ਪਟਿਆਲਾ ਦੇ ਪਾਸੀ ਰੋਡ ’ਤੇ ਪਿਛਲੇ ਦਿਨੀਂ ਅੱਧੀ ਰਾਤ ਨੂੰ ਗੱਡੀ ਖੋਹਣ ਦੌਰਾਨ ਸਮੀਰ ਕਟਾਰੀਆ ਦਾ ਕਤਲ ਕਰਨ ਵਾਲਾ ਮੁੱਖ ਮੁਲਜ਼ਮ ਪੁਲਿਸ ਮੁਕਾਬਲੇ ਦੌਰਾਨ ਜਖਮੀ ਹੋ ਗਿਆ, ਜਿਸਨੂੰ ਕਾਬੂ ਕਰਕੇ ਪੁਲਿਸ ਵੱਲੋਂ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਐੱਸਐੱਸਪੀ ਪਟਿਆਲਾ ਵਰੁਣ ਸਰਮਾ ਨੇ ਦੱਸਿਆ ਕਿ ਸਮੀਰ ਕਟਾਰੀਆ ਕਤਲ ਕਾਂਡ ’ਚ ਪਹਿਲਾਂ ਹੀ 4 ਚਾਰ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਹਨ।
ਐਤਵਾਰ ਨੂੰ ਸੀਆਈਏ ਟੀਮ ਪਟਿਆਲਾ ਵੱਲੋਂ ਜਦੋਂ ਇਸ ਮਾਮਲੇ ’ਚ ਮੁੱਖ ਦੋਸ਼ੀ ਸੁਖਦੀਪ ਸਿੰਘ ਉਰਫ ਊਗਾ ਵਾਸੀ ਬੰਗਾਵਾਲੀ ਥਾਣਾ ਧੂਰੀ ਨੂੰ ਗ੍ਰਿਫਤਾਰ ਕਰਨ ਲਈ ਜੋੜੀਆਂ ਸੜਕਾਂ ਕੋਲ ਮੋਜੂਦ ਸੀ ਤਾਂ ਗੂਪਤ ਸੂਚਨਾ ਦੇ ਅਧਾਰ ’ਤੇ ਬੂਟਾ ਸਿੰਘ ਵਾਲਾ ਰੋਡ ’ਤੇ ਸਨੋਰ ਸਾਈਡ ਤੋਂ ਆਉਂਦੀ ਇੱਕ ਆਈ-20 ਗੱਡੀ ਨੂੰ ਰੁੁਕਣ ਦਾ ਇਸਾਰਾ ਕੀਤਾ ਤਾਂ ਉਸ ’ਚ ਸਵਾਰ ਸੁਖਦੀਪ ਸਿੰਘ ਨੇ ਰਿਵਾਲਵਰ ਕੱਢ ਕੇ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ, ਜਿਸਦੇ ਜਵਾਬ ’ਚ ਪੁਲਿਸ ਨੇ ਜਦੋਂ ਫਾਇਰਿੰਗ ਕੀਤੀ ਤਾਂ ਇੱਕ ਗੋਲੀ ਸੁਖਦੀਪ ਸਿੰਘ ਦੀ ਸੱਜੀ ਲੱਤ ’ਚ ਵੱਜੀ, ਜਿਸਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : PM ਮੋਦੀ ਨੇ ਅਸਾਮ ‘ਚ ਮਾਂ ਕਾਮਾਖਿਆ ਕਾਰੀਡੋਰ ਦਾ ਕੀਤਾ ਉਦਘਾਟਨ, 498 ਕਰੋੜ ਰੁਪਏ ਕੀਤੇ ਜਾਣਗੇ ਖਰਚ
ਐੱਸਐੱਸਪੀ ਨੇ ਦੱਸਿਆ ਕਿ ਸਮੀਰ ਕਟਾਰੀਆ ਕਤਲ ਮਾਮਲੇ ’ਚ ਕੁੱਲ 5 ਜਣੇ ਗ੍ਰਿਫਤਾਰ ਹੋ ਚੁੱਕੇ ਹਨ ਅਤੇ ਇਨ੍ਹਾਂ ਦਾ ਇੱਕ ਸਾਥੀ ਹਾਲੇ ਫਰਾਰ ਹੈ, ਜਿਸਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਫੜੇ ਮੁਲਜਮ ਕੋਲੋਂ ਲੁਧਿਆਣਾ ਤੋਂ ਲੁੱਟੀ ਇੱਕ ਆਈ-20 ਕਾਰ ਅਤੇ ਮੁਲਜ਼ਮਾਂ ਤੋਂ ਇੱਕ .32 ਬੋਰ ਦਾ ਪਿ.ਸ.ਤੌਲ ਤੇ 4 ਰੌਂ.ਦ ਵੀ ਬਰਾਮਦ ਕਰ ਲਈ ਗਈ ਹੈ।
ਵੀਡੀਓ ਲਈ ਕਲਿੱਕ ਕਰੋ –