ਹਰਿਆਣਾ ਦੇ ਗੁਰੂਗ੍ਰਾਮ ਵਿੱਚ ਪੁਲਿਸ ਨੇ ਇੱਕ ਫਰਜ਼ੀ ਮਹਿਲਾ IPS ਨੂੰ ਗ੍ਰਿਫਤਾਰ ਕੀਤਾ ਹੈ। ਔਰਤ ਨੇ ਪੁਲਿਸ ਨੂੰ ਬੁਲਾ ਕੇ ਪਾਇਲਟ ਕਾਰ ਮੰਗੀ। ਜਦੋਂ ਪੁਲਿਸ ਦੀ ਪਾਇਲਟ ਕਾਰ ਪਹੁੰਚੀ ਤਾਂ ਸ਼ੁਰੂ ਵਿੱਚ ਹੀ ਸ਼ੱਕ ਹੋਇਆ। ਜਦੋਂ ਔਰਤ ਕੋਲੋਂ ਆਈਡੀ ਕਾਰਡ ਮੰਗਿਆ ਗਿਆ ਤਾਂ ਸਾਰਾ ਰਾਜ਼ ਖੁੱਲ੍ਹ ਗਿਆ।
ਔਰਤ ਖ਼ਿਲਾਫ਼ ਸੈਕਟਰ-29 ਥਾਣੇ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਨੂੰ 3 ਦਿਨਾਂ ਦੇ ਰਿਮਾਂਡ ’ਤੇ ਲਿਆ ਗਿਆ ਹੈ। ਔਰਤ ਨੇ ਪੁਲਿਸ ਨੂੰ ਇਹ ਕਹਿ ਕੇ ਫ਼ੋਨ ਕੀਤਾ ਸੀ ਕਿ ਉਹ ਐਮਜੀ ਰੋਡ ‘ਤੇ ਮਾਲ ਦੇ ਸਾਹਮਣੇ ਖੜ੍ਹੀ ਸੀ ਅਤੇ ਮਾਨੇਸਰ ਦੇ ਪੰਜ ਸਿਤਾਰਾ ਹੋਟਲ ਆਈਟੀਸੀ ਗ੍ਰੈਂਡ ਵਿੱਚ ਇੱਕ ਵਿਆਹ ਵਿੱਚ ਸ਼ਾਮਲ ਹੋਣਾ ਸੀ। ਇਸ ਤੋਂ ਬਾਅਦ ਪੁਲਿਸ ਦੀ ਪਾਇਲਟ ਗੱਡੀ ਮੌਕੇ ‘ਤੇ ਪਹੁੰਚ ਗਈ। ਇਸ ਦੌਰਾਨ ਇੱਕ ਔਰਤ ਫੌਜੀ ਰੰਗ ਦੀ ਜੈਕੇਟ ਅਤੇ ਨੀਲੀ ਟੋਪੀ ਪਹਿਨੀ SUV ਤੋਂ ਹੇਠਾਂ ਉਤਰੀ। ਮਹਿਲਾ ਨੇ ਪੁਲਿਸ ਮੁਲਾਜ਼ਮਾਂ ਨੂੰ ਦੱਸਿਆ ਕਿ ਉਹ IPS ਹੈ ਜਦੋਂ ਪਾਇਲਟ ਕਾਰ ‘ਤੇ ਤਾਇਨਾਤ ਸਬ-ਇੰਸਪੈਕਟਰ ਦਾ ਨਾਂ ਪੁੱਛਿਆ ਤਾਂ ਉਸ ਨੇ ਦੱਸਣ ਤੋਂ ਇਨਕਾਰ ਕਰ ਦਿੱਤਾ। ਜਦੋਂ ਪਛਾਣ ਪੱਤਰ ਮੰਗਿਆ ਤਾਂ ਬਹਾਨੇ ਬਣਾਉਣ ਲੱਗੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਹ ਸਭ ਹੋਣ ਤੋਂ ਬਾਅਦ ਸਬ-ਇੰਸਪੈਕਟਰ ਨੂੰ ਸ਼ੱਕ ਹੋਇਆ। ਉਨ੍ਹਾਂ ਤੁਰੰਤ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਮੁਲਜ਼ਮ ਦਾ ਪਰਦਾਫਾਸ਼ ਹੋਇਆ ਅਤੇ ਉਹ ਫਰਜ਼ੀ IPS ਨਿਕਲੀ। ਜਦੋਂ ਪੁਲਿਸ ਨੇ ਗੱਡੀ ਦੀ ਤਲਾਸ਼ੀ ਲਈ ਤਾਂ ਉਸ ‘ਚੋਂ ਇਕ ਲੈਪਟਾਪ ਮਿਲਿਆ, ਜਿਸ ‘ਚ ਸ਼ੱਕੀ ਦਸਤਾਵੇਜ਼ ਮਿਲੇ। ਮੁਲਜ਼ਮ ਔਰਤ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਦਰਅਸਲ, ਸ਼ੁਰੂਆਤੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਸੀ ਕਿ ਫੜੀ ਗਈ ਮਹਿਲਾ ਦਿੱਲੀ ਵਿੱਚ ਤਾਇਨਾਤ ਇੱਕ IPS ਅਧਿਕਾਰੀ ਦੀ ਦੋਸਤ ਹੈ। ਉਹ ਉਸੇ IPS ਦੇ ਰਿਸ਼ਤੇਦਾਰ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਆਈਟੀਸੀ ਗ੍ਰੈਂਡ ਹੋਟਲ ਜਾ ਰਹੀ ਸੀ। ਪੁਲੀਸ ਨੇ ਗੱਡੀ ਅਤੇ ਲੈਪਟਾਪ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਵਿੱਚ ਐਸਆਈਟੀ ਦਾ ਗਠਨ ਕੀਤਾ ਗਿਆ ਹੈ।