Retired ASI beaten : ਜ਼ੀਰਕਪੁਰ ਥਾਣਾ ਪੁਲਿਸ ਨੇ ਲੜਾਈ-ਝਗੜੇ ਦੇ ਇੱਕ ਮਾਮਲੇ ‘ਚ ਕੁੱਲ 12 ਲੋਕਾਂ ਖਿਲਾਫ ਆਈ. ਪੀ. ਸੀ. ਦੀ ਧਾਰਾ 323, 451, 506, 147, 149 ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਪ੍ਰੀਤ ਕਾਲੋਨੀ ਨਿਵਾਸੀ ਹਰਦੀਪ ਸਿੰਘ ਦੀ ਸ਼ਿਕਾਇਤ ‘ਤੇ ਕੀਤਾ ਗਿਆ ਹੈ। ਦੋਸ਼ੀਆਂ ਦੀ ਪਛਾਣ ਦਵਿੰਦਰ ਸਿੰਘ ਨਿਵਾਸੀ ਪ੍ਰੀਤ ਕਾਲੋਨੀ, ਮਨਦੀਪ ਕੌਰ, ਗੁਰਨਾਮ ਕੌਰ, ਦਵਿੰਦਰ ਦੀ ਭੈਣ ਸੁਖੀ ਨਿਵਾਸੀ ਗਾਜੀਪੁਰ, ਦਵਿੰਦਰ ਦਾ ਸਾਲਾ ਕਾਕਾ ਨਿਵਾਸੀ ਹਰਿਆਣਾ, ਦਵਿੰਦਰ ਦਾ ਦੋਸਤ ਦਲਜੀਤ ਨਿਵਾਸੀ ਭਬਾਤ, ਰਵਿੰਦਰ ਸਿੰਘ ਹਰਿਆਣਾ ਵਜੋਂ ਹੋਈ ਹੈ ਜਦੋਂ ਕਿ ਮਾਮਲੇ ‘ਚ 5 ਅਣਪਛਾਤੇ ਵਿਅਕਤੀ ਵੀ ਸ਼ਾਮਲ ਹਨ।
ਹਰਦੀਪ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਹ ਜਨਵਰੀ 2020 ‘ਚ ਏ. ਐੱਸ. ਆਈ. ਰਿਟਾਇਰ ਹੋਇਆ ਹੈ। ਬੀਤੇ ਦਿਨੀਂ ਉਸ ਦੇ ਦੋਸਤ ਗੁਰਬਖਸ਼ ਤੇ ਬਲਵਿੰਦਰ ਸਿੰਘ ਉਸ ਨੂੰ ਮਿਲਣ ਆਏ ਤਾਂ ਗਲੀ ‘ਚ ਨਵੇਂ ਬਣ ਰਹੇ ਘਰ ਦੇ ਸਾਹਮਣੇ ਕੁਰਸੀਆਂ ਲਗਾ ਕੇ ਉਹ ਗੱਲਬਾਤ ਕਰਨ ਲੱਗੇ। ਇਸੇ ਦੌਰਾਨ ਉਨ੍ਹਾਂ ਦੇ ਗੁਆਂਢੀ ਦਵਿੰਦਰ ਸਿੰਘ ਨੂੰ ਇਸ ਗੱਲ ਦਾ ਇਤਰਾਜ਼ ਹੋਇਆ ਜਿਸ ਕਾਰਨ ਉਨ੍ਹਾਂ ਨੂੰ ਗਾਲ੍ਹਾਂ ਕੱਢਣ ਤੋਂ ਬਾਅਦ ਮਾਰਕੁੱਟ ਕਰਨ ਲੱਗਾ। ਝਗੜੇ ਦੌਰਾਨ ਉਕਤ ਸਾਰੇ ਦੋਸ਼ੀਆਂ ਨੇ ਹਰਦੀਪ ਸਿੰਘ ਦੀ ਪਤਨੀ ਪਰਵਿੰਦਰ ਕੌਰ ਦੇ ਕੱਪੜੇ ਤੱਕ ਫਾੜ ਦਿੱਤੇ ਤੇ ਉਸ ਦੇ ਬੇਟੇ ਦਮਨਜੀਤ ਸਿੰਘ ਨੂੰ ਵੀ ਬੁਰੀ ਤਰ੍ਹਾਂ ਕੁੱਟਿਆ। ਮੁਹੱਲੇ ਦੇ ਲੋਕ ਇਕੱਠਾ ਹੋਣ ‘ਤੇ ਹਮਲਾਵਾਰ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀਆਂ ਨੂੰ ਸਿਵਲ ਹਸਪਤਾਲ ਢਕੋਲੀ ‘ਚ ਭਰਤੀ ਕਰਵਾਇਆ ਜਿਥੇ ਪੁਲਿਸ ਨੇ ਐੱਮ. ਐੱਲ. ਆਰ. ਰਿਪੋਰਟ ਦੇ ਆਧਾਰ ‘ਤੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ।
ਇਹ ਵੀ ਪੜ੍ਹੋ : ਜਿਲ੍ਹਾ ਤਰਨਤਾਰਨ ਵਿਖੇ ਬੇਟੇ ਨਾਲ ਦਵਾਈ ਲੈਣ ਜਾ ਰਹੇ ASI ਗੁਰਦੀਪ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਮਾਮਲੇ ‘ਚ ਵੀ ਪੁਲਿਸ ਨੇ 11 ਵਿਅਕਤੀਆਂ ਨੂੰ ਹਿਰਾਸਤ ‘ਚ ਲੈ ਲਿਆ ਹੈ। ਘਟਨਾ ਦੇ 72 ਘੰਟੇ ਤੱਕ ਹਤਿਆਰਿਆਂ ਦੀ ਪਛਾਣ ਨਹੀਂ ਹੋ ਸਕੀ ਹੈ। ਫਿਲਹਾਲ ਪੁਲਿਸ ਦੀ ਜਾਂਚ ‘ਚ ਇਹ ਹੀ ਸਾਹਮਣੇ ਆਇਆ ਹੈ ਕਿ ਏ. ਐੱਸ. ਆਈ. ਦੇ ਬੇਟੇ ਮਨਪ੍ਰੀਤ ਸਿੰਘ ਤੋਂ ਖੋਹਿਆ ਗਿਆ ਮੋਬਾਈਲ ਜੰਡਿਆਲਾ ਗੁਰੂ ਤੱਕ ਆਨ ਸੀ ਜਦੋਂ ਕਿ CCTV ਕੈਮਰਿਆਂ ਦੀ ਫੁਟੇਜ ਤੋਂ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ।