Police promotion courses will be : ਲੁਧਿਆਣਾ : ਕੋਰੋਨਾ ਸੰਕਟ ਦੇ ਚੱਲਦਿਆਂ ਪੰਜਾਬ ਪੁਲਿਸ ਅਕਾਦਮੀ (PPA) ਵਿਚ ਹੋਣ ਵਾਲੇ ਪ੍ਰਮੋਸ਼ਨ ਕੋਰਸਾਂ ਨੂੰ ਵਿਚ ਹੀ ਰੋਕ ਦਿੱਤਾ ਗਿਆ ਸੀ, ਜਿਨ੍ਹਾਂ ਨੂੰ ਹੁਣ ਆਨਲਾਈਨ ਕੀਤਾ ਜਾ ਰਿਹਾ ਹੈ, ਇਸ ਦੇ ਲਈ ਜ਼ਿਲਿਆਂ ਨੂੰ ਹਿਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਜ਼ਿਲਾ ਪੱਧਰ ’ਤੇ ਹੀ ਅਜਿਹੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਪ੍ਰਮੋਸ਼ਨ ਕੋਰਸ ਕਰਵਾਉਣ ਦਾ ਇੰਤਜ਼ਾਮ ਕਰਵਾਉਣ ਲਈ ਏਸੀਪੀ ਜਾਂ ਏਡੀਸੀਪੀ ਪੱਧਰ ਦੇ ਅਧਿਕਾਰੀਆਂ ਨੂੰ ਨੋਡਲ ਅਫਸਰ ਲਗਾਇਆ ਜਾਵੇਗਾ, ਜੋ ਜ਼ਿਲਾ ਪੱਧਰ ’ਤੇ ਐਲਈਡੀ, ਸਪੀਕਰ ਅਤੇ ਹੋਰ ਇੰਤਜ਼ਾਮ ਪੂਰੇ ਕਰਨਗੇ। ਕੋਰਸ ਪੂਰਾ ਕਰਵਾਉਣ ਦੀ ਜਿ਼ੰਮੇਵਾਰੀ ਨੋਡਲ ਅਫਸਰਾਂ ਦੀ ਹੀ ਹੋਵੇਗੀ।
ਦੱਸਣਯੋਗ ਹੈ ਕਿ ਰਿਟਾਇਰਮੈਂਟ ਦੇ ਨੇੜੇ ਪਹੁੰਚ ਚੁੱਕੇ 1200 ਮੁਲਾਜ਼ਮ, ਜੋਕਿ ਲੰਮੇ ਸਮੇਂ ਤੋਂ ਪ੍ਰਮੋਸ਼ਨ ਦੀ ਉਡੀਕ ਵਿਚ ਸਨ, ਦਾ ਪੀਪੀਏ ਕੋਰਸ ਫਰਵਰੀ ਵਿਚ ਸ਼ੁਰੂ ਹੋਇਆ ਸੀ, ਪਰ ਕੋਰੋਨਾ ਸੰਕਟ ਦੇ ਚੱਲਦਿਆਂ ਇਸ ਨੂੰ ਵਿਚ ਹੀ ਰੋਕ ਦਿੱਤਾ ਗਿਆ ਸੀ ਅਤੇ ਮੁਲਾਜ਼ਮਾਂ ਨੂੰ ਡਿਊਟੀ ’ਤੇ ਆਉਣ ਦੇ ਹੁਕਮ ਦਿੱਤੇ ਗਏ ਸਨ, ਜਿਸ ਦੇ ਚੱਲਦਿਆਂ ਇਨ੍ਹਾਂ ਦੀ ਪ੍ਰਮੋਸ਼ਨ ਵਿਚ ਹੀ ਰੁਕ ਗਈ ਸੀ। ਇਨ੍ਹਾਂ ਮੁਲਾਜ਼ਮਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਕੀਤੀ ਹੈ ਕਿ ਉਹ ਅੱਤਵਾਦ ਦੇ ਦੌਰ ਤੋਂ ਲੈ ਕੇ ਹੁਣ ਤੱਕ ਡਿਊਟੀ ਨਿਭਾ ਰਹੇ ਹਨ, ਅਜਿਹੇ ਵਿਚ ਬਿਨਾਂ ਕੋਰਸ ਦੇ ਹੀ ਉਨ੍ਹਾਂ ਨੂੰ ਪ੍ਰਮੋਸਨ ਦਿੱਤਾ ਜਾਵੇ। ਜੇਕਰ ਪ੍ਰਮੋਸ਼ਨ ਕੋਰਸ ਦੀ ਉਡੀਕ ਕੀਤੀ ਗਈ ਤਾਂ ਉਹ ਇਸੇ ਅਹੁਦੇ ’ਤੇ ਰਿਟਾਇਰ ਹੋ ਜਾਣਗੇ।