Returning from the : ਬੀਤੀ ਰਾਤ ਕਿਰਤੀ ਕਿਸਾਨ ਮੋਰਚਾ ਰੋਪੜ ਦੇ ਕੁਝ ਨੌਜਵਾਨ ਦਿੱਲੀ ਵਿਰੋਧ ਪ੍ਰਦਰਸ਼ਨ ਤੋਂ ਵਾਪਸ ਪਰਤਦਿਆਂ ਕੁਰਾਲੀ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਏ। ਪਿੰਡ ਬਰਵਾ ਅਤੇ ਰੋਲੀ ਦੇ ਜਵਾਨਾਂ ਨੂੰ ਵਧੇਰੇ ਗੰਭੀਰ ਸੱਟਾਂ ਲੱਗੀਆਂ ਹਨ।
ਦੋਵੇਂ ਨੌਜਵਾਨਾਂ ਦੀਆਂ ਲੱਤਾਂ ਟੁੱਟ ਗਈਆਂ ਹਨ ਅਤੇ ਇਕ ਦੀ ਰੀੜ੍ਹ ਦੀ ਹੱਡੀ ‘ਤੇ ਸੱਟ ਲੱਗੀ ਹੈ ਅਤੇ ਦੂਸਰੇ ਦੇ ਚੁੱਲ੍ਹੇ ‘ਤੇ ਸੱਟ ਲੱਗੀ ਹੈ। ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਬਰਵਾ ਪਿੰਡ ਦੇ ਨੌਜਵਾਨ ਗੁਰਪ੍ਰੀਤ ਕਾਕੂ ਦੇ ਟੈਂਪੂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਜੋ ਉਸ ਦੀ ਰੋਜ਼ੀ ਰੋਟੀ ਦਾ ਇਕੋ ਇਕ ਸਾਧਨ ਸੀ। ਸਾਰੇ ਇਲਾਕਾ ਨਿਵਾਸੀਆਂ ਨੂੰ ਮਦਦ ਲਈ ਅੱਗੇ ਆਉਣ ਦੀ ਲੋੜ ਹੈ
ਦੱਸ ਦੇਈਏ ਕਿ ਦਿੱਲੀ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋ ਗਏ ਹਨ। ਸ਼ਨੀਵਾਰ ਨੂੰ ਸੌ ਦਿਨ ਪੂਰੇ ਹੋਣ ‘ਤੇ, ਕੇਐਮਪੀ (ਕੁੰਡਲੀ ਮਨੇਸਰ ਪਲਵਲ) ਐਕਸਪ੍ਰੈਸ ਵੇਅ ‘ਤੇ 5 ਘੰਟੇ ਦੇ ਜਾਮ ਦੇ ਨਾਲ, ਕਿਸਾਨ ਇਸ ਦਿਨ ਨੂੰ ਕਾਲੇ ਦਿਵਸ ਵਜੋਂ ਮਨਾਉਣਗੇ। ਇਸ ਮੌਕੇ ਕਿਸਾਨਾਂ ਦਾ ਚੱਕਾ ਜਾਮ ਸ਼ੁਰੂ ਹੋ ਚੁੱਕਾ ਹੈ। ਕਿਸਾਨ ਡਾਸਨਾ, ਦੁਹਾਈ, ਬਾਗਪਤ, ਦਾਦਰੀ, ਗ੍ਰੇਟਰ ਨੋਇਡਾ ਵਿਖੇ ਜਾਮ ਲਗਾ ਰਹੇ ਹਨ। ਕਿਸਾਨ ਕਾਲੀ ਪੱਟੀ ਬੰਨ੍ਹ ਕੇ ਰੋਸ ਦਰਜ ਕਰਵਾਉਣਗੇ। ਅੱਜ ਟੋਲ ਪਲਾਜ਼ੇ ਵੀ ਮੁਫਤ ਕੀਤੇ ਜਾਣਗੇ। ਕਿਸਾਨਾਂ ਦੇ ਇਸ ਪ੍ਰਦਰਸ਼ਨ ਦੇ ਮੱਦੇਨਜ਼ਰ ਦਿੱਲੀ ਸਰਹੱਦ ‘ਤੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਇਸ ਸਮੇਂ ਦੌਰਾਨ ਜ਼ਰੂਰੀ ਸੇਵਾਵਾਂ ਵਾਲੇ ਵਾਹਨ ਨਹੀਂ ਰੋਕੇ ਜਾਣਗੇ। ਇਹ ਜਾਮ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਲਗਾਇਆ ਜਾ ਰਿਹਾ ਹੈ। ਪਹਿਲਾ ਕੁੰਡਲੀ ਐਕਸਪ੍ਰੈਸ ਵੇਅ ਵੱਲ ਜਾਣ ਵਾਲੇ ਡਾਸਨਾ ਟੌਲ ‘ਤੇ ਪੁਲਿਸ ਨੇ ਐਂਟਰੀ ਬੰਦ ਕੀਤੀ ਸੀ, ਪਰ ਫਿਰ ਵੀ ਕਿਸਾਨਾਂ ਦਾ ਇੱਕ ਸਮੂਹ ਅੱਗੇ ਪਹੁੰਚਣ ਵਿੱਚ ਸਫਲ ਹੋ ਗਿਆ।