ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਮਹਾਂਮਾਰੀ ਦਾ ਐਲਾਨ ਹੋਇਆ ਸੀ ਤਾਂ ‘ਵੰਦੇ ਭਾਰਤ ਮਿਸ਼ਨ’ ਰਾਹੀਂ ਦੂਜੇ ਦੇਸ਼ਾਂ ਵਿੱਚ ਫਸੇ ਬਹੁਤ ਸਾਰੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਭਾਰਤ ਦੁਨੀਆ ਦੇ ਕੁਝ ਦੇਸ਼ਾਂ ਵਿੱਚੋਂ ਇੱਕ ਸੀ। ਕੋਰੋਨਾ ਵਾਇਰਸ ਦੇਸ਼ ਅਤੇ ਦੁਨੀਆ ਲਈ ਨਵਾਂ ਸੀ ਅਤੇ ਉਸ ਸਮੇਂ ਹਰ ਕਿਸੇ ਵਿਚ ਦਹਿਸ਼ਤ ਅਤੇ ਡਰ ਦਾ ਮਾਹੌਲ ਸੀ, ਪਰ ਅਜਿਹੇ ਮਾਹੌਲ ਵਿਚ ਜਿਨ੍ਹਾਂ ਪਾਇਲਟਸ ਨੇ ਅੱਗੇ ਆ ਕੇ ਆਪਣੀ ਮਰਜ਼ੀ ਨਾਲ ਵਿਦੇਸ਼ਾਂ ਤੋਂ ਆਪਣੇ ਲੋਕਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਵਿੱਚੋਂ ਇੱਕ ਹੈ ਪਾਇਲਟ ਲਕਸ਼ਮੀ ਜੋਸ਼ੀ।
ਲਕਸ਼ਮੀ ਜੋਸ਼ੀ ਨੇ ਹਾਲ ਹੀ ‘ਚ ‘ਹਿਊਮਨਜ਼ ਆਫ ਬਾਂਬੇ ਪੇਜ’ ਨਾਲ ਆਪਣੀ ਕਹਾਣੀ ਸਾਂਝੀ ਕੀਤੀ ਹੈ ਅਤੇ ਉਦੋਂ ਤੋਂ ਹੀ ਲਕਸ਼ਮੀ ਨੂੰ ਲੋਕ ਜਾਣ ਰਹੇ ਹਨ ਤੇ ਉਸ ਦੇ ਕੰਮ ਲਈ ਉਸ ਨੂੰ ਵਧਾਈ ਦੇ ਰਹੇ ਹਨ ਅਤੇ ਦੱਸ ਰਹੇ ਹਨ ਕਿ ਉਹ ਦੇਸ਼ ਦੀ ਇਕ ਅਜਿਹੀ ਬੇਟੀ ਹੈ, ਜੋ ਲੋਕਾਂ ਨੂੰ ਪ੍ਰੇਰਿਤ ਕਰਦੀ ਹੈ।
ਜਦੋਂ ਲਕਸ਼ਮੀ 8 ਸਾਲ ਦੀ ਸੀ ਤਾਂ ਉਹ ਪਹਿਲੀ ਵਾਰ ਫਲਾਈਟ ‘ਚ ਬੈਠੀ ਸੀ ਅਤੇ ਉਦੋਂ ਤੋਂ ਹੀ ਜਹਾਜ਼ ਉਸ ਨੂੰ ਕਾਫੀ ਉਤਸ਼ਾਹਿਤ ਕਰਦੇ ਸਨ। ਪਹਿਲੀ ਵਾਰ ਜਹਾਜ਼ ਤੋਂ ਉਤਰਦੇ ਹੀ ਉਸ ਨੇ ਆਪਣੇ ਪਿਤਾ ਨੂੰ ਕਿਹਾ ਕਿ ਮੈਂ ਪਾਇਲਟ ਬਣਨਾ ਚਾਹੁੰਦੀ ਹਾਂ। ਉਸ ਸਮੇਂ ਤਾਂ ਉਹ ਮੁਸਕਰਾ ਕੇ ਰਹਿ ਗਏ ਸਨ, ਪਰ ਜਦੋਂ ਬਾਰ੍ਹਵੀਂ ਦੀ ਪ੍ਰੀਖਿਆ ਤੋਂ ਬਾਅਦ ਉਸ ਨੇ ਇਹੀ ਗੱਲ ਦੁਹਰਾਈ ਤਾਂ ਉਸ ਦੇ ਪਿਤਾ ਦਾ ਜਵਾਬ ਸੀ, ਬਿਲਕੁਲ ਕਰੋ ਬੇਟਾ, ‘ਸਕਾਈ ਇਜ਼ ਦਿ ਲਿਮਿਟ’। ਇਸ ਪਿੱਛੋਂ ਉਨ੍ਹਾਂ ਨੇ ਲੋਨ ਲਿਆ ਅਤੇ ਦੋ ਸਾਲ ਦੀ ਟ੍ਰੇਨਿੰਗ ਤੋਂ ਬਾਅਦ ਲਕਸ਼ਮੀ ਨੂੰ ਏਅਰ ਇੰਡੀਆ ‘ਚ ਨੌਕਰੀ ਮਿਲ ਗਈ।
ਜਦੋਂ ਮਹਾਂਮਾਰੀ ਸ਼ੁਰੂ ਹੋਈ ਅਤੇ ਦੇਸ਼ ਨੇ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਲਈ ‘ਵੰਦੇ ਭਾਰਤ ਮਿਸ਼ਨ’ ਸ਼ੁਰੂ ਕੀਤਾ, ਲਕਸ਼ਮੀ ਆਪਣੀ ਮਰਜ਼ੀ ਨਾਲ ਇਸ ਮਿਸ਼ਨ ਵਿੱਚ ਸ਼ਾਮਲ ਹੋਣ ਲਈ ਅੱਗੇ ਆਈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਇਕ ਥਾਂ ਤੋਂ ਦੂਜੀ ਥਾਂ ਜਾਣਾ ਪਸੰਦ ਸੀ, ਪਰ ਉਹ ਕੁਝ ਹੋਰ ਕਰਨਾ ਚਾਹੁੰਦੀ ਸੀ। ਲਕਸ਼ਮੀ ਦੱਸਦੀ ਹੈ ਕਿ ਉਸਦਾ ਪਹਿਲਾ ਮਿਸ਼ਨ ਸ਼ੰਘਾਈ ਤੋਂ ਲੋਕਾਂ ਨੂੰ ਵਾਪਸ ਲਿਆਉਣਾ ਸੀ ਅਤੇ ਕਿਉਂਕਿ ਚੀਨ ਇੱਕ ਹੌਟ ਸਪਾਟ ਸੀ, ਇਸ ਲਈ ਤਣਾਅ ਬਹੁਤ ਜ਼ਿਆਦਾ ਸੀ।
ਇਸ ਫਲਾਈਟ ‘ਚ ਕਰੂ ਦੇ ਸਾਰੇ ਮੈਂਬਰਾਂ ਨੇ ਹੈਜ਼ਮੈਟ ਸੂਟ ਪਹਿਨੇ ਹੋਏ ਸਨ ਅਤੇ ਲਕਸ਼ਮੀ ਨੇ ਵੀ ਹੈਜ਼ਮੈਟ ਸੂਟ ‘ਚ ਫਲਾਈਟ ਉਡਾਈ। ਜਦੋਂ ਫਲਾਈਟ ਭਾਰਤ ਵਾਪਸ ਆਈ, ਲਕਸ਼ਮੀ ਦੱਸਦੀ ਹੈ ਕਿ ਸਾਰੇ ਯਾਤਰੀਆਂ ਨੇ ਕਰੂ ਦੇ ਮੈਂਬਰਾਂ ਦਾ ਖੜ੍ਹੇ ਹੋ ਕੇ ਸਵਾਗਤ ਕੀਤਾ ਸੀ। ਇੱਕ ਕੁੜੀ ਲਕਸ਼ਮੀ ਕੋਲ ਆਈ ਅਤੇ ਕਿਹਾ ਕਿ ਮੈਂ ਵੀ ਤੁਹਾਡੇ ਵਰਗੀ ਬਣਨਾ ਚਾਹੁੰਦੀ ਹਾਂ। ਇਸ ‘ਤੇ ਲਕਸ਼ਮੀ ਨੇ ਆਪਣੇ ਪਿਤਾ ਦੀ ਗੱਲ ਕਹੀ, ‘ਸਕਾਈ ਇਜ਼ ਦਿ ਲਿਮਿਟ’।
