ਫ਼ਿਰੋਜ਼ਪੁਰ ਪੁਲਿਸ ਨੇ ਨਸ਼ਾ ਤਸਕਰਾਂ ‘ਤੇ ਸਖ਼ਤ ਕਾਰਵਾਈ ਕਰਦਿਆਂ ਇੱਕ ਹੋਰ ਸਮੱਗਲਰ ਦੀ ਜਾਇਦਾਦ ਜ਼ਬਤ ਕਰ ਲਈ ਹੈ। ਪੁਲਿਸ ਨੇ ਮਹਿਲਾ ਨਸ਼ਾ ਤਸਕਰ ਦੀ 22 ਲੱਖ 57 ਹਜ਼ਾਰ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਅਗਸਤ 2021 ਨੂੰ ਪੁਲਿਸ ਵੱਲੋਂ ਮਹਿਲਾ ਨਸ਼ਾ ਤਸਕਰ ਨੂੰ ਮੋਗਾ ਤੋਂ 1020 ਨਸ਼ੇ ਦੀਆਂ ਗੋਲੀਆਂ ਸਣੇ ਗ੍ਰਿਫਤਾਰ ਕੀਤਾ ਗਿਆ ਸੀ।
ਥਾਣਾ ਮੱਖੂ ਅਧੀਨ ਪੈਂਦੇ ਪਿੰਡ ਖੰਨਾ ਦੀ ਰਹਿਣ ਵਾਲੀ ਦੋਸ਼ੀ ਮਹਿਲਾ ਨਸ਼ਾ ਤਸਕਰ ਚਰਨਜੀਤ ਕੌਰ ਦੇ ਦੋ ਬੈਂਕ ਖਾਤਿਆਂ ‘ਚ ਜਮ੍ਹਾਂ 10 ਲੱਖ 50 ਹਜ਼ਾਰ ਰੁਪਏ ਅਤੇ ਕਰੀਬ 12 ਲੱਖ ਰੁਪਏ ਦੀ ਰਾਸ਼ੀ ਬਰਾਮਦ ਕਰ ਲਈ ਗਈ ਹੈ। ਮੋਗਾ ਅਦਾਲਤ ਨੇ ਚਰਨਜੀਤ ਕੌਰ ਨੂੰ ਦਸ ਸਾਲ ਦੀ ਕੈਦ ਅਤੇ ਇੱਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਇਹ ਵੀ ਪੜ੍ਹੋ : ਰੋਹਤਕ ‘ਚ ਦਰਦਨਾਕ ਹਾ.ਦਸਾ, ਕਾਰ ਨੇ ਬਾਈਕ ਨੂੰ ਮਾਰੀ ਟੱਕਰ, ਸੋਨੀਪਤ ਦੇ ਮਾਂ-ਪੁੱਤ ਦੀ ਮੌ.ਤ
ਫ਼ਿਰੋਜ਼ਪੁਰ ਵਿੱਚ 10 ਹੋਰ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਜਦਕਿ 15 ਤਸਕਰਾਂ ਖ਼ਿਲਾਫ਼ ਕਾਰਵਾਈ ਕਰਨ ਲਈ ਰਸਮੀ ਪ੍ਰਵਾਨਗੀ ਲਈ ਇੱਕ ਫਾਈਲ ਨਵੀਂ ਦਿੱਲੀ ਭੇਜ ਦਿੱਤੀ ਗਈ ਹੈ। ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ ਇਹ ਕਾਰਵਾਈ ਐਸ.ਸੀ.ਇਨਵੈਸਟੀਗੇਸ਼ਨ ਰਣਧੀਰ ਕੁਮਾਰ ਦੀ ਅਗਵਾਈ ਵਿੱਚ ਚੱਲ ਰਹੀ ਹੈ।
2023 ਵਿੱਚ ਹੁਣ ਤੱਕ ਫ਼ਿਰੋਜ਼ਪੁਰ ਦੇ ਨਸ਼ਾ ਤਸਕਰਾਂ ਦੀ 9 ਕਰੋੜ 65 ਲੱਖ ਰੁਪਏ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਜਾ ਚੁੱਕੀ ਹੈ। ਇਨ੍ਹਾਂ ਜਾਇਦਾਦਾਂ ਵਿੱਚ ਘਰ, ਖੇਤ, ਕਾਰਾਂ, ਵਪਾਰਕ ਅਦਾਰੇ ਅਤੇ ਬੈਂਕਾਂ ਵਿੱਚ ਜਮ੍ਹਾ ਨਕਦੀ ਸ਼ਾਮਲ ਹੈ। ਇਸ ਨਿਯਮ ਤਹਿਤ ਹੁਣ ਨਸ਼ਾ ਤਸਕਰ ਨਾ ਤਾਂ ਆਪਣੀ ਜਾਇਦਾਦ ਵੇਚ ਸਕਣਗੇ ਅਤੇ ਨਾ ਹੀ ਕਿਸੇ ਹੋਰ ਨੂੰ ਟਰਾਂਸਫਰ ਕਰ ਸਕਣਗੇ।
ਵੀਡੀਓ ਲਈ ਕਲਿੱਕ ਕਰੋ –