ਫਾਜ਼ਿਲਕਾ ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ 28 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਇਹ ਨਸ਼ੀਲੀਆਂ ਗੋਲੀਆਂ ਮੁਲਜ਼ਮਾਂ ਨੇ ਇਨੋਵਾ ਗੱਡੀ ਦੀ ਡੀਜ਼ਲ ਟੈਂਕੀ ਵਿੱਚ ਛੁਪਾ ਕੇ ਰੱਖੀਆਂ ਸਨ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ SP (ਡੀ) ਮਨਜੀਤ ਸਿੰਘ ਨੇ ਦੱਸਿਆ ਕਿ ਹਾਲ ਹੀ ਵਿੱਚ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਜਿਸ ਦੇ ਖਿਲਾਫ 1 ਅਕਤੂਬਰ 2023 ਨੂੰ ਥਾਣਾ ਸਦਰ ਫਾਜ਼ਿਲਕਾ ‘ਚ ਮਾਮਲਾ ਦਰਜ ਕੀਤਾ ਗਿਆ ਸੀ। ਇਨ੍ਹਾਂ ਮੁਲਜ਼ਮਾਂ ਕੋਲੋਂ ਇਨੋਵਾ ਕਾਰ ਅਤੇ 12 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸਨ।
ਇਹ ਵੀ ਪੜ੍ਹੋ : ਬਰਥਡੇ ‘ਤੇ ਵਿਰਾਟ ਕੋਹਲੀ ਦੇ ਨਾਂਅ ਇੱਕ ਹੋਰ ਰਿਕਾਰਡ, ਜਨਮਦਿਨ ‘ਤੇ 50+ ਦੌੜਾਂ ਬਣਾਉਣ ਵਾਲੇ ਛੇਵੇਂ ਭਾਰਤੀ ਬਣੇ
ਇਸ ਤੋਂ ਬਾਅਦ ਮੁਲਜ਼ਮ ਕੁਲਵੰਤ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਮੋਹਨ ਕੇ ਉਤਾੜ ਥਾਣਾ ਗੁਰੂਹਰਸਹਾਏ ਫ਼ਿਰੋਜ਼ਪੁਰ ਅਤੇ ਗਗਨਦੀਪ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਆਨੰਦਪੁਰ ਮੁਹੱਲਾ ਥਾਣਾ ਸਿਟੀ ਫ਼ਾਜ਼ਿਲਕਾ ਨੂੰ ਰਿਮਾਂਡ ‘ਤੇ ਲਿਆ ਗਿਆ। ਇਸ ਦੌਰਾਨ ਜਦੋਂ ਉਸ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਇਨੋਵਾ ਗੱਡੀ ਦੀ ਡੀਜ਼ਲ ਟੈਂਕੀ ਵਿਚ ਨਸ਼ੀਲੀਆਂ ਗੋਲੀਆਂ ਛੁਪਾ ਕੇ ਰੱਖਦਾ ਸੀ।
SP (ਡੀ) ਮਨਜੀਤ ਸਿੰਘ ਨੇ ਦੱਸਿਆ ਅੱਗੇ ਦੱਸਿਆ ਕਿ ਤਲਾਸ਼ੀ ਲੈਣ ’ਤੇ ਪੁਲੀਸ ਨੇ 16.5 ਹਜ਼ਾਰ ਰੁਪਏ ਹੋਰ ਬਰਾਮਦ ਕੀਤੇ। ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਮੁਲਜ਼ਮ ਨੇ ਨਸ਼ੇ ਵਾਲੀਆਂ ਗੋਲੀਆਂ ਲਈ ਗੱਡੀ ਦੀ ਡੀਜ਼ਲ ਟੈਂਕੀ ਵਿਚ ਗੁਪਤ ਥਾਂ ਬਣਾਇਆ ਹੋਇਆ ਸੀ।
ਵੀਡੀਓ ਲਈ ਕਲਿੱਕ ਕਰੋ : –