Shame on humanity : ਪਟਿਆਲਾ : ਮੁੱਖ ਮੰਤਰੀ ਦੇ ਸ਼ਾਹੀ ਸ਼ਹਿਰ ਪਟਿਆਲਾ ਨਾਲ ਲੱਗਦੇ ਕਸਬਾ ਸਨੌਰ ਵਿਖੇ ਇੱਕ ਗਰਭਵਤੀ ਔਰਤ ਨੇ ਸੜਕ ‘ਤੇ ਬੱਚੇ ਨੂੰ ਜਨਮ ਦਿੱਤਾ। ਜਦੋਂ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਰੇਹੜੀ ‘ਤੇ ਲਿਟਾ ਕੇ ਪ੍ਰਾਈਵੇਟ ਹਸਪਤਾਲ ਵੱਲ ਜਾ ਰਹੇ ਹਨ, ਉਦੋਂ ਰਸਤੇ ‘ਚ ਹੀ ਉਸ ਨੂੰ ਜਣੇਪਾ ਦਰਦ ਸ਼ੁਰੂ ਹੋ ਗਈ ਅਤੇ ਉਦੋਂ ਇੱਕ ਸਟ੍ਰੀਟ ਲਾਈਟ ਦੇ ਹੇਠਾਂ ਉਸ ਔਰਤ ਦੀ ਸੱਸ ਦੀ ਮਦਦ ਨਾਲ ਉਸ ਨੇ ਉਥੇ ਬੱਚੇ ਨੂੰ ਜਨਮ ਦਿੱਤਾ ਅਤੇ ਬਾਅਦ ‘ਚ ਲਗਭਗ 1 ਕਿਲੋਮੀਟਰ ਦੂਰ ਪ੍ਰਾਈਵੇਟ ਹਸਪਤਾਲ ‘ਚ ਲਿਜਾ ਕੇ ਉਸ ਦਾ ਇਲਾਜ ਕਰਵਾਇਆ ਗਿਆ। ਪਰ ਗਨੀਮਤ ਰਹੀ ਕਿ ਮਾਂ ਤੇ ਬੱਚਾ ਦੋਵੇਂ ਸਿਹਤਮੰਦ ਹਨ ਤੇ ਬਿਲਕੁਲ ਤੰਦਰੁਸਤ ਹਨ।
ਪਰ ਸਵਾਲ ਇਹ ਉੁਠਦਾ ਹੈ ਕਿ ਆਖਿਰ ਇਨ੍ਹਾਂ ਗਰੀਬ ਲੋਕਾਂ ਨੂੰ ਅਜਿਹੀ ਕਿਉਂ ਨੌਬਤ ਆਈ ਕਿ ਇਨ੍ਹਾਂ ਨੂੰ ਆਪਣੀ ਗਰਭਵਤੀ ਨੂੰਹ ਨੂੰ ਰੇਹੜੀ ‘ਤੇ ਲਿਜਾ ਕੇ ਹਸਪਤਾਲ ਲੈ ਜਾਣਾ ਪਿਆ ਕਿਉਂਕਿ ਸਨੌਰ ਕਸਬਾ ਜੋ 20 ਤੋਂ 25000 ਲੋਕਾਂ ਦੀ ਆਬਾਦੀ ਵਾਲਾ ਕਸਬਾ ਹੈ, ਇਸ ‘ਚ ਨਾ ਤਾਂ ਐਂਬੂਲੈਂਸ ਦਾ ਪ੍ਰਬੰਧ ਹੈ ਤੇ ਨਾ ਹੀ ਡਿਸਪੈਂਸਰੀ ‘ਚ ਬੱਚੇ ਨੂੰ ਜਨਮ ਦੇਣ ਲਈ ਸੁੱਖ-ਸਹੂਲਤਾਂ ਹਨ ਜਦੋਂ ਕਿ ਬੀਤੀ ਫਰਵਰੀ ਨੂੰ ਸਿਹਤ ਮੰਤਰੀ ਵੱਲੋਂ ਇਥੇ ਇਸ ਡਿਸਪੈਂਸਰੀ ਨੂੰ ਸੀ. ਐੱਚ. ਸੀ. ‘ਚ ਤਬਦੀਲ ਕਰਕੇ 20 ਬੈੱਡ ਦੀ ਸਹੂਲਤ ਨਾਲ ਲੈਸ ਕਰਨ ਦਾ ਵਾਅਦਾ ਕੀਤਾ ਗਿਆ ਹੀ ਤੇ ਉਥੇ ਵੱਡਾ ਸਵਾਲ ਇਹ ਹੈ ਕਿ ਇਹ ਔਰਤ ਪਿਛਲੇ 9 ਮਹੀਨਿਆਂ ਤੋਂ ਗਰਭਵਤੀ ਸੀ ਅਤੇ ਅੱਜ ਤੱਕ ਇਸ ਕੋਲ ਇੱਕ ਵੀ ਆਸ਼ਾ ਵਰਕਰ ਨਹੀਂ ਪੁੱਜੀ? ਜੋ ਇਨ੍ਹਾਂ ਨੂੰ ਸਹੀ ਤਰੀਕੇ ਨਾਲ ਸਰਕਾਰੀ ਸੁੱਖ-ਸਹੂਲਤਾਂ ਦੀ ਜਾਣਕਾਰੀ ਦੇ ਸਕਦੀ ਕਿਉਂਕਿ ਜੇਕਰ ਉਹ ਪਹੁੰਚਦੀ ਤਾਂ ਇਹ ਜ਼ਰੂਰ ਦੱਸਦੀ ਕਿ ਇਸ ਮਹਿਲਾ ਨੂੰ ਕਿਸ ਡਿਸਪੈਂਸਰੀ ਹਸਪਤਾਲ ‘ਚ ਜਾਣਾ ਚਾਹੀਦਾ ਜਾਂ ਕਿਸ ਟਾਈਮ ਇਸ ਦੀ ਡਲਿਵਰੀ ਹੋਣ ਵਾਲੀ ਹੈ। ਇਥੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਲੋਕ ਭਗਵਾਨ ਦੇ ਆਸਰੇ ਆਪਣੇ ਜੀਵਨ ਬਤੀਤ ਕਰਨ ਨੂੰ ਮਜਬੂਰ ਹੋ ਰਹੇ ਹਨ।