PPCB seals three polluting : ਜਲੰਧਰ ਜ਼ਿਲ੍ਹੇ ਵਿਚ ਪ੍ਰਦੂਸ਼ਣ ਫੈਲਾਉਣ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਵੱਲੋਂ ਸ਼ਨੀਵਾਰ ਨੂੰ ਪ੍ਰਦੂਸ਼ਣ ਫੈਲਾਉਣ ਦੇ ਦੋਸ਼ ਹੇਠ ਬੁਲੰਦਪੁਰ ਰੋਡ ਸਥਿਤ ਤਿੰਨ ਉਦਯੋਗਿਕ ਇਕਾਈਆਂ ਨੂੰ ਸੀਲ ਕਰ ਦਿੱਤ ਗਿਆ। ਐਡਵੋਕੇਟ ਸ਼ਵਜੀ ਲਾਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲੰਧਰ ਵਿਚ ਗਊਸ਼ਾਲਾ ਦੇ ਨੇੜੇ ਸਥਿਤ ਪਰਸ਼ੂਰਾਮ ਕਾਲੋਨੀ ਵਿਚ ਸਥਿਤ ਤਿੰਨ ਉਦੋਯਿਗਕ ਇਕਾਈਆਂ ਸਨ ਸਪੋਰਟਸ, ਜੈ ਮਾਂ ਦੁਰਗਾ ਇੰਟਰਪ੍ਰਾਈਸਿਜ਼ ਤੇ ਵਿਸ਼ਵਕਰਮਾ ਇੰਡਸਟਰੀ ਨੂੰ ਪੀਪੀਸੀਬੀ ਵੱਲੋਂ ਸੀਲ ਕਰ ਦਿੱਤਾ ਗਿਆ ਹੈ।
ਇਹ ਤਿੰਨੋਂ ਇਕਾਈਆਂ ਵੱਲੋਂ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਸੀ, ਜਿਸ ਦੀ ਇਲਾਕਾ ਨਿਵਾਸੀਆਂ ਨੇ ਬੋਰਡ ਵਿਚ ਸ਼ਿਕਾਇਤ ਕੀਤੀ ਸੀ। ਹਾਲਾਂਕਿ ਸ਼ਿਵਜੀ ਲਾਲ ਨੇ ਦੋਸ਼ ਲਗਾਇਆ ਹੈ ਕਿ ਇੰਡਸਟਰੀ ਸੰਚਾਲਕਾਂ ਵੱਲੋਂ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ, ਜਿਸ ਦੀ ਉਨ੍ਹਾਂ ਨੇ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ।