SEX RACKET at : ਥਾਣਾ ਲੰਬੀ ਦੀ ਪੁਲਿਸ ਨੇ ਇੱਕ ਮੈਰਿਜ ਪੈਲੇਸ ਕਿਲਿਆਂਵਾਲੀ ‘ਚ ਚਲ ਰਹੇ ਇਕ ਸੈਕਸ ਰੈਕਟ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਤਹਿਤ 9 ਨੌਜਵਾਨ ਅਤੇ 3 ਲੜਕੀਆਂ ਨੂੰ ਮੌਕੇ ‘ਤੇ ਕਾਬੂ ਕਰਕੇ ਮਾਮਲਾ ਦਰਜ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਜਦੋਂ ਕਿ ਪੈਲੇਸ ਦਾ ਮਾਲਕ ਫਰਾਰ ਹੈ ।
ਥਾਣਾ ਲੰਬੀ ਦੀ ਪੁਲਿਸ ਚੋਕੀ ਕਿਲਿਆਂਵਾਲੀ ਦੀ ਪੁਲਿਸ ਨੇ ਇੱਕ ਗੁਪਤ ਸੂਚਨਾ ਦੇ ਅਧਾਰ ‘ਤੇ ਕਿਲਿਆਂਵਾਲੀ ਵਿਖੇ ਇੱਕ ਮੈਰਿਜ ਪੈਲਸ ‘ਤੇ ਰੇਡ ਕਰਨ ਤੇ ਉਸ ਵਿਚੋਂ 9 ਵਿਆਕਤੀ ਅਤੇ 3 ਔਰਤਾਂ ਨੂੰ ਕਾਬੂ ਕੀਤਾ। ਥਾਣਾ ਲੰਬੀ ਦੇ ਥਾਣਾ ਮੁਖੀ ਚੰਦਰ ਸ਼ੇਖਰ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਲੋਕ ਗਰੀਬ ਔਰਤਾਂ ਨੂੰ ਲਿਆ ਕੇ ਇਸ ਮੈਰਿਜ ਪੈਲੇਸ ਵਿਚ ਗਲਤ ਧੰਦਾ ਕਰਵਾਉਂਦੇ ਹਨ ਜਿਸ ਦੇ ਅਧਾਰ ‘ਤੇ ਪੁਲਿਸ ਵਲੋਂ ਰੇਡ ਕਰਨ ‘ਤੇ ਮੌਕੇ ਤੋਂ 9 ਵਿਆਕਤੀਆਂ ਅਤੇ 3 ਔਰਤਾਂ ਨੂੰ ਕਾਬੂ ਕੀਤਾ ਜਿਸ ਵਿਚ ਇਕ ਪੈਲੇਸ ਦਾ ਮਾਲਕ ਵੀ ਸ਼ਾਮਲ ਹੈ ਜਦ ਕਿ ਦੂਜਾ ਮਾਲਕ ਫਰਾਰ ਹੈ । ਥਾਣਾ ਲੰਬੀ ਵਿਖੇ ਇਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਔਰਤਾਂ ਨੂੰ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿਤਾ ਗਿਆ ਅਤੇ ਵਿਆਕਤੀਆ ਨੂੰ ਅਦਾਲਤ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ।