Release of Bhai : ਬਾਲ ਗੁੰਦਾਈ ਨੂੰ ਨਿਹਾਲ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਚੱਲਣ ਲੱਗੇ ਤਾਂ ਗੁਰੂ ਜੀ ਨੇ ਕਿਹਾ ਹੇ ਬਾਲਾ! ਇਸ ਸ਼ਹਿਰ ਵਿਚ ਸਾਡਾ ਇਕ ਸੰਸਾਰੀ ਮਿੱਤਰ ਮੂਲਾ ਰਹਿੰਦਾ ਹੈ ਚੱਲ ਉਸਨੂੰ ਮਿਲ ਆਈਏ । ਗੁਰੂ ਜੀ ਮੈਨੂੰ ਨਾਲ ਲੈ ਕੇ ਮੂਲੇ ਦੇ ਘਰ ਦੇ ਬੂਹੇ ਅੱਗੇ ਆਣ ਖੜੇ ਹੋਏ । ਮੂਲੇ ਦੀ ਇਸਤਰੀ ਨੇ ਗੁਰੂ ਜੀ ਨੂੰ ਵੇਖਕੇ ਮੂਲੇ ਨੂੰ ਆਖਿਆ ਜਿਨ੍ਹਾਂ ਦੇ ਨਾਲ ਤੂੰ ਪਹਿਲਾਂ ਗਿਆ ਸੀ ਉਹ ਸਾਧੂ ਬਾਹਰ ਬੂਹੇ ਅੱਗੇ ਖੜੇ ਹਨ । ਤੂੰ ਘਰ ਅੰਦਰ ਛੁਪ ਕੇ ਬੈਠ ਜਾਹ ਨਹੀਂ ਤਾਂ ਤੈਨੂੰ ਫੇਰ ਲੈ ਜਾਣਗੇ । ਇਸਤਰੀ ਦੀ ਇਹ ਗੱਲ ਸੁਣਕੇ ਮੂਲਾ ਗੋਹਿਆਂ ਦੇ ਗਹੂਰੇ ਵਿਚ ਵੜਕੇ ਲੁੱਕ ਗਿਆ । ਗੁਰੂ ਜੀ ਨੇ ਮੂਲਾ ਮੂਲਾ ਕਰਕੇ ਦੋ ਤਿੰਨ ਵਾਰ ਉੱਚੀ ਉੱਚੀ ਆਵਾਜ਼ਾਂ ਮਾਰੀਆਂ ਪਰ ਉਸ ਦੀ ਇਸਤਰੀ ਨੇ ਕਿਹਾ ਸੰਤ ਜੀ ਉਹ ਬਾਹਰ ਕਿਸੇ ਕੰਮ ਪਿੰਡ ਗਿਆ ਹੋਇਆ ਹੈ ਘਰ ਨਹੀਂ ਹੈ ।
ਗੁਰੂ ਜੀ ਨੇ ਕਿਹਾ ਮੂਲਾ ਬੇਮੁਖ ਕਰਮਹੀਨ ਹੈ। ਅਸੀਂ ਉਸਨੂੰ ਮਿਲਣ ਆਏ ਹਾਂ ਤੇ ਇਸਤਰੀ ਦੇ ਆਖੇ ਘਰ ਵਿਚ ਲੁੱਕ ਗਿਆ ਹੈ। ਇਹ ਬਚਨ ਕਰਕੇ ਗੁਰੂ ਜੀ ਮੁੜ ਕੇ ਆਪਣੇ ਅਸਥਾਨ ‘ਤੇ ਆ ਕੇ ਬੈਠੇ । ਪਿਛੋਂ ਮੂਲੇ ਨੂੰ ਗਹੂਰੇ ਵਿਚੋਂ ਕਾਲਾ ਸੱਪ ਲੜ ਗਿਆ ਤੇ ਉਹ ਹਾਏ ਹਾਏ ਕਰਦਾ ਗਹੂਰੇ ਵਿਚੋਂ ਬਾਹਰ ਨਿਕਲ ਕੇ ਇਸਤਰੀ ਨੂੰ ਕਹਿਣ ਲੱਗਾ ਕਿ ਤੂੰ ਮੇਰਾ ਜੀਵਨ ਗਵਾਇਆ ਉਨ੍ਹਾਂ ਪਾਸ ਮੈਨੂੰ ਲੈ ਚੱਲ ਮੈ ਆਪਣੇ ਗੁਨਾਹ ਬਖਸ਼ਵਾ ਲਵਾਂ । ਫਿਰ ਮੂਲਾ ਬੇਹੋਸ਼ ਹੋ ਗਿਆ ਤੇ ਉਸਨੂੰ ਕੋਈ ਸੁਧ ਨਾ ਰਹੀ ਇਹ ਗੱਲ ਸਾਰੇ ਸ਼ਹਿਰ ਵਿਚ ਪ੍ਰਗਟ ਹੋ ਗਈ ਕਿ ਮੂਲੇ ਦੇ ਘਰ ਸੰਤ ਗਏ ਸਨ ਤੇ ਮੂਲਾ ਲੁੱਕ ਗਿਆ ਉਨ੍ਹਾਂ ਦੀ ਅਵਗਿਆ ਕਰਨ ਕਰਕੇ ਮੂਲੇ ਨੂੰ ਸੱਪ ਨੇ ਡੰਗ ਲਿਆ ਹੈ । ਬੇਅੰਤ ਲੋਕ ਉਸ ਨੂੰ ਵੇਖਣ ਆ ਗਏ ਅਤੇ ਫਿਰ ਮੂਲੇ ਨੂੰ ਚੁੱਕ ਕੇ ਗੁਰੂ ਜੀ ਪਾਸ ਲੈ ਗਏ ਅਤੇ ਬੇਨਤੀ ਕੀਤੀ ਕਿ ਕਿਰਪਾ ਕਰਕੇ ਇਸਨੂੰ ਜ਼ਿੰਦਾ ਕਰ ਦਿਓ ਇਸ ਨੇ ਤੁਹਾਡੀ ਅਵਗਿਆ ਕਰ ਕੇ ਬੜੀ ਗਲਤੀ ਕੀਤੀ ਹੈ। ਇਸਨੂੰ ਬਖਸ਼ ਦਿਓ ।
ਗੁਰੂ ਜੀ ਕਿਹਾ ਇਸ ਦਾ ਕਾਲ ਆ ਗਿਆ ਹੈ ਹੁਣ ਇਹ ਜ਼ਿੰਦਾ ਨਹੀਂ ਹੋ ਸਕਦਾ । ਹਾਂ ਅੰਤ ਸਮੇਂ ਜੋ ਇਸ ਨੇ ਸਾਡੇ ਦਰਸ਼ਨ ਕੀਤੇ ਹਨ ਇਸ ਦਾ ਫਲ ਇਸ ਨੂੰ ਸਹਾਈ ਹੋਵੇਗਾ ਜਦ ਅਸੀਂ ਦਸਵਾਂ ਜਾਮਾ ਪਹਿਨਾਂਗੇ ਤਾਂ ਇਸਦੀ ਮੁਕਤੀ ਹੋ ਜਾਵੇਗੀ ਜਨਮ ਮਰਨ ਛੁੱਟ ਜਾਏਗਾ ਤਦ ਤੱਕ ਇਸ ਸੂਰ ਸਹਿਆ ਤੇ ਹਰਨ ਆਦਿਕ ਜੂਨਾਂ ਵਿਚ ਜਨਮ ਲਵੇਗਾ । ਇਹ ਗੱਲ ਸੁਣ ਕੇ ਮੂਲੇ ਦੇ ਸੰਬੰਧੀ ਉਸਨੂੰ ਘਰ ਲੈ ਗਏ ਤੇ ਉਹ ਘਰ ਪਹੁੰਚ ਕੇ ਮਰ ਗਿਆ ।ਜਦ ਗੁਰੂ ਜੀ ਇੱਥੋਂ ਤੁਰਨ ਲੱਗੇ ਤਾਂ ਸ਼ਹਿਰ ਦੇ ਲੋਕਾਂ ਨੇ ਬੇਨਤੀ ਕੀਤੀ ਮਹਾਰਾਜ ! ਕੁੱਝ ਸਮਾਂ ਹੋਰ ਠਹਿਰਕੇ ਸਾਡਾ ਉਧਾਰ ਕਰੋ ਗੁਰੂ ਜੀ ਨੇ ਕਿਹਾ ਪਹਿਲਾਂ ਇੱਥੇ ਧਰਮਸਾਲਾ ਬਣਵਾਓ ਫਿਰ ਜਦ ਕੜਾਹ ਪ੍ਰਸ਼ਾਦਿ ਕਰਕੇ ਅਰਦਾਸਾਂ ਕਰੋਗੇ ਤਾਂ ਤੁਹਾਡੀ ਮੁਰਾਦ ਪੂਰੀ ਹੋਵੇਗੀ । ਉਪਰੰਤ ਗੁਰੂ ਜੀ ਚਰਨ ਪਾਹੁਲ ਅਤੇ ਨਾਮ ਸਿਮਰਨ ਦਾ ਉਪਦੇਸ਼ ਦੇ ਕੇ ਅੱਗੇ ਨੂੰ ਚੱਲ ਪਏ ਇਸ ਜਗ੍ਹਾ ਤੇ ਗੁਰਦੁਆਰਾ ਬੇਰ ਬਾਬਾ ਨਾਨਕ ਕਰ ਕੇ ਪ੍ਰਸਿੱਧ ਹੈ । ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਸਵਾਂ ਜਾਮਾ ਪਹਿਰਿਆ ਹੈ ਤੇ ਸਚਖੰਡ ਸ੍ਰੀ ਹਜੂਰ ਗਏ ਹਨ, ਓਥੇ ਸ਼ਿਕਾਰ ਘਾਟ’ ਬੜਾ ਸੋਹਣਾ ਅਸਥਾਨ ਬਣਿਆ ਹੋਇਆ ਹੈ। ਗੁਰੂ ਜੀ ਸ਼ਿਕਾਰ ਖੇਡਣ ਗਏ ਹਨ ਤਿਸ ਵੇਲੇ ਸਹੇ ਨੂੰ ਬਾਜ ਪਾਸੋਂ ਮਰਵਾਇਆ ਤੇ ਉਸ ਦੀ ਮੁਕਤੀ ਹੋ ਗਈ।