Sample papers prepared : ਕੋਵਿਡ-19 ਮਹਾਮਾਰੀ ਕਾਰਨ ਪੰਜਾਬ ਯੂਨੀਵਰਸਿਟੀ ਨੇ ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਫਾਈਨਲ ਕਲਾਸਾਂ ਦੀ ਜੁਲਾਈ ਵਿਚ ਪ੍ਰੀਖਿਆ ਲੈਣ ਦਾ ਫੈਸਲਾ ਕੀਤਾ ਹੈ ਤੇ ਇਨ੍ਹਾਂ ਵਿਦਿਆਰਥੀਆਂ ਦੀ ਸਹੂਲਤ ਲਈ ਪੀਯੂ ਪ੍ਰਸ਼ਾਸਨ ਵੱਲੋਂ ਸੈਂਪਲ ਪੇਪਰ ਤਿਆਰ ਕੀਤੇ ਗਏ ਹਨ, ਜਿਨ੍ਹਾਂ ਨੂੰ ਸੋਮਵਾਰ ਨੂੰ ਵੈੱਬਸਾਈਟ ’ਤੇ ਅਪਲੋਡ ਕੀਤਾ ਜਾਵੇਗਾ। ਪੀਯੂ ਪ੍ਰਸ਼ਾਸਨ ਨੇ ਕੈਂਪਸ ਤੋਂ ਇਲਾਵਾ ਚੰਡੀਗੜ੍ਹ ਅਤੇ ਪੰਜਾਬ ਵਿਚ ਐਫੀਲਿਏਟਿਡ 196 ਕਾਲਜਾਂ ਵਿਚ ਫਾਈਨਲ ਈਅਰ ਦੇ ਵਿਦਿਆਰਥੀਆਂ ਦਾ ਸ਼ੈਡਿਊਲ ਲਗਭਗ ਤਿਆਰ ਕਰ ਲਿਾ ਹੈ।
![Sample papers prepared](https://dailypost.in/wp-content/uploads/2020/06/exams.jpg)
ਪ੍ਰੀਖਿਆ ਨੂੰ ਲੈ ਕੇ ਪਹਿਲਾਂ ਤੋਂ ਜਾਰੀ ਗਾਈਡਲਾਈਨਸ ਦੇ ਨਾਲ ਹੀ ਕੁਝ ਨਵੇਂ ਸੁਝਾਵਾਂ ਨੂੰ ਵੀ ਫਾਲੋ ਕਰਨ ਦਾ ਪੈਸਲਾ ਲਿਆ ਗਿਆ ਹੈ। ਸ਼ਨੀਵਾਰ ਨੰ ਪੰਜਾਬ ਯੂਨੀਵਰਸਿਟੀ ਪ੍ਰੀਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੋਂ ਲਗਭਗ 50 ਕਾਲਜ ਪ੍ਰਿੰਸੀਪਲ ਦੇ ਵਿਚ ਪ੍ਰੀਖਿਆਵਾਂ ਦੀ ਤਿਆਰੀ ’ਤੇ ਆਨਲਾਈਨ ਮੀਟਿੰਗ ਵਿਚ ਇਸ ਗੱਲ ’ਤੇ ਵਿਚਾ-ਚਰਚਾ ਕੀਤੀ ਗਈ। ਜ਼ਿਕਰਯੋਗ ਹੈ ਕਿ ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇਸ ਵਾਰ ਪ੍ਰੀਖਿਆਵਾਂ ਨੂੰ ਲੈ ਕੇ ਕਾਮਨ ਅਕੈਡਮਿਕ ਸ਼ੈਡਿਊਲ ਬਣਾਉਣ ’ਤੇ ਸਹਿਮਤੀ ਦਿੱਤੀ ਹੈ।
![Sample papers prepared](https://dailypost.in/wp-content/uploads/2020/06/online-classes.jpg)
ਜ਼ਿਕਰਯੋਗ ਹੈ ਕਿ ਜੁਲਾਈ ਵਿਚ ਹੋ ਰਹੀਆਂ ਇਨ੍ਹਾਂ ਪ੍ਰੀਖਿਆਵਾਂ ਵਿਚ ਲਗਭਗ 80 ਹਜ਼ਾਰ ਵਿਦਿਆਰਥੀ ਪੇਪਰ ਦੇਣਗੇ ਅਤੇ ਇਸ ਵਾਰ ਪ੍ਰੀਖਿਆ ਦੋ ਘੰਟੇ ਦੀ ਹੋਵੇਗੀ। ਅਜਿਹੇ ’ਚ ਪ੍ਰੀਖਿਆ ਦੇ ਨਵੇਂ ਪੈਟਰਨ ਨਾਲ ਤਿਆਰੀ ਲਈ ਵਿਦਿਆਰਥੀਆਂ ਨੂੰ ਸੈਂਪਲ ਪੇਪਰ ਮੁਹੱਈਆ ਕਰਵਾਏ ਜਾਣਗੇ। ਇਸ ਵਾਰ ਪ੍ਰੀਖਿਆਵਾਂ ਵਿਚ 8 ਸਾਲਾਂ ਦਾ ਬਦਲ ਦਿੱਤਾ ਜਾਵੇਗਾ ਜਿਨ੍ਹਾਂ ਵਿਚੋਂ 4 ਦੇ ਜਵਾਬ ਦੇਣੇ ਲਾਜ਼ਮੀ ਹੋਣਗੇ ਤੇ ਹਰੇਕ ਸਵਾਲ 25 ਨੰਬਰ ਦਾ ਹੋਵੇਗਾ। ਦੱਸ ਦੇਈਏ ਕਿ ਕੋਵਿਡ-19 ਮਹਾਮਾਰੀ ਕਾਰਨ ਚੰਡੀਗੜ੍ਹ ਤੋਂ ਬਾਹਰ ਰੈੱਡ ਜ਼ੋਨ ਤੇ ਕੁਆਰੰਟਾਈਨ ਜ਼ੋਨ ਕਾਰਨ ਪ੍ਰੀਖਿਆ ਨਾ ਦੇ ਸਕਣ ਵਾਲੇ ਵਿਦਿਆਰਥੀਆਂ ਨੂੰ ਹਾਲਾਤ ਠੀਕ ਹੋਣ ਤੋਂ ਬਾਅਦ ਸਪੈਸ਼ਲ ਚਾਂਸ ਦਿੱਤਾ ਜਾਵੇਗਾ, ਜਿਸ ’ਤੇ ਵੀ ਪੀਯੂ ਪ੍ਰਸ਼ਾਸਨ ਵੱਲੋਂ ਇਕ ਨੋਟੀਫਿਕੇਸ਼ਨ ਛੇਤੀ ਹੀ ਜਾਰੀ ਕੀਤਾ ਜਾਵੇਗਾ।