ਪੰਜਾਬ ਦਾ ਸੜਕੀ ਢਾਂਚਾ ਸਾਲ 2024 ਤੋਂ ਬਦਲਣ ਜਾ ਰਿਹਾ ਹੈ। ਪੰਜਾਬ ਵਿੱਚ 2024-2025 ਵਿੱਚ 5 ਗ੍ਰੀਨ-ਫੀਲਡ ਅਤੇ ਆਰਥਿਕ ਕੋਰੀਡੋਰ ਬਣਨ ਜਾ ਰਹੇ ਹਨ। ਜਿਸ ਦੀ ਜਾਣਕਾਰੀ ਦੇਸ਼ ਦੇ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਖੁਦ ਪਿਛਲੇ ਮਹੀਨੇ ਅੰਮ੍ਰਿਤਸਰ ਫੇਰੀ ਦੌਰਾਨ ਦਿੱਤੀ ਸੀ। ਇਨ੍ਹਾਂ ‘ਚੋਂ ਸਭ ਤੋਂ ਅਹਿਮ ਦਿੱਲੀ-ਅੰਮ੍ਰਿਤਸਰ-ਕਟੜਾ ਹਾਈਵੇਅ ਹੈ, ਜੋ 2024 ‘ਚ ਹੀ ਬਣ ਕੇ ਤਿਆਰ ਹੋ ਜਾਵੇਗਾ।

Punjab Road Infrastructure 2024
ਇਸ ਤੋਂ ਇਲਾਵਾ ਅੰਮ੍ਰਿਤਸਰ-ਬਠਿੰਡਾ-ਜਾਮਨਗਰ (ਗੁਜਰਾਤ), ਲੁਧਿਆਣਾ-ਰੂਪਨਗਰ ਹਾਈਵੇਅ, ਲੁਧਿਆਣਾ-ਬਠਿੰਡਾ ਗ੍ਰੀਨ ਫੀਲਡ ਹਾਈਵੇਅ ਅਤੇ ਅਖੀਰ ਵਿੱਚ ਚੰਡੀਗੜ੍ਹ-ਅੰਬਾਲਾ ਕੋਟਪੁਤਲੀ ਗ੍ਰੀਨ ਹਾਈਵੇਅ ਹੈ। ਇਹ ਸਾਰੇ ਕੋਰੀਡੋਰ ਆਉਣ ਵਾਲੇ 2 ਸਾਲਾਂ ਵਿੱਚ ਮੁਕੰਮਲ ਹੋ ਜਾਣਗੇ। ਜਿਸ ਤੋਂ ਬਾਅਦ ਪੰਜਾਬ ਦੇ ਹਾਈਵੇਅ ਦਾ ਚਿਹਰਾ ਬਦਲਣ ਵਾਲਾ ਹੈ। ਪੰਜਾਬ ਵਿੱਚ ਨੈਸ਼ਨਲ ਹਾਈਵੇਅ ਦੀ ਗੱਲ ਕਰੀਏ ਤਾਂ 2014 ਵਿੱਚ ਇਨ੍ਹਾਂ ਦੀ ਲੰਬਾਈ 1699 ਕਿਲੋਮੀਟਰ ਸੀ। ਹੁਣ NH 4239 ਕਿਲੋਮੀਟਰ ਲੰਬਾ ਹੈ, ਪਰ ਆਉਣ ਵਾਲੇ 2 ਸਾਲਾਂ ਵਿੱਚ ਅਤੇ 5 ਕੋਰੀਡੋਰ ਦੇ ਮੁਕੰਮਲ ਹੋਣ ਨਾਲ ਇਹ ਲੰਬਾਈ ਕਈ ਕਿਲੋਮੀਟਰ ਹੋਰ ਵਧਣ ਵਾਲੀ ਹੈ। 699 ਕਿਲੋਮੀਟਰ ਲੰਬੇ ਇਸ ਦਿੱਲੀ-ਅੰਮ੍ਰਿਤਸਰ-ਕਟੜਾ ਗ੍ਰੀਨਫੀਲਡ ਐਕਸਪ੍ਰੈਸਵੇਅ ਦਾ ਨਿਰਮਾਣ 40 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ। ਇਸ ਦੇ ਬਣ ਜਾਣ ‘ਤੇ ਦਿੱਲੀ ਤੋਂ ਅੰਮ੍ਰਿਤਸਰ 4 ਘੰਟੇ ‘ਚ ਅਤੇ ਕਟੜਾ ਤੋਂ ਦਿੱਲੀ 6 ਘੰਟੇ ‘ਚ ਪਹੁੰਚਣਾ ਸੰਭਵ ਹੋਵੇਗਾ। ਇਸ ਸਮੇਂ ਦਿੱਲੀ ਤੋਂ ਕਟੜਾ ਦੀ ਦੂਰੀ 727 ਕਿਲੋਮੀਟਰ ਹੈ ਅਤੇ ਇਸ ਮਾਰਗ ਦੇ ਬਣਨ ਨਾਲ ਇਹ ਦੂਰੀ 58 ਕਿਲੋਮੀਟਰ ਘੱਟ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .