ਜਲੰਧਰ ਸ਼ਹਿਰ ਦੇ ਥਾਣਾ ਡਿਵੀਜ਼ਨ ਨੰਬਰ 3 ਵਿੱਚ ਦੇਰ ਰਾਤ ਕਾਫੀ ਹੰਗਾਮਾ ਹੋਇਆ। ਇਹ ਹੰਗਾਮਾ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੰਗਾਮਾ ਹੋਇਆ। ਸ਼ਹਿਰ ਦੇ ਪੌਸ਼ ਏਰੀਆ ਸੈਂਟਰਲ ਟਾਊਨ ਵਿੱਚ 40 ਲੱਖ ਦੀ ਕਮੇਟੀ ਚੱਲ ਰਹੀ ਸੀ। ਇਸ ਕਮੇਟੀ ਦੇ ਮੁਕੰਮਲ ਹੋਣ ਤੋਂ ਬਾਅਦ ਜਦੋਂ ਬੀਬੀਆਂ ਨੇ ਪੈਸੇ ਮੰਗੇ ਤਾਂ ਕਮੇਟੀ ਵਾਲਿਆਂ ਨੇ ਕੰਨੀ ਕਤਰਾਉਣੀ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ।
ਔਰਤਾਂ ਨੇ ਦੋਸ਼ ਲਾਇਆ ਕਿ ਜਿਨ੍ਹਾਂ ਲੋਕਾਂ ਨਾਲ ਉਨ੍ਹਾਂ ਨੇ ਕਮੇਟੀ ਪਾਈ ਸੀ, ਉਹ ਉਨ੍ਹਾਂ ਦੇ ਰਿਸ਼ਤੇਦਾਰ ਹਨ। ਉਨ੍ਹਾਂ ਨੇ ਉਨ੍ਹਾਂ ਦੇ ਘਰ ਆ ਕੇ ਉਸ ਦੀ ਕੁੱਟਮਾਰ ਕੀਤੀ। ਔਰਤਾਂ ਨੇ ਪੁਲਿਸ ’ਤੇ ਇਹ ਵੀ ਦੋਸ਼ ਲਾਇਆ ਕਿ ਉਹ ਥਾਣੇ ਵਿੱਚ ਗਈ ਤਾਂ ਉਥੇ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ, ਸਗੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਥਾਣੇ ਤੋਂ ਬਾਹਰ ਜਾਓ।
ਇਹ ਵੀ ਪੜ੍ਹੋ : ਸ਼੍ਰੀਲੰਕਾ ਤੋਂ ਭਾਰਤ ਲਿਆਇਆ ਜਾ ਰਿਹਾ 20.2 ਕਰੋੜ ਦਾ ਸੋਨਾ ਜ਼ਬਤ, ਏਜੰਸੀ ਨੂੰ ਵੇਖ ਸੁੱਟਿਆ ਸਮੁੰਦਰ ‘ਚ
ਔਰਤਾਂ ਨੇ ਦੱਸਿਆ ਕਿ ਕਮੇਟੀ ਮੈਂਬਰ ਪਹਿਲਾਂ ਰਾਤ ਨੂੰ ਸ਼ਰਾਬ ਪੀ ਕੇ ਉਨ੍ਹਾਂ ਦੇ ਘਰ ਆਏ। ਗੱਲਬਾਤ ਕਰਨ ਲੱਗੇ ਕਿ ਅੱਧੇ ਪੈਸੇ ਲੈ ਲਓ। ਜਦੋਂ ਉਨ੍ਹਾਂ ਮਨ੍ਹਾ ਕਰ ਦਿੱਤਾ ਤਾਂ ਉਹ ਤੂ-ਤੜਾਕ ‘ਤੇ ਆ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਘਰੋਂ ਦੂਜੇ ਭਰਾਵਾਂ ਨੂੰ ਵੀ ਬੁਲਾ ਲਿਆ। ਉਨ੍ਹਾਂ ਨੂੰ ਗਾਲ੍ਹਾਂ ਕੱਢਦੇ ਹੋਏ ਉਨ੍ਹਾਂ ‘ਤੇ ਹੱਥ ਚੁੱਕਿਆ ਤੇ ਧੱਕੇ ਮਾਰੇ। ਇੱਕ ਔਰਤ ਨੇ ਕਿਹਾ ਕਿ ਜਦੋਂ ਉਸ ਦੇ ਪਤੀ ਨੇ ਵਿਰੋਧ ਕੀਤਾ ਤਾਂ ਉਸ ਦੇ ਨਾਲ ਵੀ ਮਾਰਕੁੱਟ ਕੀਤੀ।
ਵੀਡੀਓ ਲਈ ਕਲਿੱਕ ਕਰੋ -: