Scooty hit by : ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇ ‘ਤੇ ਪਿੰਡ ਨੰਗਲ ਨੇੜੇ ਇਕ ਤੇਜ਼ ਰਫਤਾਰ ਟਰੱਕ ਨੇ ਸਕੂਟੀ ‘ਤੇ ਜਾ ਰਹੀ ਦਾਦੀ-ਪੋਤੀ ਨੂੰ ਆਪਣੀ ਚਪੇਟ ‘ਚ ਲੈ ਲਿਆ। ਇਸ ਹਾਦਸੇ ਵਿੱਚ ਮੌਕੇ ‘ਤੇ ਹੀ ਦਾਦੀ ਪੋਤੀ ਪੋਤੀ ਦੀ ਮੌਤ ਹੋ ਗਈ। ਨੰਗਲ ਥਾਣੇ ਦੇ ਏਐਸਆਈ ਰਾਮ ਲੁਭਾਇਆ ਨੇ ਦੱਸਿਆ ਕਿ ਸਕੂਟਰ ਸਵਾਰ ਸਰਦਾਰੀ ਲਾਲ ਆਪਣੀ ਪਤਨੀ ਕਾਂਤਾ ਦੇਵੀ ਅਤੇ ਪੋਤੀ ਕਰੀਮਾ ਨਾਲ ਆਪਣੇ ਪਿੰਡ ਕੈਲਾਸ਼ਪੁਰ ਤੋਂ ਮੁਕੇਰੀਆਂ ਜਾ ਰਿਹਾ ਸੀ।
ਜਿਵੇਂ ਹੀ ਪਿੰਡ ਨੰਗਲ ਚੋਕ ਕੋਲ ਪਹੁੰਚਿਆ ਤਾਂ ਪਠਾਨਕੋਟ ਤੋਂ ਆ ਰਹੇ ਇੱਕ ਤੇਜ਼ ਰਫਤਾਰ ਟਰੱਕ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਵਿੱਚ ਸਰਦਾਰੀ ਲਾਲ ਆਪਣੀ ਸਕੂਟੀ ਨਾਲ ਸੰਤੁਲਨ ਗੁਆ ਬੈਠਾ ਅਤੇ ਹੇਠਾਂ ਡਿੱਗ ਗਿਆ। ਘਟਨਾ ਵਿਚ ਉਸ ਦੀ ਪਤਨੀ ਕਾਂਤਾ ਦੇਵੀ ਅਤੇ ਉਸ ਦੀ ਪੋਤੀ ਕਰੀਮਾ ਰੋਡ ਦੇ ਵਿਚਕਾਰ ਡਿੱਗ ਪਈ। ਜਿਸ ਕਾਰਨ ਟਰੱਕ ਇੰਨ੍ਹਾਂ ਤੋਂ ਲੰਘ ਗਿਆ। ਸਕੂਟੀ ਸਵਾਰ ਸਰਦਾਰੀ ਲਾਲ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ।
ਪੁਲਿਸ ਨੇ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਪਰ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਦੂਜੇ ਪਾਸੇ ਮ੍ਰਿਤਕਾਂ ਦੀ ਪਛਾਣ ਕਾਂਤਾ ਦੇਵੀ ਉਮਰ (60) ਪਤਨੀ ਸਰਦਾਰੀ ਲਾਲ ਅਤੇ ਕਰੀਮਾ ਦੇਵੀ ਉਮਰ (4) ਸਾਲ ਦੀ ਬੇਟੀ ਸੁਸ਼ੀਲ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਜਲਦੀ ਹੀ ਮੁਲਜ਼ਮ ਟਰੱਕ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਸਖਤ ਕਾਰਵਾਈ ਕੀਤੀ ਜਾਵੇਗੀ।