ਫਰੀਦਕੋਟ ਦੀ ਕੋਟਕਪੂਰਾ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਫੜੇ ਗਏ ਗਿਰੋਹ ਦੇ ਚਾਰ ਮੈਂਬਰਾਂ ਵਿੱਚ ਇੱਕ ਔਰਤ ਅਤੇ ਤਿੰਨ ਪੁਰਸ਼ ਹਨ। ਪੰਜ ਦਿਨ ਪਹਿਲਾਂ ਮੁਲਜ਼ਮਾਂ ਨੇ ਫੋਕਲ ਪੁਆਇੰਟ ’ਤੇ ਹਰਿੰਦਰ ਸਿੰਘ ਆਹੂਜਾ ’ਤੇ ਜਾਨਲੇਵਾ ਹਮਲਾ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਜਿਸ ਦੇ ਵਿਰੋਧ ਵਿੱਚ ਪੂਰਾ ਕੋਟਕਪੂਰਾ ਸ਼ਹਿਰ ਇੱਕ ਦਿਨ ਲਈ ਬੰਦ ਰਿਹਾ ਸੀ।
ਕੋਟਕਪੂਰਾ ਸਬ-ਡਵੀਜ਼ਨ ਦੇ DSP ਸ਼ਮਸ਼ੇਰ ਸਿੰਘ ਗਿੱਲ ਨੇ ਦੱਸਿਆ ਕਿ SHO ਕੋਟਕਪੂਰਾ ਸਿਟੀ ਮਨੋਜ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਪੁਲਿਸ ਟੀਮ ਨੇ ਲੁਟੇਰਾ ਗਿਰੋਹ ਦੇ ਮੈਂਬਰਾਂ ਅਕਾਸ਼ਦੀਪ ਸਿੰਘ, ਮੱਖਣ ਸਿੰਘ, ਕੁਲਵਿੰਦਰ ਕੌਰ, ਜਗਸੀਰ ਸਿੰਘ ਸਾਰੇ ਮੁਲਜ਼ਮ ਵਾਸੀ ਕੋਟਕਪੂਰਾ ਸ਼ਹਿਰ ਨੂੰ ਕਾਬੂ ਕੀਤਾ ਹੈ। ਫੜੇ ਗਏ ਸਾਰੇ ਮੁਲਜ਼ਮ ਨਸ਼ੇ ਦੇ ਆਦੀ ਹਨ ਅਤੇ ਨਸ਼ਾ ਕਰਕੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।
ਇਹ ਵੀ ਪੜ੍ਹੋ : ਜਲੰਧਰ ‘ਚ ਭੇਦਭਰੇ ਹਲਾਤਾਂ ‘ਚ DSP ਦੀ ਮੌ.ਤ, ਮਾਮਲੇ ਦੀ ਜਾਂਚ ‘ਚ ਜੁਟੀ ਪੁਲਿਸ
ਦੋਸ਼ੀਆਂ ਨੇ ਫਰੀਦਕੋਟ ਅਤੇ ਕੋਟਕਪੂਰਾ ਵਿੱਚ ਲੁੱਟ-ਖੋਹ ਦੀਆਂ 24 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਮੁਲਜ਼ਮਾਂ ਵਿੱਚੋਂ ਇੱਕ ਕੁਲਵਿੰਦਰ ਕੌਰ ਲੁੱਟੇ ਗਏ ਮੋਬਾਈਲ ਲੋਕਾਂ ਨੂੰ ਸਸਤੇ ਭਾਅ ’ਤੇ ਵੇਚਦੀ ਸੀ। ਉਸ ਨੇ ਦੱਸਿਆ ਕਿ ਉਕਤ ਦੋਸ਼ੀਆਂ ਨੇ ਪੰਜ ਦਿਨ ਪਹਿਲਾਂ ਫੋਕਲ ਪੁਆਇੰਟ ਨੇੜੇ ਹਰਿੰਦਰ ਸਿੰਘ ਆਹੂਜਾ ‘ਤੇ ਹਮਲਾ ਕਰਕੇ ਲੁੱਟਮਾਰ ਕੀਤੀ ਸੀ।
ਮੁਲਜ਼ਮਾਂ ਦੇ ਸ਼ਰਾਬੀ ਹੋਣ ਕਾਰਨ ਉਨ੍ਹਾਂ ਨੂੰ ਕਈ ਵਾਰਦਾਤਾਂ ਯਾਦ ਨਹੀਂ ਹਨ। ਅਜਿਹੇ ‘ਚ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਹੋਰ ਵਾਰਦਾਤਾਂ ਦਾ ਪਤਾ ਲਗਾਇਆ ਜਾ ਸਕੇ। ਕਾਬੂ ਕੀਤੇ ਮੁਲਜ਼ਮਾਂ ਕੋਲੋਂ ਚਾਰ ਮੋਬਾਈਲ ਫ਼ੋਨ ਅਤੇ ਇੱਕ ਐਕਟਿਵਾ ਬਰਾਮਦ ਹੋਈ ਹੈ। ਮੁਲਜ਼ਮ ਅਕਾਸ਼ਦੀਪ ਸਿੰਘ ਖ਼ਿਲਾਫ਼ ਪਹਿਲਾਂ ਹੀ NDPS ਐਕਟ ਅਤੇ ਜੇਲ੍ਹ ਐਕਟ ਤਹਿਤ ਕੇਸ ਦਰਜ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”