ਇਸ ਤੋਂ ਬਾਅਦ ਲਕਸ਼ਮੀ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਹਰ ਮਹੀਨੇ ਤਿੰਨ ਅਜਿਹੀਆਂ ਉਡਾਣਾਂ ਭਰਦੀ ਹੈ। ਇੱਕ ਵਾਰ ਉਹ ਦੇਸ਼ ਵਿੱਚ ਡਾਕਟਰੀ ਸਹਾਇਤਾ ਲਿਆਉਣ ਲਈ ਵੀ ਉਡਾਣ ਭਰ ਚੁੱਕੀ ਹੈ, ਹਾਲਾਂਕਿ ਉਹ ਇਸ ਤਜ਼ਰਬੇ ਨੂੰ ਬਹੁਤ ਅਜੀਬ ਮੰਨਦੀ ਹੈ ਕਿਉਂਕਿ ਫਲਾਈਟ ਵਿੱਚ ਲੋਕਾਂ ਦੀ ਬਜਾਏ ਸਿਰਫ ਡੱਬੇ ਹੀ ਦਿਖਾਈ ਦੇ ਰਹੇ ਸਨ।
ਲਕਸ਼ਮੀ ਦੱਸਦੀ ਹੈ ਕਿ ਉਸ ਦੇ ਪਿਤਾ ਨੂੰ ਉਸ ਦੇ ਕਰੀਅਰ, ‘ਵੰਦੇ ਭਾਰਤ ਮਿਸ਼ਨ’ ਵਿੱਚ ਆਪਣੀ ਸੇਵਾ ‘ਤੇ ਬਹੁਤ ਮਾਣ ਹੈ ਅਤੇ ਜਦੋਂ ਵੀ ਪਰਿਵਾਰ ਵਿੱਚੋਂ ਕੋਈ ਰਿਸ਼ਤੇਦਾਰ ਪੁੱਛਦਾ ਹੈ ਕਿ ਲਕਸ਼ਮੀ ਨੂੰ ਕਿਵੇਂ ਸੈਟਲ ਕਰੋਗੇ ਤਾਂ ਉਹ ਕਹਿੰਦੇ ਹਨ ਮੇਰੀ ਧੀ ਦਾ ਜਨਮ ਹੀ ਉੱਡਣ ਲਈ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਲਕਸ਼ਮੀ ਉਨ੍ਹਾਂ ਕੁਝ ਮਹਿਲਾ ਪਾਇਲਟਾਂ ਵਿੱਚੋਂ ਇੱਕ ਹੈ ਜੋ ਬੋਇੰਗ 777 ਵੀ ਚਲਾਉਂਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “
ਲਕਸ਼ਮੀ ਪਿਛਲੇ ਤਿੰਨ ਸਾਲਾਂ ਤੋਂ ‘ਵੰਦੇ ਭਾਰਤ ਮਿਸ਼ਨ’ ਨਾਲ ਜੁੜੀ ਹੋਈ ਹੈ ਅਤੇ ਅਜੇ ਵੀ ਵਿਦੇਸ਼ਾਂ ਤੋਂ ਫਸੇ ਯਾਤਰੀਆਂ ਨੂੰ ਵਾਪਸ ਲਿਆਉਣ ਦੀ ਜ਼ਿੰਮੇਵਾਰੀ ਸੰਭਾਲਦੀ ਹੈ। ਉਸ ਨੇ ਜਲਦੀ ਹੀ ਨਿਊਰਕ ਜਾਣਾ ਹੈ।