PGI Chandigarh’s new : PGI ਚੰਡੀਗੜ੍ਹ ਨੇ ਦਿਮਾਗ ਦੀ 3 ਡੀ ਐਕਸਸਕੋਪ ਸਰਜਰੀ ਕਰਕੇ ਇਕ ਹੋਰ ਪ੍ਰਾਪਤੀ ਹਾਸਲ ਕੀਤੀ ਹੈ। ਪੀਜੀਆਈ ਚੰਡੀਗੜ੍ਹ ਪੂਰੇ ਦੇਸ਼ ਦਾ ਪਹਿਲੀ ਮੈਡੀਕਲ ਸੰਸਥਾ ਹੈ, ਜਿਸ ਨੇ ਇਹ 3 ਡੀ ਸਰਜਰੀ ਕੀਤੀ ਹੈ। ਪੀਜੀਆਈ ਦੇ ਨਿਊਰੋ ਸਰਜਰੀ ਵਿਭਾਗ ਦੇ ਡਾ ਐਸ ਐਸ ਢਾਂਡਾਪਾਨੀ ਅਤੇ ਉਨ੍ਹਾਂ ਦੀ ਟੀਮ ਨੇ ਇਹ 3 ਡੀ ਐਕਸੋਸਕੋਪ ਸਰਜਰੀ ਕੀਤੀ। ਡਾ. ਢਾਂਡਾਪਾਨੀ ਨੇ ਦੱਸਿਆ ਕਿ ਇਸ ਨਵੀਂ 3 ਡੀ ਐਕਸੋਸਕੋਪ ਸਰਜਰੀ ਰਾਹੀਂ ਦਿਮਾਗ ਦੇ ਗੁੰਝਲਦਾਰ ਰਸੌਲੀ ਅਤੇ ਰੀੜ੍ਹ ਦੀ ਹੱਡੀ ਦਾ ਵੱਡੇ ਤੋਂ ਵੱਡਾ ਮਰਜ਼ ਠੀਕ ਕੀਤਾ ਜਾ ਸਕਦਾਹੈ। ਹੁਣ ਪੀਜੀਆਈ ਵਿਚ ਖਤਰਨਾਕ ਬ੍ਰੇਨ ਟਿਊਮਰ ਅਤੇ ਰੀੜ੍ਹ ਦੀ ਹੱਡੀ ਦੇ ਮਰੀਜ਼ ਕੁਝ ਮਹੀਨਿਆਂ ਵਿਚ ਪੂਰੀ ਤਰ੍ਹਾਂ ਠੀਕ ਹੋ ਜਾਣਗੇ।
ਡਾ. ਢਾਂਡਾਪਾਨੀ ਨੇ ਦੱਸਿਆ ਕਿ ਇਹ 3 ਡੀ ਐਕਸੋਸਕੋਪ ਸਰਜਰੀ ਪੀਜੀਆਈ ਵਿੱਚ ਦਿਮਾਗੀ ਟਿਊਮਰ ਤੋਂ ਪੀੜਤ ਦੋ ਮਰੀਜ਼ਾਂ ‘ਤੇ ਕੀਤੀ ਗਈ ਸੀ। ਇਹ ਦੋਵੇਂ ਮਰੀਜ਼ ਬ੍ਰੇਨ ਟਿਊਮਰ ਅਤੇ ਆਰਬਿਟਲ ਮਾਸ ਦੀ ਬਿਮਾਰੀ ਤੋਂ ਪੀੜਤ ਸਨ. ਡਾਕਟਰ ਨੇ ਕਿਹਾ ਕਿ ਇਹ ਤਕਨੀਕ ਘੱਟ ਤੋਂ ਘੱਟ ਇਨਵੇਸਿਵ ਬ੍ਰੇਨ ਅਤੇ ਸਪਾਈਨ ਸਰਜਰੀ ‘ਚ ਨਵੀਨਤਮ ਤਕਨੀਕਾਂ ਵਿੱਚੋਂ ਇੱਕ ਹੈ। ਇਸ ਸਰਜਰੀ ਵਿਚ, 3 ਡੀ ਵਿਜ਼ੂਅਲਾਈਜ਼ੇਸ਼ਨ ਐਂਡੋਸਕੋਪ ਨਾਲ ਇਲਾਜ ਕੀਤਾ ਜਾਂਦਾ ਹੈ। ਜਦੋਂ ਕਿ ਐਂਡੋਸਕੋਪ ਦੁਆਰਾ ਸਾਧਾਰਨ 2 ਡੀ ਵਿਜ਼ੂਅਲਾਈਜ਼ੇਸ਼ਨ ਦੁਆਰਾ ਅੰਦਰ ਤੋਂ ਮਰਜ਼ ਨੂੰ ਫੜ ਕੇ ਇਲਾਜ ਕੀਤਾ ਜਾਂਦਾ ਹੈ। ਅੱਜ ਦੇਸ਼ ਦੇ ਕਈ ਮੈਡੀਕਲ ਅਦਾਰਿਆਂ ਵਿੱਚ ਸਿਰਫ 2 ਡੀ ਐਕਸਸਕੋਪ ਸਰਜਰੀ ਕੀਤੀ ਜਾ ਰਹੀ ਹੈ। ਜਦੋਂ ਕਿ ਪੀਜੀਆਈ ਚੰਡੀਗੜ੍ਹ ਭਾਰਤ ਦਾ ਪਹਿਲਾ ਇੰਸਟੀਚਿਊਟ ਹੈ, ਜਿੱਥੇ ਇਹ 3 ਡੀ ਸਰਜਰੀ ਕੀਤੀ ਗਈ ਸੀ।
ਇਹ ਤਕਨੀਕ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੀ ਸਤਹ ‘ਤੇ ਜਾ ਕੇ ਹਰੇਕ ਮਰਜ਼ ਨੂੰ ਠੀਕ ਕਰਨ ਵਿਚ ਪ੍ਰਭਾਵਸ਼ਾਲੀ ਹੈ। ਮਾਈਕਰੋਸਕੋਪ ਸਰਜਰੀ ਦੇ ਮੁਕਾਬਲੇ, ਇਹ ਤਕਨੀਕ ਘੱਟ ਮਹਿੰਗੀ ਤੇ ਘੱਟ ਰੂਮ ਸਪੇਸ ਲੈਣ ਵਾਲੀ ਹੈ। ਡਾ. ਢਾਂਡਾਪਾਨੀ ਨੇ ਦੱਸਿਆ ਕਿ ਪੀਜੀਆਈ ਨੇ ਇਸ ਤਕਨੀਕ ਰਾਹੀਂ ਸਰਜਰੀ ਕਰਨ ਲਈ ਛੇ ਡਾਕਟਰਾਂ ਅਤੇ ਚਾਰ ਹੋਰ ਸਿਹਤ ਕਰਮਚਾਰੀਆਂ ਨਾਲ ਇੱਕ ਪੂਰੀ ਟੀਮ ਤਿਆਰ ਕੀਤੀ ਹੈ। ਜਿਸ ਨੂੰ ਇਸ ਤਕਨੀਕ ਰਾਹੀਂ ਸਰਜਰੀ ਕਰਨ ਵਿਚ ਪੂਰੀ ਤਰ੍ਹਾਂ ਸਿਖਲਾਈ ਦਿੱਤੀ ਗਈ ਹੈ।