Serum Institute cuts : ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਦੇ ਸਮੇਂ ਸਿਰਮ ਇੰਸਟੀਟਿਊਟ ਨੇ ਵੈਕਸੀਨ ਦੇ ਰੇਟਾਂ ਵਿਚ ਕਟੌਤੀ ਕਰ ਦਿੱਤੀ ਹੈ, ਜਿਸ ਨਾਲ ਰਾਜ ਸਰਕਾਰਾਂ ਨੂੰ ਕਾਫੀ ਰਾਹਤ ਮਿਲੀ ਹੈ। ਸੀਰਮ ਇੰਸਟੀਟਿਊਟ ਦੇ ਚੇਅਰਮੈਨ ਅਧਾਰ ਪੂਨਾਵਾਲਾ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਿਰਮ ਇੰਸਟੀਚਿਊਟ ਨੇ ਆਪਣੀ ਵੈੱਕਸੀਨ ਦੇ ਰੇਟ ਰਾਜ ਸਰਕਾਰਾਂ ਲਈ 400 ਤੋਂ ਘਟਾਕਰ 300 ਪ੍ਰਤੀ ਡੋਜ ਕਰ ਦਿੱਤੇ ਹਨ।
ਪੂਨਾਵਾਲਾ ਨੇ ਕਿਹਾ ਕਿ ਇਸ ਨਾਲ ਰਾਜ ਸਰਕਾਰਾਂ ਦਾ ਹਜ਼ਾਰਾਂ, ਕਰੋੜਾਂ ਰੁਪਿਆ ਬਚੇਗਾ ਤੇ ਵਧੇਰੇ ਲੋਕਾਂ ਦੀ ਨੂੰ ਬਚਾਉਣ ਵਿਚ ਮਦਦ ਮਿਲੇਗੀ। ਨਿੱਜੀ ਹਸਪਤਾਲਾਂ ਦੀਆਂ ਕੀਮਤਾਂ ਘੱਟ ਨਹੀਂ ਹੋਈਆਂ। ਯਾਨੀ ਕਿ ਪ੍ਰਾਈਵੇਟ ਹਸਪਤਾਲਾਂ ਨੂੰ ਕੋਵਿਸ਼ਿਲਡ ਦੀ ਖੁਰਾਕ ਸਿਰਫ 600 ਰੁਪਏ ਵਿੱਚ ਮਿਲੇਗੀ। ਸੀਰਮ ਦੇ ਇਸ ਫੈਸਲੇ ਨਾਲ ਰਾਜ ਸਰਕਾਰਾਂ ਨੂੰ ਸਿੱਧੀ ਰਾਹਤ ਮਿਲੀ ਹੈ। ਪ੍ਰਾਈਵੇਟ ਹਸਪਤਾਲਾਂ ਨੂੰ ਇਸ ਤੋਂ ਰਾਹਤ ਨਹੀਂ ਮਿਲੀ ਹੈ। ਸੂਬਾ ਸਰਕਾਰਾਂ ਦੇ 100 ਰੁਪਏ ਦੀ ਹਰ ਖੁਰਾਕ ‘ਤੇ ਬਚਤ ਕੀਤੀ ਜਾਏਗੀ। ਅਦਾਰ ਪੂਨਾਵਾਲਾ ਦਾ ਕਹਿਣਾ ਹੈ ਕਿ ਸੀਰਮ ਦੇ ਇਸ ਫੈਸਲੇ ਨਾਲ ਹਜ਼ਾਰਾਂ ਕਰੋੜਾਂ ਰੁਪਏ ਦੀ ਬਚਤ ਹੋਵੇਗੀ। ਹਾਲਾਂਕਿ, ਇਸ ਦਾ ਆਮ ਲੋਕਾਂ ‘ਤੇ ਕੋਈ ਅਸਰ ਨਹੀਂ ਪਵੇਗਾ। ਇਸ ਦਾ ਕਾਰਨ ਇਹ ਹੈ ਕਿ ਵਧੇਰੇ ਰਾਜ ਸਰਕਾਰਾਂ ਵੱਲੋਂ ਮੁਫਤ ਟੀਕਾ ਲਗਾਉਣ ਦਾ ਐਲਾਨ ਕੀਤਾ ਗਿਆ ਹੈ ਅਤੇ ਜੇ ਕਿਸੇ ਨੂੰ ਨਿੱਜੀ ਹਸਪਤਾਲ ਤੋਂ ਕੋਈ ਟੀਕਾ ਮਿਲਦਾ ਹੈ, ਤਾਂ ਉਸਨੂੰ ਉਥੇ ਟੀਕੇ ਦੀ ਇੱਕ ਖੁਰਾਕ ਲਈ 600 ਰੁਪਏ ਦੇਣੇ ਪੈਣਗੇ। ਕੁਲ ਮਿਲਾ ਕੇ ਸੀਰਮ ਦੇ ਫੈਸਲੇ ਨਾਲ ਰਾਜ ਸਰਕਾਰਾਂ ਨੂੰ ਵੱਡੀ ਰਾਹਤ ਮਿਲੀ ਹੈ।
ਸੀਰਮ ਇੰਸਟੀਚਿਊਟ ਨੂੰ ਹੁਣ ਤੱਕ ਕੋਵਿਸ਼ਿਲਡ ਦੀਆਂ 36 ਕਰੋੜ ਖੁਰਾਕਾਂ ਦੇ ਆਦੇਸ਼ ਪ੍ਰਾਪਤ ਹੋਏ ਹਨ। ਇਨ੍ਹਾਂ ਵਿਚੋਂ 34 ਕਰੋੜ ਰਾਜਾਂ ਅਤੇ 2 ਕਰੋੜ ਨਿੱਜੀ ਹਸਪਤਾਲਾਂ ਤੋਂ ਆਦੇਸ਼ ਆ ਚੁੱਕੇ ਹਨ। ਸੀਰਮ ਦੇ ਸੂਤਰਾਂ ਨੇ ਦੱਸਿਆ ਕਿ ਟੀਕੇ ਦੀ ਸਪਲਾਈ ਅਗਲੇ 4 ਦਿਨਾਂ ਵਿਚ ਸ਼ੁਰੂ ਹੋ ਜਾਵੇਗੀ। ਸੂਤਰਾਂ ਅਨੁਸਾਰ ਮਹਾਰਾਸ਼ਟਰ ਸਮੇਤ 5 ਰਾਜ ਇਸ ਹਫਤੇ ਤੋਂ ਟੀਕਾ ਲਗਵਾਉਣਾ ਸ਼ੁਰੂ ਕਰ ਦੇਣਗੇ। ਜਦੋਂਕਿ, ਬਾਕੀ ਰਾਜਾਂ ਨੂੰ ਅਗਲੇ ਤਿੰਨ ਹਫਤਿਆਂ ਵਿੱਚ ਟੀਕੇ ਦੀਆਂ ਖੁਰਾਕਾਂ ਮਿਲਣਗੀਆਂ।