Reduction in power : ਚੰਡੀਗੜ੍ਹ : ਪੰਜਾਬ ਹੁਣ ਹਨੇਰੇ ‘ਚ ਡੁੱਬੇਗਾ। ਪਿਛਲੇ 17 ਦਿਨਾਂ ਤੋਂ ਸੂਬੇ ‘ਚ ਰੇਲ ਟਰੈਕ ‘ਤੇ ਡੇਰਾ ਜਮਾਏ ਬੈਠੇ ਕਿਸਾਨਾਂ ਦੇ ਅੰਦੋਲਨ ਦਾ ਅਸਰ ਹੁਣ ਥਰਮਲ ਪਾਵਰ ਪਲਾਂਟਾਂ ‘ਤੇ ਪਿਆ ਅਤੇ ਉਨ੍ਹਾਂ ‘ਚ ਬਿਜਲੀ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਮਾਲਗੱਡੀਆਂ ਨਾ ਚੱਲਣ ਕਾਰਨ ਸਰਕਾਰੀ ਤੇ ਪ੍ਰਾਈਵੇਟ ਥਰਮਲ ਪਲਾਂਟ ‘ਚ ਕੋਲੇ ਦੀ ਭਾਰੀ ਕਮੀ ਕਾਰਨ ਕਈ ਯੂਨਿਟ ਬੰਦ ਕਰ ਦਿੱਤੇ ਗਏ ਹਨ। ਅਜਿਹੇ ‘ਚ ਸੂਬੇ ‘ਚ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਸੂਬਾ ਸਰਕਾਰ ਨੇ ਖੇਤੀ ਖੇਤਰ ‘ਚ ਇਨ੍ਹੀਂ ਦਿਨੀਂ ਦਿੱਤੀ ਜਾ ਰਹੀ ਪੰਜ ਘੰਟੇ ਦੀ ਬਿਜਲੀ ‘ਚ ਹੀ ਕਟੌਤੀ ਕਰ ਦਿੱਤੀ ਹੈ। ਹੁਣ ਕਿਸਾਨਾਂ ਨੂੰ ਦੋ ਘੰਟੇ ਹੀ ਬਿਜਲੀ ਮਿਲੇਗੀ।
ਸੂਬੇ ‘ਚ ਬਿਜਲੀ ਦੀ ਮੰਗ ਤੇਜ਼ੀ ਨਾਲ ਘਟੀ ਹੈ। ਮੰਗ ਤੇ ਉਤਪਾਦਨ ‘ਚ ਸਿਰਫ 500 ਤੋਂ ਇੱਕ ਹਜ਼ਾਰ ਮੈਗਾਵਾਟ ਦਾ ਹੀ ਫਰਕ ਹੈ। ਇਸ ਨੂੰ ਪੂਰਾ ਕਰਨ ਲਈ ਸਰਕਾਰ ਨੇ ਖੇਤੀ ਨੂੰ ਮਿਲ ਰਹੀ ਬਿਜਲੀ ‘ਤੇ ਕੱਟ ਲਗਾ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਇਨ੍ਹੀਂ ਦਿਨੀਂ ਆਲੂ ਤੇ ਹੋਰ ਸਬਜ਼ੀਆਂ ਦੀ ਬੁਆਈ ਜ਼ੋਰਾਂ ‘ਤੇ ਹੈ। ਅਜਿਹੇ ‘ਚ ਬਿਜਲੀ ਕੱਟ ਦਾ ਅਸਰ ਕਿਸਾਨਾਂ ‘ਤੇ ਹੀ ਸਿੱਧੇ ਪਵੇਗਾ। ਹਾਲਾਂਕਿ ਪਾਵਰਕਾਮ ਬਿਜਲੀ ਕੱਟ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ। ਪਾਵਰਕਾਮ ਦੇ ਚੇਅਰਮੈਨ ਏ. ਵੇਣੂਪ੍ਰਸਾਦ ਨੇ ਮੰਨਿਆ ਕਿ ਕੋਲਾ ਨਾ ਮਿਲਣ ਕਾਰਨ ਸੰਕਟ ਵਧ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ‘ਚ ਬਲੈਕ ਆਊਟ ਨਹੀਂ ਹੋਣ ਦੇਵਾਂਗੇ। ਸਾਨੂੰ ਥਰਮਲ ਪਲਾਂਟਾ ਤੋਂ ਇਲਾਵਾ ਨੈਸ਼ਨਲ ਗਰਿਡ, ਹਾਈਡ੍ਰੋ ਪਾਵਰ, ਪ੍ਰਮਾਣੂ ਊਰਜਾ ਆਦਿ ਯੰਤਰਾਂ ਤੋਂ ਵੀ ਬਿਜਲੀ ਮਿਲ ਰਹੀ ਹੈ।
15 ਅਕਤੂਬਰ ਤੋਂ ਸੂਬੇ ‘ਚ ਸਿਨੇਮਾ ਹਾਲ ਵੀ ਖੁੱਲ੍ਹ ਰਹੇ ਹਨ। ਇਹੀ ਨਹੀਂ ਸੂਬੇ ‘ਚ ਸਕੂਲ ਤੇ ਕਾਲਜ ਵੀ ਖੁੱਲ੍ਹਣ ਦੀ ਤਿਆਰੀ ਹੋ ਰਹੀ ਹੈ। ਅਜਿਹੇ ‘ਚ ਬਿਜਲੀ ਦੀ ਮੰਗ ਫਿਰ ਤੋਂ ਵੱਧ ਸਕਦੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਦੋਸ਼ ਲਗਾਇਆ ਕਿ ਕਿਸਾਨਾਂ ਨੂੰ ਸਿਰਫ ਦੋ ਘੰਟੇ ਹੀ ਬਿਜਲੀ ਦਿੱਤੀ ਗਈ। ਇਹੀ ਨਹੀਂ ਘਰੇਲੂ ਬਿਜਲੀ ਸੈਕਟਰ ‘ਚ ਵੀ ਕੱਟ ਲਗਾਇਆ ਗਿਆ ਹੈ। ਸਾਫ ਹੈ ਸਰਕਰਾ ਸਾਡੇ ‘ਤੇ ਦਬਾਅ ਪਾ ਰਹੀ ਹੈ। ਸਰਕਾਰ ਇਸ ਕੋਸ਼ਿਸ਼ ‘ਚ ਹੈ ਕਿ ਲੋਕ ਸਾਡੇ ਪਿੱਛੇ ਕਿ ਸਾਡੇ ਧਰਨਿਆਂ ਕਾਰਨ ਕੋਲਾ ਨਹੀਂ ਆ ਰਿਹਾ। ਇਸੇ ਦੇ ਮੱਦੇਨਜ਼ਰ ਨਵੇਂ ਸਿਰੇ ਤੋਂ ਵਿਚਾਰ ਕਰਨ ਲਈ ਅੱਜ 13 ਕਿਸਾਨ ਸੰਗਠਨਾਂ ਦੀ ਬਰਨਾਲਾ ‘ਚ ਮੀਟਿੰਗ ਹੋਵੇਗੀ। ਇਹ ਬੈਠਕ ਲਗਾਤਾਰ ਦੋ ਦਿਨ ਚੱਲੇਗੀ। ਇਸ ‘ਚ ਝੋਨੇ ਦੀ ਕਟਾਈ ਅਤੇ ਕਣਕ ਦੀ ਬੁਆਈ ਨੂੰ ਮੁੱਖ ਰੱਖਦੇ ਹੋਏ ਨਵੇਂ ਸਿਰੇ ਤੋਂ ਰਣਨੀਤੀ ਤਿਆਰ ਕੀਤੀ ਜਾਵੇਗੀ।