PPCB has extended : ਪਟਿਆਲਾ : ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਉਦਯੋਗਾਂ ਨੂੰ ਸਥਾਪਤ ਕਰਨ / ਚਲਾਉਣ, ਅਧਿਕਾਰਤ ਕਰਨ, ਰਜਿਸਟ੍ਰੇਸ਼ਨ ਕਰਨ ਅਤੇ ਕਿਸੇ ਹੋਰ ਲਾਜ਼ਮੀ ਰੈਗੂਲੇਟਰੀ ਮਨਜ਼ੂਰੀ ਲੈਣ ਦੀ ਆਖਰੀ ਤਰੀਕ ਨੂੰ ਨਿਰਧਾਰਿਤ ਸ਼ਰਤਾਂ ਅਧੀਨ ਵਧਾ ਕੇ 31.03.2021 ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਕੋਵਿਡ -19 ਦੇ ਚੱਲਦਿਆਂ ਆਰਥਿਕ ਮੰਦੀ ਨੂੰ ਧਿਆਨ ਵਿੱਚ ਰੱਖਦਿਆਂ 22 ਜੁਲਾਈ ਨੂੰ ਹੋਈ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ। ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ।
ਜਾਰੀ ਕੀਤੇ ਨੋਟੀਫਿਕੇਸ਼ਨ ਮੁਤਾਬਕ ਉਦਯੋਗਾਂ ਨੂੰ ਸਹਿਮਤੀ / ਅਧਿਕਾਰਤ ਕਰਨ / ਰਜਿਸਟ੍ਰੇਸ਼ਨ ਦੀ ਅਰਜ਼ੀ ਫੀਸ ਦੇ ਨਾਲ ਜਮ੍ਹਾਂ ਕੀਤੀ ਜਾਏਗੀ ਅਤੇ ਉਦਯੋਗ ਵੱਲੋਂ ਸਹਿਮਤੀ / ਅਧਿਕਾਰਤ ਕਰਨ ਦੀਆਂ ਸ਼ਰਤਾਂ ਦੀ ਪਾਲਣਾ ਕਰਨ ਅਤੇ ਹਰ ਸਮੇਂ ਪ੍ਰਭਾਵਿਤ / ਨਿਕਾਸ ਪੱਧਰ ਨੂੰ ਪ੍ਰਾਪਤ ਕਰਨ ਨੂੰ ਨੂੰ ਯਕੀਨੀ ਬਣਾਇਆ ਜਾਵੇਗਾ ਸਾਈਟ ਦੇ ਨਿਰੀਖਣ ਦਾ ਕੰਮ ਸਮੇਂ ਸਿਰ ਪੂਰਾ ਕੀਤਾ ਜਾਏਗਾ। ਇਸ ਵਿਚ ਕਿਸੇ ਵੀ ਉਲੰਘਣਾ ਦੀ ਸਥਿਤੀ ਵਿੱਚ ਐਕਟ / ਨਿਯਮਾਂ ਦੀਆਂ ਸਬੰਧਤ ਧਾਰਾਵਾਂ ਤਹਿਤ ਬਣਦੀ ਕਾਰਵਾਈ ਕੀਤੀ ਜਾਏਗੀ। ਕਿਸੇ ਸ਼ਿਕਾਇਤ / ਉਲੰਘਣਾ ਦੀ ਸਥਿਤੀ ਵਿੱਚ, ਸਹਿਮਤੀ / ਅਧਿਕਾਰ ਆਪਣੇ ਆਪ ਰੱਦ ਮੰਨਿਆ ਜਾਵੇਗਾ।