singer r .nait chandigarh attack:ਮਟੌਰ ਪੁਲਿਸ ਨੇ ਪੁਲਿਸ ਨੇ ਮੰਗਲਵਾਰ ਰਾਤ ਮੋਹਾਲੀ ਵਿੱਚ ਮਸ਼ਹੂਰ ਰਾਤ ਮੋਹਾਲੀ ਵਿੱਚ ਮਸ਼ਹੂਰ ਪੰਜਾਬੀ ਸਿੰਗਰ ਆਰ.ਨੇਤ ਦੇ ਨਾਲ ਕੁੱਟਮਾਰ ਕਰਨ ਦੇ ਇਲਜਾਮ ਵਿੱਚ 20 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇਤਰਾਮ ਉਰਫ ਆਰ.ਨੇਤ ਮਾਨਸਾ ਦੇ ਰਹਿਣ ਵਾਲੇ ਹਨ ਅਤੇ ਇਸ ਸਮੇਂ ਸੈਕਟਰ-70 ਵਿੱਚ ਹੋਮਲੈਂਡ ਹਾਈਟਸ ਵਿੱਚ ਰਹਿ ਰਹੇ ਹਨ। ਆਰੋਪੀਆਂ ਦੀ ਪਹਿਚਾਣ ਅਰਮਾਨ, ਸ਼ਰਣ, ਮਾਹੀ , ਜੋਬਨ, ਸਹਿਜਲ , ਮੰਗਲ ਦੇ ਰੂਪ ਵਿੱਚ ਹੋਈ ਹੈ।ਇਸਦੇ ਇਲਾਵਾ 10-15 ਅਣਪਛਾਤੇ ਲੋਕਾਂ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਹੈ।
ਆਰ.ਨੇਤ ਨੇ ਮਟੌਰ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਨੇ ਇੱਕ ਪੰਜਾਬੀ ਗੀਤ ਦਾ ਵੀਡੀਓ ਸ਼ੂਟ ਕੀਤਾ ਸੀ ਅਤੇ ਓਵਰ ਚਾਰਜਿੰਗ ਦੇ ਮੁੱਦੇ ਤੇ ਦੋਵਾਂ ਪੱਖਾਂ ਵਿੱਚ ਲੜਾਈ ਹੋਈ। ਇਸ ਦੌਰਾਨ ਆਰੋਪੀਆਂ ਨੇ ਉਸਦੇ ਸੈਕਟਰ=70 ਸਥਿਤ ਹੋਮ ਲੈਂਡ ਹਾਈਟਸ ਵਿੱਚ ਵੜ ਕੇ ਕੁੱਟ ਮਾਰ ਕਰ ਹਮਲਾ ਕਰ ਦਿੱਤਾ ਅਤੇ ਉਸਦੇ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਆਰੋਪੀਆਂ ਨੇ ਸਿੰਗਰ ਦੇ ਦੋਸਤ ਬੀਰ ਇੰਦਰ ਤੇ ਵੀ ਹਲਾ ਕਰ ਦਿੱਤਾ ਅਤੇ ਕੁੱਟਮਾਰ ਦੇ ਦੌਰਾਨ ਉਸ ਦੀ ਦਸਤਾਰ ਵੀ ਖੋਲ੍ਹ ਦਿੱਤੀ। ਜਿਸ ਨਾਲ ਉਸਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਏਐਆਈ ਜਸਪਾਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਦੇ ਲਈ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਅਜੇ ਤੱਕ ਕੋਈ ਗਿਰਫਤਾਰੀ ਨਹੀਂ ਹੋਈ ਹੈ। ਪੁਲਿਸ ਨੇ ਆਰੋਪੀਆਂ ਦੇ ਖਿਲਾਫ ਧਾਰਾ 295ਏ, 323,452, 506, 149, 120 ਬੀ ਦੇ ਹੇਠਾਂ ਥਆਣੇ ਮਟੌਰ ਵਿੱਚ ਮਾਮਲਾ ਦਰਜ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਆਰੋਪੀਆਂ ਨੂੰ ਜਲਦ ਹੀ ਫੜ੍ਹ ਕੇ ਲਿਆ ਜਾਵੇਗਾ।