Samyukta Kisan Morcha : ਸੰਯੁਕਤ ਕਿਸਾਨ ਮੋਰਚਾ ਵਲੋਂ 6 ਫਰਵਰੀ ਲਈ ਚੱਕਾ ਜਾਮ ਦਾ ਸੱਦਾ ਦਿੱਤਾ ਗਿਆ ਹੈ। ਇਸ ਸਬੰਧ ‘ਚ ਕੁਝ ਅਹਿਮ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ‘ਚ ਸਾਡਾ ਸਹਿਯੋਗ ਕਰਨ। ਦੇਸ਼ ਭਰ ਦੇ ਰਾਸ਼ਟਰੀ ਅਤੇ ਰਾਜਾਂ ਦੇ ਰਾਜ ਮਾਰਗਾਂ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਜਾਮ ਕੀਤਾ ਜਾਵੇਗਾ। ਐਮਰਜੈਂਸੀ ਅਤੇ ਜ਼ਰੂਰੀ ਸੇਵਾਵਾਂ ਜਿਵੇਂ ਐਂਬੂਲੈਂਸ, ਸਕੂਲ ਬੱਸ ਆਦਿ ਰੋਕਿਆ ਨਹੀਂ ਜਾਣਗੀਆਂ।
ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਚੱਕਾ ਜਾਮ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਅਹਿੰਸਕ ਰਹੇਗਾ। ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਰਕਾਰੀ ਅਫਸਰਾਂ, ਮੁਲਾਜ਼ਮਾਂ ਜਾਂ ਆਮ ਨਾਗਰਿਕਾਂ ਨਾਲ ਕਿਸੇ ਵੀ ਟਕਰਾਅ ‘ਚ ਹਿੱਸਾ ਨਾ ਲੈਣ। ਦਿੱਲੀ-ਐੱਨ.ਸੀ.ਆਰ. ‘ਚ ਕੋਈ ਚੱਕਾ ਜਾਮ ਪ੍ਰੋਗਰਾਮ ਨਹੀਂ ਹੋਵੇਗਾ ਕਿਉਂਕਿ ਸਾਰੇ ਧਰਨਿਆਂ ਕਰਕੇ ਪਹਿਲਾਂ ਹੀ ਇਕ ਚੱਕਾ ਜਾਮ ਲੱਗਾ ਹੋਇਆ ਹੈ। ਦਿੱਲੀ ਵਿੱਚ ਦਾਖਲ ਹੋਣ ਲਈ ਸਾਰੀਆਂ ਸੜਕਾਂ ਖੁੱਲ੍ਹੀਆਂ ਰਹਿਣਗੀਆਂ ਸਿਵਾਏ ਉਨ੍ਹਾਂ ਦੇ, ਜਿਥੇ ਪਹਿਲਾਂ ਹੀ ਧਰਨੇ ਲੱਗੇ ਹੋਏ ਹਨ। ਚੱਕਾ ਜਾਮ ਪ੍ਰੋਗਰਾਮ 3 ਵਜੇ 1 ਮਿੰਟ ਤੱਕ ਵਾਹਨ ਦਾ ਹੋਰਨ ਵਜਾਕੇ ਕਿਸਾਨਾਂ ਏਕਤਾ ਦਾ ਸੰਦੇਸ਼ਾਂ ਦਿੰਦਿਆ ਹੋਇਆ ਪੂਰਾ ਹੋਵੇਗਾ। ਅਸੀਂ ਆਮ ਲੋਕਾਂ ਨੂੰ ਵੀ ਦੁਪਹਿਰ 3 ਵਜੇ ਸ਼ਾਮਲ ਹੋਣ ਦੀ ਅਪੀਲ ਕਰਦੇ ਹਾਂ ਤਾਂ ਜੋ ਉਹ ਅੰਨ ਦਾਤਾ ਨਾਲ ਆਪਣਾ ਸਮਰਥਨ ਅਤੇ ਏਕਤਾ ਦਾ ਇਜ਼ਹਾਰ ਕਰਨ।