Samyukta Kisan Morcha : 6 ਮਾਰਚ 2021 ਨੂੰ ਦਿੱਲੀ ਦੀਆਂ ਸਰਹੱਦਾਂ ‘ਤੇ ਚਲਦੇ ਵਿਰੋਧ ਪ੍ਰਦਰਸ਼ਨ ਨੂੰ 100 ਦਿਨ ਹੋ ਜਾਣਗੇ, ਉਸ ਦਿਨ ਕੇਐਮਪੀ ਐਕਸਪ੍ਰੈਸ ਵੇਅ ‘ਤੇ 5 ਘੰਟੇ ਦੀ ਨਾਕਾਬੰਦੀ ਹੋਵੇਗੀ, ਇਹ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਦੇ ਵਿਚਕਾਰ ਰਹੇਗੀ। ਇੱਥੋਂ ਦੇ ਟੋਲ ਪਲਾਜ਼ਾ ਵੀ ਟੋਲ ਫੀਸਾਂ ਇਕੱਤਰ ਕਰਨ ਤੋਂ ਮੁਕਤ ਕੀਤੇ ਜਾਣਗੇ। ਭਾਰਤ ਦੇ ਬਾਕੀ ਹਿੱਸਿਆਂ ਵਿਚ ਇਸ ਦਿਨ ਨੂੰ ਅੰਦੋਲਨ ਦੇ ਸਮਰਥਨ ਦਾ ਸੰਕੇਤ ਦੇਣ ਅਤੇ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਲਈ ਘਰਾਂ ਅਤੇ ਦਫਤਰਾਂ ‘ਤੇ ਕਾਲੇ ਝੰਡੇ ਝੁਲਾ ਕੇ ਮਨਾਇਆ ਜਾਵੇਗਾ। ਸੰਯੁਕਤ ਕਿਸਾਨ ਮੋਰਚਾ ਉਸ ਦਿਨ ਪ੍ਰਦਰਸ਼ਨਕਾਰੀਆਂ ਨੂੰ ਕਾਲੀਆਂ-ਪੱਟੀਆਂ ਬੰਨ੍ਹ ਕੇ ਵਿਰੋਧ ਪ੍ਰਦਰਸ਼ਨ ਕਰਨ ਦਾ ਵੀ ਸੱਦਾ ਦਿੰਦਾ ਹੈ।
*8 ਮਾਰਚ ਨੂੰ ਮਹਿਲਾ ਕਿਸਾਨ ਦਿਵਸ ਵਜੋਂ ਮਨਾਇਆ ਜਾਵੇਗਾ। ਦੇਸ਼ ਭਰ ‘ਚ ਪ੍ਰਦਰਸ਼ਨ ਸਥਾਨਾਂ ‘ਤੇ ਔਰਤਾਂ ਦੀ ਵਧੇਰੇ ਭਾਗੀਦਾਰੀ ਦੇਖਣ ਨੂੰ ਮਿਲੇਗੀ, ਔਰਤਾਂ ਹੀ ਸਮੁੱਚੇ ਪ੍ਰੋਗਰਾਮਾਂ ਦਾ ਪ੍ਰਬੰਧਨ ਕਰਨਗੀਆਂ ਅਤੇ ਬੁਲਾਰੇ ਹੋਣਗੀਆਂ। ਸੰਯੁਕਤ ਕਿਸਾਨ ਮੌਰਚਾ ਔਰਤਾਂ ਦੇ ਸੰਗਠਨਾਂ ਨੂੰ ਉਸ ਦਿਨ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਵੱਡੀ ਸ਼ਮੂਲੀਅਤ ਦਾ ਸੱਦਾ ਦਿੰਦਾ ਹੈ , ਤਾਂ ਜੋ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਅਤੇ ਦੇਸ਼ ਵਿਚ ਮਹਿਲਾ ਕਿਸਾਨਾਂ ਦੇ ਯੋਗਦਾਨ ਨੂੰ ਉਜਾਗਰ ਕਰਨ ਲਈ ਅਜਿਹਾ ਕੀਤਾ ਜਾਵੇ। * 15 ਮਾਰਚ 2021 ਨੂੰ, ਕੇਂਦਰੀ ਟਰੇਡ ਯੂਨੀਅਨਾਂ ਦੇ ਨਾਲ, ਜੋ ਕਿ ਇਸ ਦਿਨ ਨੂੰ ‘ਨਿੱਜੀਕਰਨ ਵਿਰੋਧੀ’ ਦਿਵਸ ਵਜੋਂ ਮਨਾ ਰਹੇ ਹਨ, ਸੰਯੁਕਤ ਕਿਸਾਨ ਮੋਰਚਾ ਟਰੇਡ ਯੂਨੀਅਨਾਂ ਦੇ ਸੱਦੇ ਦਾ ਸਮਰਥਨ ਕਰੇਗਾ, ਜਿਸ ਦਿਨ ਨੂੰ ‘ਕਾਰਪੋਰੇਟ ਵਿਰੋਧ ਦਿਵਸ ਵਜੋਂ ਮਨਾਇਆ ਜਾਵੇਗਾ, ਅਤੇ ਵਿਰੋਧ ਪ੍ਰਦਰਸ਼ਨਾਂ ਪ੍ਰਤੀ ਏਕਤਾ ਵਧਾਏਗੀ।
- ਅਗਲੇ ਸਮੇਂ ਵਿੱਚ ਚੋਣ ਵਾਲੇ ਰਾਜਾਂ ਵਿੱਚ ਸੰਯੁਕਤ ਕਿਸਾਨ ਮੋਰਚਾ ਲੋਕਾਂ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਰੋਹ ਪ੍ਰਗਟਾਉਣ ਲਈ ਸੱਦਾ ਦੇਣਗੇ। ਸੰਯੁਕਤ ਕਿਸਾਨ ਮੋਰਚੇ ਦੇ ਨੁਮਾਇੰਦੇ ਇਸ ਲਈ ਇਨ੍ਹਾਂ ਰਾਜਾਂ ਦਾ ਦੌਰਾ ਵੀ ਕਰਨਗੇ ਅਤੇ ਵੱਖ-ਵੱਖ ਪ੍ਰੋਗਰਾਮਾਂ ਵਿਚ ਹਿੱਸਾ ਲੈਣਗੇ। ਸੰਯੁਕਤ ਕਿਸਾਨ ਮੋਰਚਾ ਪੂਰੇ ਭਾਰਤ ਵਿੱਚ ਇੱਕ “ਐਮਐਸਪੀ ਦਿਲਾਓ ਅਭਿਆਨ” ਦੀ ਸ਼ੁਰੂਆਤ ਕਰੇਗੀ, ਮੁਹਿੰਮ ਦੇ ਹਿੱਸੇ ਵਜੋਂ ਵੱਖ-ਵੱਖ ਬਾਜ਼ਾਰਾਂ ਵਿੱਚ ਕਿਸਾਨਾਂ ਦੀ ਕੀਮਤਾਂ ਦੀ ਖੋਜ਼ ਦੀ ਹਕੀਕਤ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ, ਜੋ ਕਿ ਮੋਦੀ ਸਰਕਾਰ ਨੂੰ ਇਸ ਦੇ ਐਮਐਸਪੀ ਦੇ ਵਾਅਦਿਆਂ ਦੀ ਅਸਲੀਅਤ ਦਿਖਾਵੇਗੀ। ਮੁਹਿੰਮ ਦੀ ਸ਼ੁਰੂਆਤ ਦੱਖਣੀ ਭਾਰਤ ਦੇ ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਰਾਜਾਂ ਵਿੱਚ ਕੀਤੀ ਜਾ ਰਹੀ ਹੈ। ਸਾਰੇ ਦੇਸ਼ ਦੇ ਕਿਸਾਨਾਂ ਨੂੰ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ।