Precious jewels of : ‘ਰਾਣੀ ਜਿੰਦ ਕੌਰ’ ਸਿੱਖ ਰਾਜ ਵਿੱਚ ਪੰਜਾਬ ਦੇ ਲਾਹੌਰ ਦੀ ਆਖ਼ਰੀ ਰਾਣੀ ਸਨ। ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਜਿੰਦ ਕੌਰ ਦੇ ਗਹਿਣੇ ਅੱਜ ਲੰਦਨ ਵਿਖੇ ਨੀਲਾਮ ਹੋਏ। ਇਹ ਗਹਿਣੇ ਵਿਰਾਸਤ ਦੇ ਤੌਰ ‘ਤੇ ਉਨ੍ਹਾਂ ਦੀ ਪੋਤਰੀ ਰਾਜਕੁਮਾਰੀ ਬੰਬਾ ਸਦਰਲੈਂਡ ਨੂੰ ਮਿਲੇ ਸਨ। ਮਿਲੀ ਜਾਣਕਾਰੀ ਮੁਤਾਬਕ ਮਹਾਰਾਣੀ ਜਿੰਦ ਕੌਰ ਦੇ ਮੱਥੇ ਦੇ ਟਿੱਕੇ ਨੂੰ ਲਗਭਗ 62,500 ਪੌਂਡ ਮਤਲਬ 60,34,436 ਰੁਪਏ ‘ਚ ਵੇਚਿਆ ਗਿਆ ਤੇ ਇਸ ਤੋਂ ਇਲਾਵਾ ਹੋਰ ਵੀ ਕਾਫੀ ਕੀਮਤੀ ਸਾਮਾਨ ਦੀ ਨੀਲਾਮੀ ਕੀਤੀ ਗਈ। ਇਸ ਵਿੱਚ ਸੋਨੇ ਦਾ ਚਾਂਦ ਟਿੱਕਾ, ਮੋਤੀਆਂ ਦਾ ਹਾਰ ਅਤੇ ਹੋਰ ਗਹਿਣੇ ਸ਼ਾਮਿਲ ਹਨ।ਇਹ ਨਿਲਾਮੀ ਬੋਨੈਹਮਸ ਇਸਲਾਮਿਕ ਅਤੇ ਇੰਡੀਅਨ ਆਰਟ ਸੈੱਲ ਵਿਖੇ ‘ਚ ਕੀਤੀ ਗਈ।
ਇਸ ਹਫਤੇ ਜਿਹੜੇ ਗਹਿਣਿਆਂ ਦੀ ਨੀਲਾਮੀ ਕੀਤੀ ਗਈ ਉਹ ਜਿੰਦ ਕੌਰ ਨੂੰ ਬ੍ਰਿਟੇਨ ਦੇ ਅਧਿਕਾਰੀਆਂ ਨੇ ਲੰਦਨ ਵਿੱਚ ਆਪਣੇ ਪੁੱਤਰ ਦਲੀਪ ਸਿੰਘ ਦੇ ਨਾਲ ਰਹਿਣ ਦੀ ਸਹਿਮਤੀ ਜਤਾਉਣ ‘ਤੇ ਮਿਲੇ ਸਨ। ਇਸ ਦੇ ਨਾਲ ਹੀ ਨੀਲਾਮੀ ਵਾਲੀਆਂ ਚੀਜ਼ਾਂ ‘ਚ ਸ੍ਰੀ ਦਰਬਾਰ ਸਾਹਿਬ ਤੇ ਅੰਮ੍ਰਿਤਸਰ ਦੀ ਤਸਵੀਰ ਵੀ ਸ਼ਾਮਲ ਸੀ, ਜੋ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਪੇਂਟਿੰਗ ਮੰਨੀ ਜਾਂਦੀ ਹੈ। ਇਸ ਦੀ ਨੀਲਾਮੀ 75,062 ‘ਚ ਹੋਈ। ਇਸ ਤੋਂ ਇਲਾਵਾ ਸਿੱਖ ਜੰਗ ਦੌਰਾਨ 1848-49 ਵਿੱਚ ਕਮਾਂਡਰ ਰਹੇ ਰਾਜਾ ਸ਼ੇਰ ਸਿੰਘ ਅਟਾਰੀਵਾਲ ਦੀ ਇੱਕ ਫੋਟੋ ਵੀ ਨਿਲਾਮ ਹੋਈ । ਇਸੇ ਹਫ਼ਤੇ ਲੰਡਨ ਵਿੱਚ ਹੋਣ ਵਾਲੀ ‘ਬੋਹਮਾਸ ਇਸਲਾਮਿਕ ਐਂਡ ਇੰਡੀਅਨ ਆਰਟ ਸੇਲ’ ‘ਚ ਇਨ੍ਹਾਂ ਗਹਿਣਿਆਂ ਨੂੰ ਖਰੀਦਣ ਲਈ ਦਾਅਵੇਦਾਰ ਅੱਗੇ ਆਉਣਗੇ। ਬੋਹਮਾਸ ਸੈੱਲ ਨੇ ਨਿਲਾਮੀ ਕੀਤੀ ਜਾ ਰਹੀ ਜਵੈਲਰੀ ਦੇ ਨਾਲ ਇੱਕ ਇਤਿਹਾਸਿਕ ਬਿਓਰਾ ਦਿੱਤਾ ਹੈ। ਨਿਲਾਮੀ ਵਿੱਚ 19ਵੀਂ ਸਦੀ ਦੀਆਂ ਕਈ ਬੇਸ਼ਕੀਮਤੀ ਕਲਾ ਨਾਲ ਜੁੜੀਆਂ ਵਸਤਾਂ ਅਤੇ ਗਹਿਣੇ ਸ਼ਾਮਲ ਹਨ।