PSEB announces RESULT : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਅਕਤੂਬਰ 2020 ‘ਚ 10ਵੀਂ ਤੇ 12ਵੀਂ ਦੇ ਮੁੜ ਮੁਲਾਂਕਣ ਵਾਲੇ ਵਿਦਿਆਰਥੀਆਂ ਦੇ ਰਿਜ਼ਲਟ ਦਾ ਐਲਾਨ ਕਰ ਦਿੱਤਾ ਗਿਆ। ਸ਼੍ਰੀ ਜੇ. ਆਰ. ਮਹਿਰੋਕ (ਕੰਟਰੋਲਰ ਆਫ ਸਿੱਖਿਆ ਬੋਰਡ) ਨੇ ਦੱਸਿਆ ਕਿ 10ਵੀਂ ਕਲਾਸ ਦੇ 222 ਅਤੇ 12ਵੀਂ ਕਲਾਸ ਦੇ 106 ਵਿਦਿਆਰਥੀਆਂ ਵੱਲੋਂ ਮੁੜ ਮੁਲਾਂਕਣ ਲਈ ਅਪਲਾਈ ਕੀਤਾ ਗਿਆ ਸੀ ਜਿਨ੍ਹਾਂ ਦਾ ਰਿਜ਼ਲਟ ਅੱਜ ਐਲਾਨ ਦਿੱਤਾ ਗਿਆ ਹੈ।
ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਤੀਜਿਆਂ ਸਬੰਧੀ ਕੋਈ ਵੀ ਜਾਣਕਾਰੀ ਹਾਸਲ ਕਰਨ ਲਈ ਵੈੱਬਸਾਈਟ www.pseb.ac.in ਜਾਂ www.indiaresults.com ‘ਤੇ ਸੰਪਰਕ ਕੀਤਾ ਜਾ ਸਕਦਾ ਹੈ।