Shots fired in : ਲੁਧਿਆਣਾ ਦੇ ਚੀਮਾ ਚੌਕ ‘ਚ ਸ਼ਨੀਵਾਰ ਸ਼ਾਮ ਨੂੰ ਸਨਸਨੀ ਫੈਲ ਗਈ ਜਦੋਂ ਕਾਰ ਮਾਰਕੀਟ ਦੇ ਦਫਤਰ ‘ਚ ਇੱਕ ਤੋਂ ਬਾਅਦ ਇੱਕ 5 ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਘਟਨਾ ‘ਚ ਜਾਨੀ ਨੁਕਸਾਨ ਹੋਣ ਤੋਂ ਤਾਂ ਬਚ ਗਿਆ ਪਰ ਖੇਤਰ ਵਿਚ ਦਹਿਸ਼ਤ ਦਾ ਮਾਹੌਲ ਹੈ। ਮਾਮਲੇ ਦੀ ਖ਼ਬਰ ਮਿਲਦਿਆਂ ਹੀ ਏਡੀਸੀਪੀ ਜੰਗਲਾਤ ਡਾ: ਪ੍ਰਗਿਆ ਜੈਨ ਅਤੇ ਏਸੀਪੀ ਸੈਂਟਰਲ ਵਰਿਆਮ ਸਿੰਘ ਥਾਣਾ ਨੰਬਰ ਦੋ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਜਿਥੇ ਪੁਲਿਸ ਨੇ ਮੌਕੇ ਤੋਂ ਗੋਲੀ ਦਾ ਖੋਲ ਬਰਾਮਦ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਚੀਮਾ ਚੌਕ ਸਥਿਤ ਐਨ ਕੇ ਕਾਰ ਬਾਜ਼ਾਰ ਦੇ ਮਾਲਕ ਗੌਰਵ ਬਾਂਗਰ ਨੇ ਦੱਸਿਆ ਕਿ ਉਹ ਸ਼ਨੀਵਾਰ ਸ਼ਾਮ ਨੂੰ ਆਪਣੀ ਦੁਕਾਨ ‘ਤੇ ਆਮ ਵਾਂਗ ਬੈਠਾ ਸੀ।
ਜਿਥੇ ਸ਼ਾਮ ਕਰੀਬ 7.30 ਸੱਤ ਵਜੇ ਇੱਕ ਨੌਜਵਾਨ ਸੜਕ ਦੇ ਦੂਸਰੇ ਪਾਸਿਓਂ ਤੁਰਿਆ ਅਤੇ ਉਸਦੀ ਦੁਕਾਨ ਵਿੱਚ ਦਾਖਲ ਹੋਇਆ। ਜਿਸ ਨੇ ਪਹੁੰਚਦਿਆਂ ਹੀ ਆਪਣੇ ਦਫਤਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ‘ਤੇ ਗੋਲੀ ਮਾਰ ਦਿੱਤੀ। ਉਸਦਾ ਸਾਥੀ ਉਪੇਂਦਰ ਉਸੇ ਦਫਤਰ ਦੇ ਬਾਹਰ ਦੁਕਾਨ ‘ਤੇ ਬੈਠਾ ਸੀ। ਜਿਸ ਨੇ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ। ਦੁਕਾਨ ਦੇ ਪਿਛਲੇ ਕਮਰੇ ‘ਚ ਬਣੇ ਦਫਤਰ ਵਿਚ ਬੈਠੇ ਗੌਰਵ ਗੋਲੀ ਦੀ ਅਵਾਜ਼ ਸੁਣਦਿਆਂ ਹੀ ਬਾਥਰੂਮ ‘ਚ ਲੁਕ ਗਿਆ। ਫਿਰ ਉਕਤ ਹਮਲਾਵਰ ਉਸ ਦੇ ਦਫਤਰ ਵਿੱਚ ਦਾਖਲ ਹੋਇਆ। ਜਿਸਨੇ ਉਸ ਦੇ ਦਫਤਰ ਵਿਚ ਬਣੀ ਕੰਧ ਉੱਤੇ ਚਾਰ ਗੋਲੀਆਂ ਚਲਾਈਆਂ। ਗੋਲੀਆਂ ਚਲਾਉਣ ਵਾਲੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਉਕਤ ਗੌਰਵ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜੇਲ੍ਹ ਵਿੱਚ ਬੰਦ ਗੈਂਗਸਟਰ ਨੇ ਕਾਰ ਵਾਪਸ ਲੈਣ ਦੀ ਧਮਕੀ ਦਿੱਤੀ ਸੀ। ਜਿਸਦੀ ਸ਼ਿਕਾਇਤ ਉਹ ਪਹਿਲਾਂ ਹੀ ਪੁਲਿਸ ਨੂੰ ਦੇ ਚੁੱਕਾ ਹੈ।
ਕਾਰ ਮਾਰਕੀਟ ਦੇ ਮਾਲਕ ਗੌਰਵ ਬਾਂਗੜ ਦੇ ਬਿਆਨਾਂ ’ਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਸੰਦੀਪ ਅਤੇ ਉਸ ਦੇ ਭਰਾ ਸ਼ਿੰਦਾ, ਮਨਜੀਤ ਅਤੇ ਸੰਦੀਪ ਦੀ ਭੈਣ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਗੌਰਵ ਦੇ ਦੋਸਤ ਗਗਨ, ਕਾਰ ਮਾਰਕੀਟ ਦੇ ਬਾਹਰ ਕਾਰ ਵਿਚ ਬੈਠਾ ਸੀ, ਜਿਸ ਨੇ ਦੱਸਿਆ ਕਿ ਉਹ ਆਪਣੇ ਦਫਤਰ ਦੇ ਬਾਹਰ ਕਾਰ ਵਿਚ ਬੈਠਾ ਸੀ ਜਿਵੇਂ ਹੀ ਉਸਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ, ਉਹ ਦੋਸ਼ੀ ਨੌਜਵਾਨ ਦੇ ਮਗਰ ਭੱਜਿਆ, ਜਿੱਥੇ ਹਮਲਾਵਰ ਥੋੜ੍ਹੀ ਦੂਰੀ ‘ਤੇ ਫਰਾਰ ਹੋ ਗਿਆ।