ਸੰਗਰੂਰ ਦੇ ਪਿੰਡ ਬਘਰੋਲ ਦਾ ਰਹਿਣ ਵਾਲਾ ਜਵਾਨ ਰਾਮਗੜ੍ਹ, ਰਾਂਚੀ (ਝਾਰਖੰਡ) ਵਿਖੇ ਡਿਊਟੀ ਦੌਰਾਨ ਸ਼ਹੀਦ ਹੋ ਗਿਆ। ਮ੍ਰਿਤਕ ਜਵਾਨ ਦੀ ਪਛਾਣ ਸਾਲਾ ਜਸਪਾਲ ਸਿੰਘ ਵਜੋਂ ਹੋਈ ਹੈ। ਉਸ ਨੇ ਅੱਜ ਦੇ ਦਿਨ ਹੀ ਛੁੱਟੀ ‘ਤੇ ਘਰ ਆਉਣਾ ਸੀ, ਪਰ ਅਫਸੋਸ ਅੱਜ ਹੀ ਉਸ ਦਾ ਸਸਕਾਰ ਕਰਨਾ ਪਿਆ। ਜਸਪਾਲ ਸਿੰਘ ਕਰੀਬ 42 ਸਾਲ ਦਾ ਸੀ, ਉਹ ਫੌਜ ਵਿਚ 23 ਸਾਲਾਂ ‘ਤੋਂ ਨੌਕਰੀ ਕਰ ਰਿਹਾ ਸੀ। ਜਵਾਨ ਨੇ 1 ਸਾਲ ਬਾਅਦ ਫੌਜ ‘ਚੋਂ ਸੇਵਾਮੁਕਤ ਹੋਣਾ ਸੀ।
ਪਿੰਡ ਦੇ ਲੋਕਾਂ ਨੇ ਕਿਹਾ ਕਿ ਜਸਪਾਲ ਸਿੰਘ ਪਿੰਡ ਦਾ ਹੋਣਹਾਰ ਲੜਕਾ ਸੀ ਜੋ ਕਿ ਪਿਛਲੇ 23 ਸਾਲਾਂ ਤੋਂ ਫੌਜ ਵਿੱਚ ਆਪਣੀ ਸੇਵਾ ਨਿਭਾ ਰਿਹਾ ਸੀ। ਉਸ ਨੇ ਅਪਣੀ ਬੇਟੀ ਦਾ ਪੇਪਰ ਖ਼ੁਦ ਦਵਾਉਣ ਜਾਣਾ ਸੀ, ਇਸ ਲਈ ਉਸ ਨੇ ਅੱਜ ਦੇ ਦਿਨ ਛੁੱਟੀ ‘ਤੇ ਆਪਣੇ ਘਰ ਆਉਣਾ ਸੀ। ਪਰ ਉਸ ਤੋਂ ਪਹਿਲਾਂ ਇਹ ਬੁਰੀ ਖ਼ਬਰ ਘਰ ਪਹੁੰਚੀ, ਬੇਟੀ ਆਈਲੈਟਸ ਦੀ ਤਿਆਰੀ ਕਰ ਰਹੀ ਸੀ।
ਇਹ ਵੀ ਪੜ੍ਹੋ : ਬਰਨਾਲਾ ਪੁਲਿਸ ਨੇ ਨ.ਜਾਇਜ਼ ਸ਼.ਰਾਬ ਨਾਲ ਭਰਿਆ ਟਰੱਕ ਫੜਿਆ, 733 ਪੇਟੀਆਂ ਬਰਾਮਦ, ਮੁਲਜ਼ਮ ਗ੍ਰਿਫ਼ਤਾਰ
ਫੌਜੀ ਜਵਾਨ ਜਸਪਾਲ ਸਿੰਘ ਦੀ ਮੌਤ ਕਿਵੇਂ ਹੋਈ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਪੂਰੇ ਪਿਡ ਵਿਚ ਸੋਗ ਦੀ ਲਹਿਰ ਹੈ ਤੇ ਪਿੰਡ ਦੇ ਲੋਕਾਂ ਅਤੇ ਫੌਜ ਦੇ ਜਵਾਨਾਂ ਵੱਲੋਂ ਸ਼ਹੀਦ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਜਸਪਾਲ ਸਿੰਘ ਆਪਣੇ ਪਿੱਛੇ ਦੋ ਬੱਚੇ ਇੱਕ ਬੇਟਾ ਤੇ ਇੱਕ ਵੱਡੀ ਬੇਟੀ ਛੱਡ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”