ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਵਿਭਾਗ ਵਿੱਚ ਫੇਰਬਦਲ ਕੀਤਾ ਹੈ। ਸ਼ਨੀਵਾਰ ਨੂੰ ਦੋ ਥਾਣਿਆਂ ਦੇ SHO ਅਤੇ ਚਾਰ ਚੌਕੀਆਂ ਦੇ ਇੰਚਾਰਜਾਂ ਦੇ ਤਬਾਦਲੇ ਕਰ ਦਿੱਤੇ ਗਏ। ਕੁਝ ਦਿਨਾਂ ਤੋਂ ਪੁਲਿਸ ਲਾਈਨ ਵਿੱਚ ਤਾਇਨਾਤ ਇੰਸਪੈਕਟਰ ਗਗਨਦੀਪ ਸਿੰਘ ਸੇਖੋਂ ਨੂੰ ਭਾਰਗਵ ਕੈਂਪ ਥਾਣੇ ਦੀ ਕਮਾਨ ਸੌਂਪੀ ਗਈ ਹੈ।

Reshuffle in Jalandhar Commissionerate
ਇਸ ਦੇ ਨਾਲ ਹੀ ਹਰਦੇਵ ਸਿੰਘ ਨੂੰ ਥਾਣਾ-4 ਵਿੱਚ ਨਵਾਂ SHO ਲਗਾਇਆ ਗਿਆ ਹੈ। ਹਰਦੇਵ ਸਿੰਘ ਇਸ ਤੋਂ ਪਹਿਲਾਂ ਥਾਣਾ ਭਾਰਗਵ ਕੈਂਪ ਦੇ ਇੰਚਾਰਜ ਸੀ। ਇਸੇ ਤਰ੍ਹਾਂ ਚੌਕੀ ਲੈਦਰ ਕੰਪਲੈਕਸ, ਬੱਸ ਸਟੈਂਡ ਦਕੋਹਾ ਅਤੇ ਜੰਡਿਆਲਾ ਚੌਕੀ ਦੇ ਇੰਚਾਰਜ ਵੀ ਬਦਲੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ : –