Personal revelations related : ਚੰਡੀਗੜ੍ਹ: ਅੱਜ ਚੰਡੀਗੜ੍ਹ ਵਿਖੇ ਹੋਈ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨਾਲ ਸ਼ੇਰਾ ਖੁਬਣ ਅਤੇ ਵਿੱਕੀ ਗੌਂਡਰ ਦੇ ਪਿਤਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰਾਂ ਆਉਂਦੀਆਂ ਰਹਿੰਦੀਆਂ ਹਨ ਅਤੇ ਸਰਕਾਰਾਂ ਦਾਅਵਾ ਕਰਦੀਆਂ ਹਨ ਕਿ ਅਸੀਂ ਵਧੀਆ ਕੰਮ ਕੀਤਾ ਹੈ। ਪਰ ਇਨ੍ਹਾਂ ਸਾਰਿਆਂ ਦਰਮਿਆਨ ਨੌਜਵਾਨਾਂ ਦੇ ਮੁੱਦੇ ਪਿੱਛੇ ਰਹਿ ਜਾਂਦੇ ਹਨ, ਜਦਕਿ ਨਸ਼ਾ, ਨੌਕਰੀ ਤੇ ਨੌਜਵਾਨਾਂ ਦੇ ਮੁੱਦੇ ਵੀ ਅਹਿਮ ਹਨ ਤੇ ਸਰਕਾਰ ਨੂੰ ਇਸ ਪਾਸੇ ਖਾਸ ਧਿਆਨ ਦੇਣਾ ਚਾਹੀਦਾ ਹੈ।
ਢਿੱਲੋਂ ਨੇ ਦੱਸਿਆ ਕਿ ਸਾਡਾ ਸਾਥੀ ਗੁਰਲਾਲ ਸਿੰਘ ਮਾਰਿਆ ਗਿਆ ਸੀ ਕਿ ਤੇ ਕਾਤਲ ਵੀ ਨੌਜਵਾਨ ਸਨ। ਅੱਜ ਦੇ ਨੌਜਵਾਨ ਜ਼ਿਆਦਾਤਰ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਗੈਂਗਸਟਰ ਵੀ ਬਣ ਰਹੇ ਹਨ। ਜੇ ਗੁਰਲਾਲ ਮਾਰਿਆ ਗਿਆ ਤਾਂ ਇਸ ਦਾ ਸਾਨੂੰ ਦੁਖ ਹੈ ਪਰ ਉਨ੍ਹਾਂ ਦੇ ਗੈਂਗਸਟਰ ਬਣਨ ਦਾ ਕਾਰਨ ਕੀ ਹੈ?ਇਹ ਕੋਈ ਨਹੀਂ ਜਾਣਦਾ। ਕਿਉਂਕਿ ਕੋਈ ਵੀ ਪਰਿਵਾਰ ਕਦੇ ਨਹੀਂ ਚਾਹੁੰਦਾ ਕਿ ਉਨ੍ਹਾਂ ਦੇ ਬੱਚੇ ਗਲਤ ਰਾਹ ‘ਤੇ ਚੱਲਣ, ਫਿਰ ਸਰਕਾਰ ਵੀ ਨਹੀਂ ਚਾਹੁੰਦੀ।
ਗੈਂਗਸਟਰ ਸ਼ਬਦ ਅੱਜ ਮੀਡੀਆ, ਸੰਗੀਤ ਆਦਿ ਉੱਤੇ ਸਵਾਲ ਖੜ੍ਹੇ ਕਰਦੇ ਹਨ ਹਰ ਕੋਈ ਸ਼ੇਰਾ ਖੂਬਨ ਅਤੇ ਵਿੱਕੀ ਗੌਂਡਰ ਨੂੰ ਜਾਣਦਾ ਹੈ, ਇਸ ਲਈ ਅੱਜ ਅਸੀਂ ਇੱਕ ਨਵੀਂ ਪਹਿਲ ਕਰਨ ਜਾ ਰਹੇ ਹਾਂ ਕਿਵੇਂ ਉਹ ਇਸ ਦਲਦਲ ਵਿੱਚ ਫਸ ਜਾਂਦੇ ਹਨ। ਮੀਡੀਆ ਵੀ ਬਿਨਾਂ ਵੈਰੀਫਾਈ ਕੀਤੇ ਫੇਸਬੁੱਕ ਪੇਜ ‘ਤੇ ਜੇ ਤੁਸੀਂ ਕੁਝ ਪਾ ਦਿੱਤਾ ਜਾਵੇ ਤਾਂ ਇਸ ਨੂੰ ਚਲਾ ਦਿੱਤਾ। ਅਸੀਂ ਸਰਕਾਰ ਨੂੰ ਇਹ ਵੀ ਕਹਿਣ ਜਾ ਰਹੇ ਹਾਂ ਕਿ ਸਮਾਜਿਕ ਤੌਰ ‘ਤੇ ਇਸ ਨੂੰ ਘੱਟ ਜਾਂ ਖਤਮ ਕੀਤਾ ਜਾ ਸਕੇ।