ਗੁਰਦਾਸਪੁਰ ਵਿੱਚ ਬੀਤੀ 28 ਨਵੰਬਰ ਨੂੰ ਪੁਲਿਸ ਥਾਣਾ ਕੋਟਲੀ ਸੂਰਤ ਮਲੀ ਅੰਦਰ ਪੈਂਦੇ ਪਿੰਡ ਦਰਗਾਬਾਦ ਵਿੱਚ ਗਰਮ ਕੱਪੜੇ ਵੇਚਣ ਵਾਲੇ ਪ੍ਰਵਾਸੀ ਨੌਜਵਾਨ ਨੂੰ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਲੁੱਟ ਦੀ ਨੀਅਤ ਨਾਲ ਗੋਲੀ ਮਾਰ ਕੇ ਜ਼ੱਖਮੀ ਕਰ ਦਿੱਤਾ ਗਿਆ ਸੀ। SSP ਬਟਾਲਾ ਅਸ਼ਵਨੀ ਗੋਟੀਵਾਲ ਦੇ ਦਿਸ਼ਾ ਨਿਰਦੇਸ਼ਾਂ ਉੱਤੇ DSP ਡੇਰਾ ਬਾਬਾ ਨਾਨਕ ਮਨਿੰਦਰ ਪਾਲ ਸਿੰਘ ਅਤੇ ਪੁਲਿਸ ਥਾਣਾ ਕੋਟਲੀ ਦੇ SHO ਨਿਰਮਲ ਸਿੰਘ ਵੱਲੋਂ ਜ਼ੱਖਮੀ ਨੌਜਵਾਨ ਬਚਾਉਣ ਲਈ ਆਪਣੇ ਕੋਲੋਂ ਖਰਚਾ ਕਰਕੇ ਨੌਜਵਾਨ ਦਾ ਗੁਰੂ ਨਾਨਕ ਦੇਵ ਹਸਪਤਾਲ ਤੋਂ ਆਪਰੇਸ਼ਨ ਕਰਵਾਇਆ ਗਿਆ, ਜਿਸ ਕਾਰਨ ਉਸ ਨੌਜਵਾਨ ਦੀ ਜਾਨ ਬਚੀ ਹੈ।
ਪੀੜਤ ਨੌਜਵਾਨ ਦੇ ਪਿਤਾ ਪੰਜਾਬ ਪੁਲਿਸ ਦਾ ਧੰਨਵਾਦ ਕਰਨ ਲਈ ਪੁਲਿਸ ਥਾਣਾ ਕੋਟਲੀ ਸੂਰਤ ਮਲੀ ਵਿਖੇ ਪਹੁੰਚੇ। ਜ਼ਖਮੀ ਨੌਜਵਾਨ ਸਾਨ ਮੁਹੰਮਦ ਦੇ ਪਿਤਾ ਇਨਸਾਫ ਅਲੀ ਵਾਸੀ ਯੂਪੀ ਨੇ ਪੰਜਾਬ ਪੁਲਿਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੁਲਿਸ ਜਿਲਾ ਬਟਾਲਾ ਦੇ SSP ਮੈਡਮ ਅਸ਼ਵਨੀ ਗੋਟੀਆਲ, DSP ਡੇਰਾ ਬਾਬਾ ਨਾਨਕ ਮਨਿੰਦਰ ਪਾਲ ਸਿੰਘ ਅਤੇ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਦੇ ਮੁਖੀ ਨਿਰਮਲ ਸਿੰਘ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਜਿਨਾਂ ਨੇ ਖੁਦ ਆਪਣੇ ਕੋਲੋਂ ਸਾਰਾ ਖਰਚਾ ਚੁੱਕ ਕੇ ਉਹਨਾਂ ਦੇ ਪੁੱਤਰ ਦੀ ਜਾਨ ਬਚਾਈ ਹੈ।
ਇਹ ਵੀ ਪੜ੍ਹੋ : ਪਟਿਆਲਾ ‘ਚ ਗਾਇਕ ਸਤਿੰਦਰ ਸਰਤਾਜ ਦੇ ਚਲਦੇ ਸ਼ੋਅ ਨੂੰ ਪੁਲਿਸ ਨੇ ਕਰਵਾਇਆ ਬੰਦ, ਇਹ ਸੀ ਵਜ੍ਹਾ
SHO ਨਿਰਮਲ ਸਿੰਘ ਵੱਲੋਂ ਜਖਮੀ ਨੌਜਵਾਨ ਦੇ ਪਿਤਾ ਇਨਸਾਫ ਅਲੀ ਨੂੰ ਹਸਪਤਾਲ ਦੇ ਹੋਰ ਖਰਚੇ ਲਈ ਕੁਝ ਨਗਦ ਰਾਸੀ ਵੀ ਭੇਂਟ ਕੀਤੀ ਜਿਸ ਕਾਰਨ ਇਨਸਾਫ ਅਲੀ ਪੁਲਿਸ ਦਾ ਧੰਨਵਾਦ ਕਰਦੇ ਨੇ ਹੀ ਥੱਕ ਰਹੇ ਹਨ। ਜ਼ਖਮੀ ਨੌਜਵਾਨ ਦੇ ਪਿਤਾ ਇਨਸਾਫ ਅਲੀ ਨੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਤੇ ਗੋਲੀਆਂ ਚਲਾਉਣ ਵਾਲੇ ਨੌਜਵਾਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।
ਇਸ ਮੌਕੇ SHO ਨਿਰਮਲ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡਾ ਇਨਸਾਨੀ ਫਰਜ ਬਣਦਾ ਹੈ ਕਿ ਕਿਸੇ ਗਰੀਬ ਦੀ ਜਾਨ ਬਚਾਈ ਜਾਵੇ। ਉਨਾਂ ਹੋਰ ਪ੍ਰਵਾਸੀ ਭਾਰਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਕਿਸੇ ਖੌਫ ਦੇ ਪੰਜਾਬ ਵਿੱਚ ਆ ਕੇ ਆਪਣੀ ਰੋਜੀ ਰੋਟੀ ਕਮਾ ਸਕਦੇ ਹਨ ਤੇ ਪੰਜਾਬ ਪੁਲਿਸ ਉਹਨਾਂ ਦੇ ਜਾਨ ਮਾਲ ਦੀ ਰਾਖੀ ਲਈ ਹਰ ਪਲ ਤਤਪਰ ਹੈ।
ਵੀਡੀਓ ਲਈ ਕਲਿੱਕ ਕਰੋ : –