Sensation spreads in : ਮੋਗਾ-ਜਲੰਧਰ ਹਾਈਵੇ ‘ਤੇ ਧਰਮਕੋਟ ਦੇ ਪਿੰਡ ਜਲਾਲਾਬਾਦ ਦੇ ਪਿੰਡ ਸ਼ਨੀਵਾਰ ਰਾਤ 2.30 ਵਜੇ ਨਾਕੇ ‘ਤੇ ਨੌਜਵਾਨਾਂ ਤੇ ਪੁਲਿਸ ਵਿਚਾਲੇ ਝਗੜਾ ਹੋਇਆ। ਇਸ ਦੌਰਾਨ ਨੌਜਵਾਨ ਪੁਲਿਸ ਦੀ ਏ. ਕੇ. 47 ਲੈ ਕੇ ਫਰਾਰ ਹੋ ਗਏ। ਨੌਜਵਾਨਾਂ ਨੇ ਦੋ ਪੁਲਿਸ ਮੁਲਾਜ਼ਮਾਂ ਦੀ ਕਾਫੀ ਮਾਰਕੁੱਟ ਵੀ ਕੀਤੀ। ਨੌਜਵਾਨਾਂ ਦੇ ਬਾਹਰ ਜਾਣ ਤੋਂ ਬਾਅਦ ਮੌਕੇ ‘ਤੇ ਪੁੱਜੇ ਹੋਰ ਥਾਣਿਆਂ ਦੀ ਪੁਲਿਸ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਨਾਲ ਪੂਰੇ ਖੇਤਰ ‘ਚ ਸਨਸਨੀ ਫੈਲ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਐੱਸ. ਆਈ. ਮੇਜਰ ਸਿੰਘ ਤੇ PHG ਜਵਾਨ ਸੁਖਵਿੰਦਰ ਸਿੰਘ ਨਾਕੇ ‘ਤੇ ਸਨ। ਕੁਝ ਨੌਜਵਾਨਾਂ ਨੂੰ ਦੇਖ ਕੇ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਤੋਂ ਪੁੱਛਗਿਛ ਕੀਤੀ। ਇਸ ਦੌਰਾਨ ਨੌਜਵਾਨਾਂ ਤੇ ਪੁਲਿਸ ਵਿਚਾਲੇ ਵਿਵਾਦ ਹੋ ਗਿਆ। ਨੌਜਵਾਨਾਂ ਨੇ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਕਾਫੀ ਕੁੱਟਿਆ ਤੇ ਫਿਰ ਏ. ਕੇ. 47 ਰਾਈਫਲ ਖੋਹ ਕੇ ਫਰਾਰ ਹੋ ਗਏ। ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਧਰਮਕੋਟ ਦੇ ਭਿੰਡਰ ਰੋਡ ਸਥਿਤ ਪਿੰਡ ਨੂੰ ਸੀਲ ਕਰਕੇ ਵੱਡੀ ਗਿਣਤੀ ‘ਚ ਪੁਲਿਸ ਵੱਲੋਂ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ ਪਰ ਹੁਣ ਤੱਕ ਪੁਲਿਸ ਦੀ ਏ. ਕੇ. 47 ਰਾਈਫਲ ਨਹੀਂ ਮਿਲ ਸਕੀ ਹੈ। ਹਮਲੇ ਦੌਰਾਨ ਥਾਣਾ ਧਰਮਕੋਟ ‘ਚ ਤਾਇਨਾਤ ਏ. ਐੱਸ. ਆਈ. ਮੇਜਰ ਸਿੰਘ ਤੇ ਇੱਕ ਹੋਰ ਪੁਲਿਸ ਕਰਮਚਾਰੀ ਜ਼ਖਮੀ ਹੋ ਗਿਆ। ਜ਼ਖਮੀਆਂ ਨੂੰ ਮੋਗਾ ਦੇ ਸਿਵਲ ਹਸਪਤਾਲ ‘ਚ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉੁਨ੍ਹਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।