SHO compares SSP : ਫਿਰੋਜ਼ਪੁਰ/ਜਲਾਲਾਬਾਦ : ਅਮੀਰ ਖਾਸ ਥਾਣਾ ਇੰਚਾਰਜ ਗੁਰਸੇਵਕ ਸਿੰਘ ਅਜੇ ਮਾਸਕ ਨਾ ਲਗਾਉਣ ’ਤੇ ਮਾਮਾ-ਭਾਣਜੇ ਨੂੰ ਬੂਰੀ ਤਰ੍ਹਾਂ ਕੁੱਠਣ ਦੇ ਮਾਮਲੇ ਤੋਂ ਬਾਹਰ ਵੀ ਨਹੀਂ ਨਿਕਲੇ ਸਨ ਕਿ ਇਕ ਹੋਰ ਹਰਕਤ ਕਰ ਬੈਠੇ ਹਨ। ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਐਸਐਸਪੀ ਫਾਜ਼ਿਲਕਾ ਦੀ ਤੁਲਨਾ ਕਰ ਦਿੱਤੀ। ਜਿਵੇਂ ਹੀ ਐਸਐਚਓ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਸਿੱਖ ਜਥੇਬੰਦੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਜਥੇਬੰਦੀਆਂ ਨੇ ਐਸਐਸਪੀ ਫਾਜ਼ਿਲਕਾ ਤੋਂ ਮੰਗ ਕੀਤੀ ਕਿ ਐਸਐਚਓ ਖਿਲਾਫ ਕਾਰਵਾਈ ਕੀਤੀ ਜਾਵੇ। ਕਾਰਵਾਈ ਨਹੀਂ ਕੀਤੀ ਗਈ ਤਾਂ ਸਿੱਖ ਜਥੇਬੰਦੀਆਂ ਇਕੱਠਾ ਹੋ ਕੇ ਵਿਰੋਧ ਕਰਨਗੀਆਂ। ਏਕ ਨੂਰ ਖਾਲਸਾ ਦੇ ਪ੍ਰਧਾਨ ਗੁਰਚਰਣ ਸਿੰਘ ਦਾ ਕਹਿਣਾ ਹੈ ਕਿ ਐਸਐਚਓ ਗੁਰਸੇਵਕ ਸਿੰਘ ਨੇ ਫਾਜ਼ਿਲਕਾ-ਫਿਰੋਜ਼ਪੁਰ ਰਾਜਮਾਰਗ ਸਥਿਤ ਟੋਲ ਪਲਾਜ਼ਾ ਦੇ ਕੋਲ ਕਾਰ ਸਵਾਰ ਮਾਮਾ ਭਾਣਜੇ ਨੂੰ ਮਾਸਕ ਨਾ ਲਗਾਉਣ ’ਤੇ ਕੁੱਟਿਆ ਸੀ। ਉਨ੍ਹਾਂ ਨੂੰ ਇਸ ਤਰ੍ਹਾਂ ਕੁੱਟਣ ਦਾ ਅਧਿਕਾਰ ਨਹੀਂ ਹੈ।
ਉਨ੍ਹਾਂ ਕਿਹਾ ਕਿਹਾ ਕਿ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ ਜਿਸ ਵਿਚ ਐਸਐਚਓ ਹਸਪਤਾਲ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਹਨ। ਇਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਫਾਜ਼ਿਲਕਾ ਦੇ ਐਸਐਸਪੀ ਦੀ ਤੁਲਨਾ ਕਰ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਕਿਸੇ ਵਿਅਕਤੀ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਐਸਐਚਓ ’ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਇਸ ਦੇ ਨਾਲ ਹੀ ਉਨ੍ਹਾਂ ਸਾਰਿਆਂ ਸਾਹਮਣੇ ਮਾਫੀ ਵੀ ਮੰਗਣੀ ਚਾਹੀਦੀ ਹੈ।