਾਮੁਕਤ ਬੈਂਕ ਮੈਨੇਜਰ ਬਲਬੀਰ ਸਿੰਘ ਦੀ ਉਮਰ 67 ਸਾਲ ਸੀ। ਮੁਲਜ਼ਮ ਦੀ ਦੂਜੀ ਪਤਨੀ ਹਰਪ੍ਰੀਤ ਕੌਰ ਦੀ ਉਮਰ 37 ਸਾਲ ਹੈ ਜਦੋਂਕਿ ਹਰਪ੍ਰੀਤ ਕੌਰ ਦੇ ਪ੍ਰੇਮੀ ਗੁਰਤੇਜ ਸਿੰਘ ਦੀ ਉਮਰ 24 ਸਾਲ ਹੈ। SSP ਵਰੁਣ ਸ਼ਰਮਾ ਨੇ ਦੱਸਿਆ ਕਿ ਬਲਬੀਰ ਸਿੰਘ ਦੀ ਪਤਨੀ ਹਰਪ੍ਰੀਤ ਕੌਰ, ਗੁਰਤੇਜ ਸਿੰਘ, ਅਜੇ ਅਤੇ ਅਰਸ਼ੀ ਵਾਸੀ ਸ਼ਾਦੀਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।